LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੇਲਵੇ ਕਰਮਚਾਰੀਆਂ ਲਈ ਖੁਸ਼ਖਬਰੀ, 78 ਦਿਨ ਦੀ ਤਨਖਾਹ ਬਰਾਬਰ ਮਿਲੇਗਾ ਬੋਨਸ

6o rail

ਨਵੀਂ ਦਿੱਲੀ: ਦਿਵਾਲੀ ਤੋਂ ਪਹਿਲਾਂ ਰੇਲਵੇ ਕਰਮਚਾਰੀਆਂ ਦੇ ਲਈ ਵੱਡੀ ਖਬਰ ਆ ਰਹੀ ਹੈ। ਰੇਲਵੇ ਕਰਮਚਾਰੀਆਂ ਨੂੰ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੇਲਵੇ ਕਰਮਚਾਰੀਆਂ ਦੇ ਲਈ 78 ਦਿਨ ਦੇ ਬੋਨਸ ਦਾ ਐਲਾਨ ਕੀਤਾ ਗਿਆ ਹੈ। ਰੇਲਵੇ ਦੇ ਤਕਰੀਬਨ 11.56 ਲੱਖ ਨਾਨ ਗਜਟਡ ਕਰਮਚਾਰੀਆਂ ਨੂੰ 78 ਦਿਨ ਦੀ ਤਨਖਾਹ ਦੇ ਬਰਾਬਰ ਬੋਨਸ ਮਿਲੇਗਾ।

Also Read: ਜੇਕਰ ਨਾ ਸੁਧਰੇ ਹਾਲਾਤ ਤਾਂ ਦੁਨੀਆ ਦੇ ਪੰਜ ਅਰਬ ਲੋਕਾਂ ਨੂੰ ਝੱਲਣਾ ਪਵੇਗਾ 'ਪਾਣੀ ਸੰਕਟ'

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕੈਬਨਿਟ ਬੈਠਕ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਕੈਬਨਿਟ ਬੈਠਕ ਵਿਚ ਦੋ ਵਿਭਾਗਾਂ ਨੂੰ ਲੈ ਕੇ ਫੈਸਲੇ ਹੋਏ। ਸਾਲਾਂ ਤੋਂ ਪ੍ਰੋਡਕਟਿਵਿਟੀ ਲਿੰਕ ਬੋਨਸ ਰੇਲਵੇ ਦੇ ਨਾਨ ਗਜਟਡ ਕਰਮਚਾਰੀਆਂ ਨੂੰ ਮਿਲਦਾ ਹੈ। ਕੈਬਨਿਟ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਇਸ ਸਾਲ ਵੀ 78 ਦਿਨ ਦਾ ਬੋਨਸ ਰੇਲਵੇ ਦੇ ਨਾਨ ਗਜਟਡ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਉੱਤੇ ਤਕਰੀਬਨ 1,985 ਕਰੋੜ ਰੁਪਏ ਖਰਚ ਆਵੇਗਾ।

Also Read: ਪੰਜਾਬ ਸਰਕਾਰ ਨੇ IAS ਅਤੇ PCS ਅਧਿਕਾਰੀਆਂ ਦੇ ਕੀਤੇ ਤਬਾਦਲੇ, ਦੇਖੋ ਪੂਰੀ ਸੂਚੀ

ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਿੱਤਰ ਯੋਜਨਾ ਲਾਂਚ ਹੋਵੇਗੀ, ਜੋ ਟੈਕਸਟਾਈਲ ਤੇ ਗਾਰਮੈਂਟ ਦੇ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਦੇਵੇਗੀ। ਇਸ ਨਾਲ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਸ ਵਿਚ 5 ਸਾਲਾਂ ਵਿਚ 4445 ਕਰੋੜ ਰੁਪਏ ਦਾ ਖਰਚ ਆਵੇਗਾ। 7 ਮੈਗਾ ਇੰਟੀਗ੍ਰੇਟਿਡ ਟੈਕਸਟਾਈਲ ਰੀਜਨਲ ਐਂਡ ਅਪੈਰਲ ਪਾਰਕ ਇਸ ਉੱਤੇ ਤਿਆਰ ਹੋਣਗੇ।

ਉਥੇ ਹੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਆਰਓਐੱਸਸੀਟੀਐੱਲ ਦੇ ਲਈ ਯੋਜਨਾ 2019 ਵਿਚ ਲਾਂਚ ਹੋਈ ਸੀ, ਜਿਸ ਨੂੰ 2024 ਤੱਕ ਵਧਾ ਦਿੱਤਾ ਗਿਆ ਹੈ। ਇਸ ਨਾਲ ਟੈਕਸਟਾਈਲ ਖੇਤਰ ਵਿਚ ਨਿਰਯਾਤ ਨੂੰ ਲੈ ਕੇ ਉਤਸਾਹ ਹੈ।

In The Market