LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Russia Ukraina War: PM ਮੋਦੀ ਨੇ 35 ਮਿੰਟ ਕੀਤੀ ਜ਼ੇਲੇਂਸਕੀ ਨਾਲ ਗੱਲਬਾਤ, ਕੀਤਾ ਧੰਨਵਾਦ

7m pm modi

ਨਵੀਂ ਦਿੱਲੀ- ਰੂਸ ਅਤੇ ਯੂਕਰੇਨ ਯੁੱਧ ਨੂੰ ਲੈ ਕੇ ਡਿਪਲੋਮੈਟਿਕ ਗਲਿਆਰਿਆਂ ਤੋਂ ਵੱਡੀ ਖਬਰ ਆ ਰਹੀ ਹੈ। ਉੱਚ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ-ਯੂਕਰੇਨ ਜੰਗ ਦੇ ਵਿਚਕਾਰ ਅੱਜ ਸਵੇਰੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਲੰਬੀ ਗੱਲਬਾਤ ਕੀਤੀ। ਸਵੇਰੇ ਕਰੀਬ 11.30 ਵਜੇ ਦੋਵਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ 35 ਮਿੰਟ ਤੱਕ ਗੱਲਬਾਤ ਹੋਈ।

Also Read: ਹੋਮਸਟੇਅ ਦੌਰਾਨ ਮਾਲਕ ਮਹਿਮਾਨਾਂ ਦੇ ਕਮਰੇ 'ਚ ਲਾਉਂਦਾ ਸੀ ਗੁਪਤ ਕੈਮਰੇ, 2000 ਅਸ਼ਲੀਲ ਵੀਡੀਓ ਬਰਾਮਦ

ਪੀਐੱਮ ਮੋਦੀ ਅਤੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨ ਵਿੱਚ ਪੈਦਾ ਹੋਈ ਯੁੱਧ ਦੀ ਸਥਿਤੀ ਬਾਰੇ ਚਰਚਾ ਕੀਤੀ ਅਤੇ ਇਸਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਕੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਸਿੱਧੀ ਗੱਲਬਾਤ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਯੂਕਰੇਨ ਸਰਕਾਰ ਵੱਲੋਂ ਦਿੱਤੀ ਗਈ ਸਹਾਇਤਾ ਲਈ ਰਾਸ਼ਟਰਪਤੀ ਜ਼ੇਲੇਂਸਕੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੁਮੀ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਯੂਕਰੇਨ ਸਰਕਾਰ ਦਾ ਸਹਿਯੋਗ ਮੰਗਿਆ ਹੈ।

Also Read: ਯੂਰਪੀ ਦੇਸ਼ਾਂ 'ਤੇ ਭੜਕੇ ਪਾਕਿ PM ਇਮਰਾਨ ਖਾਨ, ਕਿਹਾ-'ਕੀ ਤੁਸੀਂ ਸਾਨੂੰ ਗੁਲਾਮ ਸਮਝਿਆ?'

ਪੀਐੱਮ ਮੋਦੀ ਦੁਪਹਿਰੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਚਿੰਤਾ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣਾ ਹੈ। ਇਸ ਦੌਰਾਨ ਰਾਸ਼ਟਰਪਤੀ ਪੁਤਿਨ ਨੇ ਕੀਵ, ਸੁਮੀ, ਖਾਰਕਿਵ ਅਤੇ ਮਾਰੀਉਪੋਲ ਵਿੱਚ ਜੰਗਬੰਦੀ ਦਾ ਐਲਾਨ ਕੀਤਾ ਹੈ।

Also Read: Russia Ukraine War: ਰੂਸੀ ਫੌਜ ਨੇ ਯੂਕਰੇਨ 'ਚ ਕੀਤਾ ਜੰਗਬੰਦੀ ਦਾ ਐਲਾਨ

ਤੁਹਾਨੂੰ ਦੱਸ ਦੇਈਏ ਕਿ ਸੂਮੀ ਇਕੱਲਾ ਅਜਿਹਾ ਸ਼ਹਿਰ ਹੈ ਜਿੱਥੇ 700 ਮੈਡੀਕਲ ਵਿਦਿਆਰਥੀ ਫਸੇ ਹੋਏ ਹਨ। ਇਹ ਇਲਾਕਾ ਜੰਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਕਈ ਵਿਦਿਆਰਥੀ ਬੰਕਰ ਵਿੱਚ ਫਸੇ ਹੋਏ ਹਨ। ਹੁਣ ਤੱਕ ਇੱਥੇ ਇੰਨੀ ਗੋਲੀਬਾਰੀ ਹੋ ਚੁੱਕੀ ਸੀ ਕਿ ਵਿਦਿਆਰਥੀਆਂ ਨੂੰ ਇੱਥੋਂ ਨਿਕਲਣ ਦਾ ਮੌਕਾ ਨਹੀਂ ਮਿਲ ਰਿਹਾ ਸੀ। ਹੁਣ ਜੰਗਬੰਦੀ ਦੇ ਐਲਾਨ ਨਾਲ ਭਾਰਤ ਸਰਕਾਰ ਨੇ ਇੱਥੇ ਫਸੇ ਵਿਦਿਆਰਥੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ।

In The Market