LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UAE ਦਾ ਪਾਸਪੋਰਟ ਦੁਨੀਆ 'ਚ ਸਭ ਤੋਂ ਤਾਕਤਵਰ, ਗਲੋਬਲ ਰੈਂਕਿੰਗ 'ਚ ਭਾਰਤ ਨੂੰ 85ਵਾਂ ਸਥਾਨ

6o passport

ਆਬੂਧਾਬੀ- ਸੰਯੁਕਤ ਅਰਬ ਅਮੀਰਾਤ ਦਾ ਪਾਸਪੋਰਟ ਇਕ ਵਾਰ ਫਿਰ ਦੁਨੀਆ ਵਿਚ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ। Arton Capital ਵਲੋਂ ਜਾਰੀ ਗਲੋਬਲ ਪਾਸਪੋਰਟ ਇੰਡੈਕਸ ਨੇ ਸਭ ਤੋਂ ਵਧੇਰੇ ਮੋਬਿਲਿਟੀ ਸਕੋਰ ਹਾਸਲ ਕਰਨ ਦੇ ਲਈ ਯੂਏਈ ਦੇ ਪਾਸਪੋਰਟ ਨੂੰ ਦੁਨੀਆ ਵਿਚ ਪਹਿਲਾ ਸਥਾਨ ਦਿੱਤਾ ਹੈ। ਯੂਏਈ ਦਾ ਪਾਸਪੋਰਟ 152 ਦੇਸ਼ਾਂ ਵਿਚ ਐਂਟਰੀ ਦੀ ਪਰਮਿਸ਼ਨ ਦਿੰਦਾ ਹੈ।

Also Read: ਰੇਲਵੇ ਕਰਮਚਾਰੀਆਂ ਲਈ ਖੁਸ਼ਖਬਰੀ, 78 ਦਿਨ ਦੀ ਤਨਖਾਹ ਬਰਾਬਰ ਮਿਲੇਗਾ ਬੋਨਸ 

ਗਲੋਬਲ ਪਾਸਪੋਰਟ ਇੰਡੈਕਸ ਵਿਚ ਭਾਰਤੀ ਪਾਸਪੋਰਟ ਨੂੰ 85ਵਾਂ ਸਥਾਨ ਹਾਸਲ ਹੋਇਆ ਹੈ। ਪਿਛਲੇ ਸਾਲ ਭਾਰਤ ਦੀ ਰੈਂਕਿੰਗ 84 ਸੀ। ਸਭ ਤੋਂ ਆਖਰੀ ਸਥਾਨ 112ਵਾਂ ਰੈਂਕ ਅਫਗਾਨਿਸਤਾਨ ਨੂੰ ਮਿਲਿਆ ਹੈ। ਉਥੇ ਹੀ ਪਾਕਿਸਤਾਨ ਨੂੰ ਵੀ ਪਿਛਿਓਂ ਚੌਥਾ ਸਥਾਨ ਹਾਸਲ ਹੋਇਆ ਹੈ। ਇੰਡੈਕਸ ਦੇ ਮੁਤਾਬਕ 98 ਦੇਸ਼ ਵੀਜ਼ਾ ਮੁਕਤ ਦਾਖਲੇ ਦਾ ਪ੍ਰਸਤਾਵ ਦਿੰਦੇ ਹਨ। 54 ਦੇਸ਼ ਵੀਜ਼ਾ ਆਨ ਅਰਾਈਵਲ ਦਿੰਦੇ ਹਨ। ਉਥੇ ਹੀ 46 ਦੇਸ਼ਾਂ ਵਿਚ ਦਾਖਲ ਹੋਣ ਤੋਂ ਪਹਿਲਾਂ ਵੀਜ਼ੇ ਦੀ ਲੋੜ ਹੁੰਦੀ ਹੈ।

2018 ਵਿਚ ਪਹਿਲੀ ਵਾਰ ਸਭ ਤੋਂ ਮਜ਼ਬੂਤ ਬਣਿਆ ਸੀ ਯੂਏਈ ਦਾ ਪਾਸਪੋਰਟ
ਯੂਏਈ ਦਾ ਪਾਸਪੋਰਟ ਦਸੰਬਰ 2018 ਵਿਚ ਪਹਿਲੀ ਵਾਰ ਸਭ ਤੋਂ ਮਜ਼ਬੂਤ ਪਾਸਪੋਰਟ ਬਣਿਆ ਸੀ। 2019 ਵਿਚ ਇਸ ਨੇ ਆਪਣੇ ਰੈਂਕ ਨੂੰ ਬਰਕਰਾਰ ਰੱਖਿਆ। 2020 ਵਿਚ ਇਹ ਫਿਸਲਕੇ 14ਵੇਂ ਸਥਾਨ ਉੱਤੇ ਆ ਗਿਆ। ਹੁਣ 2021 ਵਿਚ ਪਾਸਪੋਰਟ ਨੇ ਇਕ ਵਾਰ ਫਿਰ ਨੰਬਰ ਇਕ ਸਥਾਨ ਹਾਸਲ ਕੀਤਾ ਹੈ।

ਯੂਏਈ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਨਾਗਰਿਕਤਾ ਕਾਨੂੰਨ ਵਿਚ ਸੋਧ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਨਿਵੇਸ਼ਕਾਂ, ਪੇਸ਼ੇਵਰਾਂ, ਵਿਸ਼ੇਸ਼ ਹੁਨਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੁਝ ਸ਼ਰਤਾਂ ਤਹਿਤ ਯੂਏਈ ਦੀ ਨਾਗਰਿਕਤਾ ਤੇ ਪਾਸਪੋਰਟ ਹਾਸਲ ਕਰਨ ਦੀ ਆਗਿਆ ਮਿਲੀ।

ਕੋਵਿਡ-19 ਦੇ ਬਾਅਦ ਰੈਂਕਿੰਗ ਵਿਚ ਹੋਇਆ ਬਦਲਾਅ
ਕੋਵਿਡ-19 ਮਹਾਮਾਰੀ ਦੇ ਬਾਅਦ ਦੇਸ਼ਾਂ ਦੇ ਵਿਚਾਲੇ ਵੀਜ਼ਾ ਸਬੰਧਈ ਨਿਯਮ ਬਲਣ ਦੇ ਬਾਅਦ ਰੈਂਕਿੰਗ ਵਿਚ ਬਦਰਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਖਬਰ ਆਈ ਕਿ ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਪ੍ਰਵਾਸੀਆਂ ਨੂੰ ਹੁਣ ਨਵੇਂ ਡਿਜ਼ਾਇਨ ਵਾਲਾ ਭਾਰਤ ਪਾਸਪੋਰਟ ਦਿੱਤਾ ਜਾਵੇਗਾ, ਜਿਸ ਵਿਚ ਪਹਿਲਾਂ ਤੋਂ ਸੁਰੱਖਿਆ ਵਿਸ਼ੇਸ਼ਤਾਵਾਂ ਹੋਣਗੀਆਂ। ਰਿਪੋਰਟਾਂ ਮੁਤਾਬਕ ਨਵੇਂ ਪਾਸਪੋਰਟ ਦੇ ਲਈ ਅਪਲਾਈ ਕਰਨ ਜਾਂ ਪੁਰਾਣੇ ਪਾਸਪੋਰਟ ਨੂੰ ਰਿਨਿਊ ਕਰਵਾਉਣ ਉੱਤੇ ਨਵੇਂ ਡਿਜ਼ਾਇਨ ਵਾਲਾ ਪਾਸਪੋਰਟ ਮਿਲੇਗਾ।

In The Market