LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਫਿਰ ਕਰਾਂਗੇ ਅੰਦੋਲਨ  

press tikait

ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ (Three agricultural laws) ਦੀ ਵਾਪਸੀ ਅਤੇ ਹੋਰ ਮੰਗਾਂ 'ਤੇ ਕੇਂਦਰ ਸਰਕਾਰ (Central Government) ਤੋਂ ਮਿਲੀ ਸਹਿਮਤੀ ਤੋਂ ਬਾਅਦ ਤੋਂ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਦਿੱਲੀ ਦੇ ਵੱਖ-ਵੱਖ ਬਾਰਡਰ (Border) 'ਤੇ 380 ਦਿਨਾਂ ਤੋਂ ਡੇਰਾ ਡਾਉਣ ਕਿਸਾਨ ਆਪਣੇ ਘਰਾਂ ਦਾ ਰੁਖ ਕਰਨ ਲੱਗੇ ਹਨ। ਅਜਿਹੇ ਵਿਚ ਇਹੀ ਸਵਾਲ ਉਠ ਰਿਹਾ ਹੈ ਕਿ ਹੁਣ ਸੰਯੁਕਤ ਮੋਰਚਾ (United Front) ਦੀ ਅੱਗੇ ਦੀ ਕੀ ਰਣਨੀਤੀ ਹੋਵੇਗੀ? ਕੀ ਰਾਕੇਸ਼ ਟਿਕੈਤ (Rakesh Tikait) ਅਜੇ ਵੀ ਵੱਖ-ਵੱਖ ਸੂਬਿਆਂ ਵਿਚ ਜਾ ਕੇ ਭਾਜਪਾ ਸਰਕਾਰ ਦਾ ਵਿਰੋਧ ਕਰਨਗੇ। ਇਨ੍ਹਾਂ ਦਾ ਸਭ ਦਾ ਜਵਾਬ ਖੁਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਦਿੱਤਾ।Also Read : ਮੁੱਖ ਮੰਤਰੀ ਚੰਨੀ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਨਾਲ ਕਰਨਗੇ ਮੁਲਾਕਾਤ


ਨਿਊਜ਼ ਚੈਨਲ ਨਾਲ ਗੱਲਬਾਤ ਵਿਚ ਭਾਰਤੀ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ, ਤਾਂ ਅਸੀਂ ਵਾਪਸ ਅੰਦੋਲਨ ਕਰਾਂਗੇ। ਆਗਾਮੀ ਉੱਤਰ ਪ੍ਰਦੇਸ਼ ਚੋਣਾਂ ਨੂੰ ਲੈ ਕੇ ਟਿਕੈਤ ਨੇ ਕਿਹਾ ਕਿ ਮੈਂ ਛੇਤੀ ਹੀ ਆਪਣੇ ਫੈਸਲੇ ਬਾਰੇ ਹਮਾਇਤੀਆਂ ਨੂੰ ਦਸਾਂਗਾ। ਮੈਂ ਯੂ.ਪੀ. ਦੇ ਵੱਖ-ਵੱਖ ਹਿੱਸਿਆਂ ਵਿਚ ਜਾਵਾਂਗਾ। ਮੈਨੂੰ ਕੋਈ ਰੋਕ ਨਹੀਂ ਸਕਦਾ।ਟਿਕੈਤ ਨੇ ਦੱਸਿਆ ਕਿ ਕਿਸਾਨਾਂ ਨੇ ਰਵਾਨਾ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਕਿਸਾਨਾਂ ਦਾ ਜਾਣਾ ਸ਼ੁਰੂ ਹੋ ਗਿਆ ਹੈ। ਲੋਕ ਆਪੋ-ਆਪਣੇ ਘਰਾਂ ਨੂੰ ਜਾਣ ਲੱਗੇ ਹਨ। ਲੋਕ ਘਰ ਜਾ ਰਹੇ ਹਨ। ਹੱਲ ਹੋ ਗਿਆ ਹੈ ਤਾਂ ਸਮੱਸਿਆ ਹੋ ਗਈ ਹੈ, ਤਾਂ ਇਕ ਖੁਸ਼ੀ ਹੈ। ਇਹੀ ਆਪਣੇ ਆਪ ਵਿਚ ਜੇਤੂ ਯਾਤਰਾ ਹੈ। Also Read : 'ਤੈਨੂੰ ਦਿੱਲੀਏ ਜਿੱਤ ਕੇ ਪੰਜਾਬ ਚੱਲੇ ਆਂ' ਕਿਸਾਨ ਅੰਦੋਲਨ 'ਤੇ ਬੋਲੇ ਗਾਇਕ ਰੇਸ਼ਮ ਅਨਮੋਲ


ਟਿਕੈਤ ਨੇ ਕਿਹਾ ਕਿ 15 ਦਸੰਬਰ ਤੱਕ ਸਾਮਾਨ ਹਟਾਇਆ ਜਾਵੇਗਾ। ਹਟਾਉਣ ਵਿਚ 3-4 ਦਿਨ ਲੱਗਣਗੇ, ਮੰਚ ਐਤਵਾਰ ਤੱਕ ਹਟ ਜਾਵੇਗਾ। ਗਾਜ਼ੀਪੁਰ ਵਿਚ ਇਕ ਸਾੀਡ ਦੀ ਸੜਕ ਨੂੰ 12 ਦਸੰਬਰ ਨੂੰ ਖੋਲ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜੇ ਸਰਕਾਰ ਨਾਲ ਸਮਝੌਤਾ ਹੋਇਆ ਹੈ। ਸਰਕਾਰ ਦੇ ਨਾਲ ਕੋਈ ਮਨ ਮਿਟਾਵ ਨਹੀਂ ਹੈ। ਪਰ ਅੱਗੇ ਉਹ ਕੀ ਕਰਣਗੇ। ਇਸ ਬਾਰੇ ਵਿਚ ਅੱਗੇ ਵਾਲਾ ਸਮਾਂ ਹੀ ਦੱਸੇਗਾ। ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਰਨ ਤਰੀਕੇ ਨਾਲ ਸ਼ਾਂਤ ਰਹਿਣ। ਆਪਣੇ ਖੇਤ 'ਤੇ ਧਿਆਨ ਦੇਣ। ਐੱਸ.ਕੇ. ਐੱਮ. ਸਮਝੌਤੇ 'ਤੇ ਧਿਆਨ ਦੇਵੇਗਾ। ਅਗਲੀ ਮੀਟਿੰਗ ਅਗਲੇ ਮਹੀਨੇ ਦੀ 15 ਤਰੀਕ ਨੂੰ ਹੋਵੇਗੀ। ਉਹ ਇਸ ਦੌਰਾਨ ਹਰਿਆਣਾ ਸਮੇਤ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਿਲਣਗੇ।

 

In The Market