LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ ਨੇ ਫੇਸਬੁੱਕ-ਟਵਿਟਰ ਤੇ ਯੂ-ਟਿਊਬ 'ਤੇ ਲਾਈ ਪਾਬੰਦੀ, ਲਾਏ ਇਹ ਦੋਸ਼

5m fb

ਨਵੀਂ ਦਿੱਲੀ- ਰੂਸ ਨੇ ਯੂਕਰੇਨ ਨਾਲ ਜਾਰੀ ਜੰਗ ਦੇ ਦੌਰਾਨ ਦੇਸ਼ ਵਿੱਚ ਫੇਸਬੁੱਕ ਦੇ ਨਾਲ-ਨਾਲ ਟਵਿੱਟਰ ਅਤੇ ਯੂਟਿਊਬ ਨੂੰ ਬਲਾਕ ਕਰ ਦਿੱਤਾ ਹੈ। ਦੋਸ਼ ਹੈ ਕਿ ਇਹ ਸੋਸ਼ਲ ਮੀਡੀਆ ਪਲੇਟਫਾਰਮ ਰੂਸੀ ਮੀਡੀਆ ਕੰਪਨੀਆਂ ਪ੍ਰਤੀ ਪੱਖਪਾਤੀ ਰਵੱਈਆ ਅਪਣਾ ਰਹੇ ਸਨ। ਦੂਜੇ ਪਾਸੇ ਫੇਸਬੁੱਕ ਦਾ ਕਹਿਣਾ ਹੈ ਕਿ ਰੂਸ ਨੇ ਇਸ ਪਾਬੰਦੀ ਤੋਂ ਲੱਖਾਂ ਲੋਕਾਂ ਨੂੰ ਭਰੋਸੇਯੋਗ ਜਾਣਕਾਰੀ ਤੋਂ ਵਾਂਝਾ ਕਰ ਦਿੱਤਾ ਹੈ।

Also Read: ਸ਼ਰਾਬੀਆਂ ਲਈ ਬੁਰੀ ਖਬਰ, ਹੁਣ ਮਹਿੰਗਾ ਪਵੇਗਾ 'ਪੈੱਗ'

ਰੂਸੀ ਸਰਕਾਰ ਦੀ ਸੈਂਸਰਸ਼ਿਪ ਏਜੰਸੀ ਰੋਸਕੋਮਨਾਡਜ਼ੋਰ ਦਾ ਕਹਿਣਾ ਹੈ ਕਿ ਅਕਤੂਬਰ 2020 ਤੋਂ ਫੇਸਬੁੱਕ ਨੇ ਰੂਸੀ ਮੀਡੀਆ ਦੇ ਵਿਰੁੱਧ ਵਿਤਕਰੇ ਦੇ 26 ਮਾਮਲੇ ਦਰਜ ਕੀਤੇ ਹਨ, ਜਿਸ ਵਿੱਚ ਆਰਟੀ ਅਤੇ ਆਰਆਈਏ ਨਿਊਜ਼ ਏਜੰਸੀ ਵਰਗੇ ਸਰਕਾਰੀ-ਸਮਰਥਿਤ ਚੈਨਲਾਂ ਦੇ ਖਾਤਿਆਂ ਤੱਕ ਪਹੁੰਚ ਦਾ ਦੋਸ਼ ਲਗਾਇਆ ਗਿਆ ਹੈ।

Also Read: ਯੁਕਰੇਨ ਤੋਂ ਵਤਨ ਪਰਤੇ ਮੈਡੀਕਲ ਸਟੂਡੈਂਟ ਲਈ FMGL ਰੈਗੂਲੇਸ਼ਨ ਐਕਟ ਨੇ ਕੀਤਾ ਇਹ ਬਦਲਾਅ 

ਰੂਸ 'ਚ ਇਸ ਪਾਬੰਦੀ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਦੇ ਗਲੋਬਲ ਮਾਮਲਿਆਂ ਦੇ ਮੁਖੀ ਨਿਕ ਕਲੇਗ ਨੇ ਕਿਹਾ ਕਿ ਕੰਪਨੀ ਆਪਣੀਆਂ ਸੇਵਾਵਾਂ ਨੂੰ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ। ਉਨ੍ਹਾਂ ਨੇ ਟਵਿੱਟਰ ਉੱਤੇ ਪੋਸਟ ਕੀਤੇ ਇਕ ਬਿਆਨ ਵਿਚ ਕਿਹਾ, "ਜਲਦੀ ਹੀ ਲੱਖਾਂ ਆਮ ਰੂਸੀ ਆਪਣੇ ਆਪ ਨੂੰ ਭਰੋਸੇਮੰਦ ਜਾਣਕਾਰੀ ਤੋਂ ਕੱਟੇ ਹੋਏ ਮਹਿਸੂਸ ਕਰਨਗੇ, ਪਰਿਵਾਰ ਅਤੇ ਦੋਸਤਾਂ ਨਾਲ ਜੁੜਨ ਦੇ ਆਪਣੇ ਰੋਜ਼ਾਨਾ ਦੇ ਤਰੀਕਿਆਂ ਤੋਂ ਵਾਂਝੇ ਹੋ ਜਾਣਗੇ ਤੇ ਬੋਲਣ ਤੋਂ ਹੁਣ ਚੁੱਪ ਹੋ ਜਾਣਗੇ।''

Also Read: ਜੰਗ ਖਿਲਾਫ ਰੂਸੀ ਟੀ.ਵੀ. ਚੈਨਲ ! ਪੂਰੇ ਸਟਾਫ ਨੇ ਆਨ-ਏਅਰ ਦਿੱਤਾ ਅਸਤੀਫਾ

ਜ਼ਿਕਰਯੋਗ ਹੈ ਕਿ ਯੂਕਰੇਨ ਨਾਲ ਜੰਗ ਸ਼ੁਰੂ ਹੋਣ ਦੇ ਦੂਜੇ ਦਿਨ 25 ਫਰਵਰੀ ਨੂੰ ਰੂਸ ਨੇ ਫੇਸਬੁੱਕ 'ਤੇ ਅੰਸ਼ਕ ਤੌਰ 'ਤੇ ਪਾਬੰਦੀ ਲਗਾ ਦਿੱਤੀ ਸੀ। ਰੂਸ ਦੀ ਰਾਜ ਏਜੰਸੀ ਰੋਸਕੋਮਨਾਡਜ਼ੋਰ ਨੇ ਦੋਸ਼ ਲਗਾਇਆ ਹੈ ਕਿ ਫੇਸਬੁੱਕ ਨੇ ਆਪਣੇ ਪਲੇਟਫਾਰਮ 'ਤੇ ਰੂਸੀ ਰਾਜ ਮੀਡੀਆ ਆਉਟਲੈਟਸ ਦੇ ਪੇਜਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਜਦੋਂ ਰੂਸ ਵਲੋਂ ਇਸ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਤਾਂ ਫੇਸਬੁੱਕ ਨੇ ਇਸ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ ਤੋਂ ਬਾਅਦ ਰੂਸ ਨੇ ਪਹਿਲਾਂ ਫੇਸਬੁੱਕ ਨੂੰ ਅੰਸ਼ਕ ਤੌਰ 'ਤੇ ਬੈਨ ਕਰ ਦਿੱਤਾ ਅਤੇ ਹੁਣ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਹੈ।

ਦਰਅਸਲ, ਰੂਸ ਨੇ ਹਾਲ ਹੀ ਵਿਚ ਪੱਛਮ ਦੀਆਂ ਦਿੱਗਜ ਸੋਸ਼ਲ ਮੀਡੀਆ ਕੰਪਨੀਆਂ 'ਤੇ ਦਬਾਅ ਬਣਾਇਆ ਹੈ। ਪਿਛਲੇ ਸਾਲ ਵੀ ਪੁਤਿਨ ਦੀ ਸਰਕਾਰ ਨੇ ਦੇਸ਼ ਵਿੱਚ ਟਵਿੱਟਰ ਨੂੰ ਬੰਦ ਕਰ ਦਿੱਤਾ ਸੀ ਜਦੋਂ ਉਸ ਉੱਤੇ ਗੈਰ ਕਾਨੂੰਨੀ ਸਮੱਗਰੀ ਨੂੰ ਹਟਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਸੀ।

In The Market