LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਨਾ ਸੁਧਰੇ ਹਾਲਾਤ ਤਾਂ ਦੁਨੀਆ ਦੇ ਪੰਜ ਅਰਬ ਲੋਕਾਂ ਨੂੰ ਝੱਲਣਾ ਪਵੇਗਾ 'ਪਾਣੀ ਸੰਕਟ'

6 oct water crisis

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਪੂਰੀ ਦੁਨੀਆ ਵਿਚ ਮੰਡਰਾਉਂਦੇ ਪਾਣੀ ਦੇ ਸੰਕਟ ਦੇ ਪ੍ਰਤੀ ਸਾਵਧਾਨ ਕੀਤਾ ਗਿਆ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਣੀ ਦੀ ਕਮੀ ਕਾਰਨ ਪਹਿਲਾਂ ਤੋਂ ਹੀ ਦੁਨੀਆ ਦੇ ਕਰੋੜਾਂ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਇਹ ਰਿਪੋਰਟ The State of Climate Services 2021: Water ਦੇ ਨਾਂ ਨਾਲ ਜਾਰੀ ਕੀਤੀ ਗਈ ਹੈ। 

Also Read:ਰਾਹੁਲ, ਪ੍ਰਿਯੰਕਾ ਗਾਂਧੀ ਸਣੇ ਇੰਨ੍ਹਾਂ ਨੇਤਾਵਾਂ ਨੂੰ ਲਖੀਮਪੁਰ ਜਾਣ ਦੀ ਮਿਲੀ ਇਜ਼ਾਜਤ

ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਰਤਮਾਨ ਸਮੇਂ ਵਿਚ ਵਾਟਰ ਮੈਨੇਜਮੈਂਟ, ਇਸ ਦੀ ਨਿਗਰਾਨੀ, ਭਵਿੱਖਬਾਣੀ ਤੇ ਸਮਾਂ ਰਹਿੰਦੇ ਚਿਤਾਵਨੀ ਦਿੱਤੇ ਜਾ ਸਕਣ ਵਾਲੀਆਂ ਤਕਨੀਕਾਂ ਦੇ ਵਿਚਾਲੇ ਸਹੀ ਤਾਲਮੇਲ ਨਹੀਂ ਹੈ। ਉਥੇ ਹੀ ਵਿਸ਼ਵ ਪੱਧਰ ਉੱਤੇ ਕੀਤੇ ਜਾ ਰਹੇ ਜਲਵਾਯੂ ਵਿੱਤ ਪੋਸ਼ਣ ਦੀ ਕੋਸ਼ਿਸ਼ ਵੀ ਲੋੜ ਤੋਂ ਘੱਟ ਹੈ। ਸੰਯੁਕਤ ਰਾਸ਼ਟਰ ਦੇ ਅੰਕੜੇ ਦੱਸਦੇ ਹਨ ਕਿ ਸਾਲ 2018 ਵਿਚ ਤਕਰੀਬਨ ਸਾਢੇ ਤਿੰਨ ਅਰਬ ਲੋਕ ਅਜਿਹੇ ਸਨ ਜਿਨ੍ਹਾਂ ਦੇ ਕੋਲ ਸਾਲ ਵਿਚ ਸਿਰਫ 11 ਮਹੀਨੇ ਦੇ ਲਈ ਪਾਣੀ ਮੁਹੱਈਆ ਸੀ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਇਕ ਮਹੀਨੇ ਤੱਕ ਪਾਣੀ ਸੰਕਟ ਨਾਲ ਜੂਝਣਾ ਪੈਂਦਾ ਸੀ। ਉਥੇ ਹੀ 2050 ਤੱਕ ਇਹ ਅੰਕੜਾ 5 ਅਰਬ ਹੋ ਸਕਦਾ ਹੈ। 

ਸੰਯੁਕਤ ਰਾਸ਼ਟਰ ਦੀ ਮੌਸਮ ਵਿਗਿਆਨ ਏਜੰਸੀ ਦੇ ਜਨਰਲ ਸਕੱਤਰ ਪੇਟੇਰੀ ਟਾਲਸ ਦਾ ਕਹਿਣਾ ਹੈ ਕਿ ਧਰਤੀ ਦਾ ਤਾਪਮਾਨ ਜਿਸ ਤੇਜ਼ੀ ਨਾਲ ਵਧ ਰਿਹਾ ਹੈ ਉਸ ਦੀ ਬਦੌਲਤ ਪਾਣੀ ਦੀ ਸੁਰੱਖਿਆ ਵਿਚ ਵੀ ਬਦਲਾਅ ਆ ਰਿਹਾ ਹੈ। ਜਲਵਾਯੂ ਪਰਿਵਰਤਨ ਦਾ ਸਿੱਧਾ ਅਸਰ ਮੀਂਹ ਦੀ ਭਵਿੱਖਬਾਣੀ ਤੇ ਖੇਤੀ ਰਿਤੂਆਂ ਉੱਤੇ ਵੀ ਪੈ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਦਾ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਇਸ ਦਾ ਅਸਰ ਭੋਜਨ ਪਦਾਰਥ ਸੁਰੱਖਿਆ, ਮਨੁੱਖੀ ਸਿਹਤ ਤੇ ਕਲਿਆਣ ਉੱਤੇ ਵੀ ਪੈ ਸਕਦਾ ਹੈ।

In The Market