LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੀਤਾਪੁਰ ਤੋਂ ਲਖੀਮਪੁਰ ਖੀਰੀ ਲਈ ਰਵਾਨਾ ਹੋਏ ਚਰਨਜੀਤ ਸਿੰਘ ਚੰਨੀ, ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ

6

ਨਵੀਂ ਦਿੱਲੀ: ਪੰਜਾਬ ਸੀਐੱਮ ਚਰਨਜੀਤ ਸਿੰਘ ਚੰਨੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸੀਤਾਪੁਰ ਤੋਂ ਲਖੀਮਪੁਰ ਖੀਰੀ ਦੇ ਲਈ ਰਵਾਨਾ ਹੋ ਗਏ ਹਨ। ਦੱਸ ਦਈਏ ਕਿ ਰਾਹੁਲ ਗਾਂਧੀ ਸੀਤਾਪੁਰ ਵਿਚ ਪ੍ਰਿਅੰਕਾ ਗਾਂਧੀ ਨਾਲ ਮਿਲਣ ਪਹੁੰਚੇ। ਇਥੇ ਪੀਏਸੀ ਗੈਸਟ ਹਾਊਸ ਵਿਚ ਯੂਪੀ ਪ੍ਰਸ਼ਾਸਨ ਨੇ ਪ੍ਰਿਅੰਕਾ ਗਾਂਧੀ ਨੂੰ ਗ੍ਰਿਫਤਾਰ ਕਰ ਕੇ ਰੱਖਿਆ ਹੋਇਆ ਸੀ। ਅੱਜ ਸੀਤਾਪੁਰ ਦੀ ਅਸਥਾਈ ਜੇਲ ਤੋਂ ਪ੍ਰਿਅੰਕਾ ਨੂੰ ਰਿਹਾਅ ਕਰ ਦਿੱਤਾ ਗਿਆ। ਰਾਤ ਵਿਚ ਹੀ ਰਾਹੁਲ ਗਾਂਧੀ ਦਿੱਲੀ ਪਰ ਸਕਦੇ ਹਨ।

Also Read: ਰੇਲਵੇ ਕਰਮਚਾਰੀਆਂ ਲਈ ਖੁਸ਼ਖਬਰੀ, 78 ਦਿਨ ਦੀ ਤਨਖਾਹ ਬਰਾਬਰ ਮਿਲੇਗਾ ਬੋਨਸ

ਲਖੀਮਪੁਰ ਪਹੁੰਚਣ ਉੱਤੇ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਪੱਤਰਕਾਰ ਰਮਨ ਕਸ਼ਯੱਪ ਦੇ ਘਰ ਜਾਣਗੇ, ਜਿਨ੍ਹਾਂ ਦੀ ਹਿੰਸਾ ਵਿਚ ਮੌਤ ਹੋ ਗਈ। ਲਖੀਮਪੁਰ ਵਿਚ ਮਾਰੇ ਗਏ ਪੱਤਰਕਾਰ ਰਮਨ ਕਸ਼ਯੱਪ ਦੇ ਪਰਿਵਾਰ ਵਾਲਿਆਂ ਨਾਲ ਪ੍ਰਿਅੰਕਾ ਗਾਂਧੀ ਨੇ ਮੰਗਲਵਾਰ ਨੂੰ ਫੋਨ ਉੱਤੇ ਗੱਲ ਕੀਤੀ ਸੀ। ਉਨ੍ਹਾਂ ਨੇ ਰਮਨ ਨੂੰ ਨਿਆ ਦਿਵਾਉਣ ਲਈ ਸੰਘਰਸ਼ ਦਾ ਵਾਅਦਾ ਕੀਤਾ ਸੀ।

Also Read: UAE ਦਾ ਪਾਸਪੋਰਟ ਦੁਨੀਆ 'ਚ ਸਭ ਤੋਂ ਤਾਕਤਵਰ, ਗਲੋਬਲ ਰੈਂਕਿੰਗ 'ਚ ਭਾਰਤ ਨੂੰ 85ਵਾਂ ਸਥਾਨ

ਇਸ ਤੋਂ ਬਾਅਦ ਰਾਹੁਲ ਗਾਂਧੀ ਹਿੰਸਾ ਵਿਚ ਮਾਰੇ ਗਏ ਕਿਸਾਨ ਲਵਪ੍ਰੀਤ ਸਿੰਘ ਤੇ ਨਛੱਤਰ ਸਿੰਘ ਦੇ ਪਰਿਵਾਰ ਨਾਲ ਮਿਲਣਗੇ। ਦੱਸ ਦਈਏ ਕਿ ਹਿੰਸਾ ਵਿਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ, ਜਿਸ ਵਿਚ ਦੋ ਬਹਰਾਈਚ ਤੇ ਦੋ ਲਖੀਮਪੁਰ ਖੀਰੀ ਦੇ ਸਨ। ਲਵਪ੍ਰੀਤ ਤੇ ਨਛੱਤਰ ਲਖੀਮਪੁਰ ਖੀਰੀ ਦੇ ਰਹਿਣ ਵਾਲੇ ਸਨ।

Also Read: ਲਖੀਮਪੁਰ 'ਚ ਮਾਰੇ ਗਏ ਕਿਸਾਨਾਂ ਤੇ ਪੱਤਰਕਾਰਾਂ ਦੇ ਵਾਰਸਾਂ ਨੂੰ ਚੰਨੀ ਸਰਕਾਰ ਦੇਵੇਗੀ 50-50 ਲੱਖ ਰੁਪਏ

ਇਸ ਤੋਂ ਪਹਿਲਾਂ ਜਦੋਂ ਰਾਹੁਲ ਗਾਂਧੀ ਦਿੱਲੀ ਤੋਂ ਲਖਨਊ ਪਹੁੰਚੇ ਤਾਂ ਉਨ੍ਹਾਂ ਨੂੰ ਪ੍ਰਸ਼ਾਸਨ ਦੀਆਂ ਗੱਡੀਆਂ ਵਿਚ ਬਿਠਾ ਕੇ ਲਖੀਮਪੁਰ ਜਾਣ ਦੇ ਲਈ ਕਿਹਾ ਸੀ। ਇਸ ਉੱਤੇ ਰਾਹੁਲ ਗਾਂਧੀ ਨੇ ਇਤਰਾਜ਼ ਜਤਾਇਆ ਅਤੇ ਕੁਝ ਦੇਰ ਦੇ ਲਈ ਏਅਰਪੋਰਟ ਦੇ ਅੰਦਰ ਧਰਨੇ ਉੱਤੇ ਬੈਠ ਗਏ। ਇਸ ਨੂੰ ਲੈ ਕੇ ਏਅਰਪੋਰਟ ਦੇ ਬਾਹਰ ਕਾਂਗਰਸ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇਸ ਦੇ ਕੁਝ ਦੇਰ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਖੁਦ ਦੀਆਂ ਗੱਡੀਆਂ ਵਿਚ ਜਾਣ ਦੀ ਆਗਿਆ ਦੇ ਦਿੱਤੀ। 

In The Market