LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੋਣ ਨਤੀਜਿਆਂ ਤੋਂ ਬਾਅਦ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਕਰੋ ਚੈੱਕ

11m petrol

ਨਵੀਂ ਦਿੱਲੀ- ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਅਗਲੇ ਦਿਨ ਅੱਜ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਮੁਤਾਬਕ ਦਿੱਲੀ ਸਮੇਤ ਵੱਖ-ਵੱਖ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਪਤਾ ਲੱਗਾ ਹੈ ਕਿ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਵਿਧਾਨ ਸਭਾ ਚੋਣਾਂ ਖਤਮ ਹੋਣ ਅਤੇ ਨਤੀਜੇ ਆਉਣ ਤੋਂ ਬਾਅਦ ਦੇਸ਼ ਭਰ 'ਚ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ। ਹਾਲਾਂਕਿ, ਅੱਜ ਅਜਿਹਾ ਨਹੀਂ ਹੋਇਆ ਹੈ।

Also Read: ਚਰਨਜੀਤ ਚੰਨੀ ਨੇ ਸੱਦੀ ਆਖਰੀ ਕੈਬਨਿਟ ਮੀਟਿੰਗ, ਦੇ ਸਕਦੇ ਨੇ ਅਸਤੀਫਾ

ਆਈਓਸੀਐੱਲ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 95.41 ਰੁਪਏ, ਡੀਜ਼ਲ ਦੀ ਕੀਮਤ 86.67 ਰੁਪਏ ਬਰਕਰਾਰ ਹੈ। ਮੁੰਬਈ ਵਿੱਚ ਇੱਕ ਲੀਟਰ ਪੈਟਰੋਲ 109.98 ਰੁਪਏ ਅਤੇ ਡੀਜ਼ਲ 94.14 ਰੁਪਏ ਵਿੱਚ ਵਿਕ ਰਿਹਾ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ ਪੈਟਰੋਲ 104.67 ਰੁਪਏ ਅਤੇ ਡੀਜ਼ਲ 89.79 ਰੁਪਏ 'ਚ ਮਿਲ ਰਿਹਾ ਹੈ। ਦੂਜੇ ਪਾਸੇ ਚੇਨਈ ਦੀ ਗੱਲ ਕਰੀਏ ਤਾਂ ਇੱਥੇ ਇਕ ਲੀਟਰ ਪੈਟਰੋਲ ਦੀ ਕੀਮਤ 101.40 ਰੁਪਏ ਅਤੇ ਡੀਜ਼ਲ ਦੀ ਕੀਮਤ 91.43 ਰੁਪਏ ਹੈ। ਦੂਜੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਲਖਨਊ 'ਚ ਇਕ ਲੀਟਰ ਪੈਟਰੋਲ 95.28 ਰੁਪਏ 'ਚ ਵਿਕ ਰਿਹਾ ਹੈ। ਡੀਜ਼ਲ 86.80 ਰੁਪਏ ਵਿੱਚ ਮਿਲ ਰਿਹਾ ਹੈ। ਇਸ ਦੇ ਨਾਲ ਹੀ ਨੋਇਡਾ 'ਚ ਪੈਟਰੋਲ 95.51 ਰੁਪਏ ਅਤੇ ਡੀਜ਼ਲ 87.01 ਰੁਪਏ 'ਚ ਮਿਲ ਰਿਹਾ ਹੈ। ਇਸ ਦੇ ਨਾਲ ਹੀ ਭੋਪਾਲ ਵਿੱਚ ਪੈਟਰੋਲ 107.23 ਰੁਪਏ ਅਤੇ ਡੀਜ਼ਲ 90.87 ਰੁਪਏ ਵਿੱਚ ਵਿਕ ਰਿਹਾ ਹੈ।

ਰੂਸ-ਯੂਕਰੇਨ ਯੁੱਧ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ
ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਜੰਗ ਚੱਲ ਰਹੀ ਹੈ। ਇਸ ਦਾ ਅਸਰ ਦੇਸ਼-ਵਿਦੇਸ਼ ਦੇ ਸਾਰੇ ਸਮਾਨ 'ਤੇ ਪਿਆ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ। ਅਜਿਹੇ 'ਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਭਾਰਤ 'ਚ ਪੈਟਰੋਲ ਅਤੇ ਡੀਜ਼ਲ 'ਤੇ ਇਸ ਦਾ ਅਸਰ ਪੈ ਸਕਦਾ ਹੈ ਅਤੇ ਇੱਥੇ ਵੀ ਕੀਮਤਾਂ 'ਚ ਵਾਧਾ ਹੋ ਸਕਦਾ ਹੈ।

Also Read: ਪੰਜਾਬ 'ਚ ਜਿੱਤ ਤੋਂ ਬਾਅਦ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਹੋਏ ਰਵਾਨਾ

ਪੈਟਰੌਲ ਅਤੇ ਡੀਜ਼ਲ ਦੇ ਅੱਜ ਦੇ ਰੇਟ ਐੱਸਐੱਮਐੱਸ ਰਾਹੀਂ ਦੇਖੋ
ਤੁਸੀਂ ਰੋਜ਼ਾਨਾ ਇੱਕ SMS ਰਾਹੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣ ਸਕਦੇ ਹੋ। ਇਸ ਦੇ ਲਈ ਇੰਡੀਅਨ ਆਇਲ (IOCL) ਦੇ ਗਾਹਕਾਂ ਨੂੰ RSP ਕੋਡ ਲਿਖ ਕੇ 9224992249 ਨੰਬਰ 'ਤੇ ਭੇਜਣਾ ਹੋਵੇਗਾ।

In The Market