ਰਾਹੁਲ, ਪ੍ਰਿਯੰਕਾ ਗਾਂਧੀ ਸਣੇ ਇੰਨ੍ਹਾਂ ਨੇਤਾਵਾਂ ਨੂੰ ਲਖੀਮਪੁਰ ਜਾਣ ਦੀ ਮਿਲੀ ਇਜ਼ਾਜਤ

ਯੂਪੀ : ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਸਿਆਸੀ ਲੜਾਈ ਦੇ ਵਿਚਕਾਰ ਵੱਡੀ ਖਬਰ ਆਈ ਹੈ। ਹੁਣ ਯੋਗੀ ਸਰਕਾਰ ਨੇ ਸਿਆਸੀ ਪਾਰਟੀਆਂ ਨੂੰ ਲਖੀਮਪੁਰ ਖੀਰੀ…

ਯੂਪੀ : ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਸਿਆਸੀ ਲੜਾਈ ਦੇ ਵਿਚਕਾਰ ਵੱਡੀ ਖਬਰ ਆਈ ਹੈ। ਹੁਣ ਯੋਗੀ ਸਰਕਾਰ ਨੇ ਸਿਆਸੀ ਪਾਰਟੀਆਂ ਨੂੰ ਲਖੀਮਪੁਰ ਖੀਰੀ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਕਿਸੇ ਵੀ ਪਾਰਟੀ ਦੇ 5-5 ਲੋਕ ਲਖੀਮਪੁਰ ਜਾ ਸਕਦੇ ਹਨ। ਅਜਿਹੇ ਵਿੱਚ ਹੁਣ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਉਨ੍ਹਾਂ ਦੇ ਨਾਲ 5 ਲੋਕ ਵੀ ਲਖੀਮਪੁਰ ਜਾ ਸਕਣਗੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਵੀ ਪੰਜ ਲੋਕਾਂ ਨਾਲ ਲਖੀਮਪੁਰ ਜਾ ਸਕਦੇ ਹਨ, ਉਨ੍ਹਾਂ ਨੂੰ ਵੀ ਇਜਾਜ਼ਤ ਮਿਲ ਗਈ ਹੈ।

Leave a Reply

Your email address will not be published. Required fields are marked *