LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟਵਿੱਟਰ ਨੇ ਰਿਸਟੋਰ ਕੀਤਾ ਰਾਹੁਲ ਗਾਂਧੀ ਦਾ ਹੈਂਡਲ, ਹਫਤਾ ਪਹਿਲਾਂ ਕੀਤਾ ਸੀ ਲਾਕ

14 rahul

ਨਵੀਂ ਦਿੱਲੀ: ਟਵਿੱਟਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਅਕਾਊਂਟ ਰਿਸਟੋਰ ਕਰ ਦਿੱਤਾ ਹੈ। ਦਿੱਲੀ ਦੀ ਨੌ ਸਾਲ ਦੀ ਰੇਪ ਪੀੜਤਾ ਦੇ ਪਰਿਵਾਰ ਦੀਆਂ ਤਸਵੀਰਾਂ ਪੋਸਟ ਕਰਨ ਦੇ ਬਾਅਦ ਟਵਿੱਟਰ ਨੇ ਰਾਹੁਲ ਗਾਂਧੀ ਦਾ ਅਕਾਊਂਟ ਅਸਥਾਈ ਰੂਪ ਨਾਲ ਸਸਪੈਂਡ ਕਰ ਦਿੱਤਾ ਸੀ। ਫਿਰ ਇਸ ਨੂੰ ਲਾਕ ਕਰ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਇਹ ਤਸਵੀਰ ਸਾਂਝੀ ਕਰਨ ਦੇ ਲਈ ਕਾਂਗਰਸ ਦੇ ਜਿਨ੍ਹਾਂ ਨੇਤਾਵਾਂ ਦੇ ਟਵਿੱਟਰ ਹੈਂਡਲ ਲਾਕ ਕੀਤੇ ਗਏ ਸਨ, ਉਨ੍ਹਾਂ ਨੂੰ ਵੀ ਰਿਸਟੋਰ ਕਰ ਦਿੱਤਾ ਗਿਆ ਹੈ।

ਪੜੋ ਹੋਰ ਖਬਰਾਂ: PM ਮੋਦੀ ਦਾ ਵੱਡਾ ਐਲਾਨ: 14 ਅਗਸਤ 'ਵੰਡ ਤਬਾਹੀ ਯਾਦਗਾਰੀ ਦਿਵਸ' ਵਜੋਂ ਮਨਾਇਆ ਜਾਵੇਗਾ

ਕਾਂਗਰਸ ਦੇ ਇਕ ਅਹੁਦਾ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਲ ਹੀ ਪਾਰਟੀ ਦੇ ਕੁਝ ਹੋਰ ਨੇਤਾਵਾਂ ਨੇ ਵੀ ਇਹ ਤਸਵੀਰ ਸਾਂਝੀ ਕੀਤੀ ਸੀ। ਇਨ੍ਹਾਂ ਨੇਤਾਵਾਂ ਦੇ ਟਵਿੱਟਰ ਹੈਂਡਲ ਵੀ ਲਾਕ ਕਰ ਦਿੱਤੇ ਗਏ ਸਨ। ਸਾਰੇ ਹੈਂਡਲ ਅਨਲਾਕ ਹੋ ਗਏ ਹਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਤੇ ਹੋਰ ਪਾਰਟੀ ਨੇਤਾਵਾਂ ਦੇ ਹੈਂਡਲ ਲਾਕ ਹੋਣ ਦੇ ਬਾਅਦ ਕਾਂਗਰਸ ਨੇ ਵੀ ਟਵਿੱਟਰ ਉੱਤੇ ਹਮਲਾ ਬੋਲਿਆ ਸੀ। ਕਾਂਗਰਸ ਨੇ ਰਾਹੁਲ ਗਾਂਧੀ ਦਾ ਟਵਿੱਟਰ ਹੈਂਡਲ ਪਹਿਲਾਂ ਅਸਥਾਈ ਰੂਪ ਨਾਲ ਸਸਪੈਂਡ ਤੇ ਫਿਰ ਲਾਕ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ।

ਪੜੋ ਹੋਰ ਖਬਰਾਂ: ਰਾਹਤ: ਦੇਸ਼ 'ਚ ਕੋਰੋਨਾ ਮਾਮਲਿਆਂ 'ਚ ਆਈ ਕਮੀ, 478 ਲੋਕਾਂ ਦੀ ਗਈ ਜਾਨ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣਾ ਟਵਿੱਟਰ ਹੈਂਡਲ ਅਨਲਾਕ ਕੀਤੇ ਜਾਣ ਤੋਂ ਠੀਕ ਇਕ ਦਿਨ ਪਹਿਲਾਂ ਵੀਡੀਓ ਸਟੇਟਮੈਂਟ ਜਾਰੀ ਕਰ ਕੇ ਟਵਿੱਟਰ ਉੱਤੇ ਨਿਸ਼ਾਨਾ ਵਿੰਨ੍ਹਿਆ ਸੀ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਕ ਕੰਪਨੀ ਦੇ ਰੂਪ ਵਿਚ ਦੇਸ਼ ਦੀ ਸਿਆਸਤ ਤੈਅ ਕਰਨ ਦਾ ਕੰਮ ਟਵਿੱਟਰ ਕਰ ਰਿਹਾ ਹੈ ਜੋ ਕਿ ਲੋਕਤੰਤਰੀ ਢਾਂਚੇ ਉੱਤੇ ਹਮਲਾ ਹੈ। ਉਨ੍ਹਾਂ ਨੇ ਟਵਿੱਟਰ ਉੱਤੇ ਵਰ੍ਹਦੇ ਹੋਏ ਕਿਹਾ ਸੀ ਕਿ ਸਿਰਫ ਮੇਰੀ ਆਵਾਜ਼ ਬੰਦ ਕਰਨ ਦੀ ਗੱਲ ਨਹੀਂ ਹੈ, ਬਲਿਕ ਕਰੋੜਾਂ ਲੋਕਾਂ ਨੂੰ ਚੁੱਪ ਕਰਾਉਣ ਦਾ ਮਾਮਲਾ ਹੈ।

ਪੜੋ ਹੋਰ ਖਬਰਾਂ: ਪੀੜਤ ਮਹਿਲਾ ਵਲੋਂ ਹਾਈਕੋਰਟ 'ਚ ਅਰਜ਼ੀ ਦਾਇਰ, ਵਧ ਸਕਦੀਆਂ ਨੇ ਸਿਮਰਜੀਤ ਬੈਂਸ ਦੀਆਂ ਮੁਸ਼ਕਿਲਾਂ

ਰਾਹੁਲ ਗਾਂਧੀ ਇੰਨੇ ਉੱਤੇ ਨਹੀਂ ਰੁਕੇ। ਉਨ੍ਹਾਂ ਨੇ ਕਿਹਾ ਕਿ ਟਵਿੱਟਰ ਦੇ ਇਸ ਕਦਮ ਤੋਂ ਪਤਾ ਲੱਗਦਾ ਹੈ ਕਿ ਉਹ ਨਿਊਟ੍ਰਲ ਪਲੇਟਫਾਰਮ ਨਹੀਂ ਹੈ। ਰਾਹੁਲ ਗਾਂਧੀ ਨੇ ਟਵਿੱਟਰ ਨੂੰ ਪੱਖਪਾਤ ਵਾਲਾ ਪਲੇਟਫਾਰਮ ਦੱਸਦੇ ਹੋਏ ਦੋਸ਼ ਲਾਇਆ ਕਿ ਇਹ ਉਹੀ ਸੁਣਦਾ ਹੈ ਜੋ ਮੌਜੂਦਾ ਸਰਕਾਰ ਕਹਿੰਦੀ ਹੈ। ਰਾਹੁਲ ਗਾਂਧੀ ਦੇ ਰੇਪ ਪੀੜਤਾ ਬੱਚੀ ਦੇ ਪਰਿਵਾਰ ਵਾਲਿਆਂ ਨਾਲ ਤਸਵੀਰ ਟਵੀਟ ਕਰਨ ਉੱਤੇ ਮਚੇ ਹੰਗਾਮੇ ਨੂੰ ਲੈ ਕੇ ਪੀੜਤਾ ਦੀ ਮਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।

In The Market