LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਈ.ਫੋਨ 12 ਸਸਤੇ ਵਿਚ ਖਰੀਦਣ ਦਾ ਮੌਕਾ, ਲੱਗੀ ਬੰਪਰ ਸੇਲ

iphone01

ਨਵੀਂ ਦਿੱਲੀ: ਬਲੈਕ ਫ੍ਰਾਈਡੇ (Black Friday) ਸੇਲ ਭਾਰਤ ਵਿਚ ਵੀ ਚੱਲ ਰਹੀ ਹੈ। ਕਈ ਵੈੱਬਸਾਈਟਸ (Websites) ਅਤੇ ਸਟੋਰਸ ਮੋਬਾਇਲ (Stores mobile) ਅਤੇ ਦੂਜੇ ਪ੍ਰੋਡਕਟਸ (Products) 'ਤੇ ਆਫਰ ਦੇ ਰਹੇ ਹਨ। ਫਲਿੱਪਕਾਰਟ (Flipkart) ਦੀ ਬਲੈਕ ਫਰਾਈਡੇ ਸੇਲ (Black Friday Sale) ਵੀ ਸ਼ੁਰੂ ਹੋ ਗਈ ਹੈ। ਇਸ ਸੇਲ ਵਿਚ ਤੁਸੀਂ ਆਈਫੋਨ (IPhone) ਅਤੇ ਦੂਜੇ ਐਂਡ੍ਰਾਇਡ ਫੋਨਸ (Android Phones) 'ਤੇ ਚੰਗੀ ਡੀਲ ਲੈ ਸਕਦੇ ਹੋ।


ਫਲਿੱਪਕਾਰਟ (Flipkart) ਦੀ ਬਲੈਕ ਫ੍ਰਾਈਡੇ ਸੇਲ (Black Friday Sale) ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 30 ਨਵੰਬਰ ਤੱਕ ਚੱਲੇਗੀ। ਇਸ ਸੇਲ ਵਿਚ ਆਈਫੋਨ 12 (IPhone 12) ਨੂੰ ਵੀ ਘੱਟ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਅਜਿਹੇ ਵਿਚ ਜੇਕਰ ਤੁਸੀਂ ਅਜੇ ਤੱਕ ਆਈਫੋਨ 12 'ਤੇ ਮਿਲਣ ਵਾਲੀ ਡੀਲ ਦਾ ਫਾਇਦਾ ਨਹੀਂ ਚੁੱਕਿਆ ਹੈ ਤਾਂ ਇਹ ਕਾਫੀ ਚੰਗਾ ਮੌਕਾ ਹੈ।


ਆਈਫੋਨ 12 ਨੂੰ ਫਲਿੱਪਕਾਰਟ 'ਤੇ 56,999 ਰੁਪਏ ਵਿਚ ਲਿਸਟ ਕੀਤਾ ਗਿਆ ਹੈ। ਇਸ ਨੂੰ ਪ੍ਰੀਪੇਡ ਆਰਡਰ ਕਰਨ 'ਤੇ 2000 ਰੁਪਏ ਦਾ ਐਡੀਸ਼ਨਲ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਹ ਬੈਨੀਫਿਟ ਆਈਫੋਨ 12 ਮਿਨੀ 'ਤੇ ਵੀ ਦਿੱਤਾ ਜਾ ਰਿਹਾ ਹੈ। ਤੁਸੀਂ ਇਸ ਫੋਨ ਨੂੰ ਸੇਲ ਵਿਚ 42,999 ਰੁਪਏ ਵਿਚ ਖਰੀਦ ਸਕਦੇ ਹੋ।


ਹਾਲਾਂਕਿ ਇਸ ਨੂੰ 44,999 ਰੁਪਏ ਵਿਚ ਲਿਸਟ ਕੀਤਾ ਗਿਆ ਹੈ ਪਰ ਪ੍ਰੀਪੇਡ ਆਰਡਰ ਕਰਨ 'ਤੇ 2000 ਰੁਪਏ ਦਾ ਇੰਸਟੈਂਟ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਆਈਫੋਨ 13 ਸੀਰੀਜ਼ ਲਾਂਚ ਤੋਂ ਬਾਅਦ ਐਪਲ ਨੇ ਆਈਫੋਨ 12 ਸੀਰੀਜ਼ ਦੀ ਕੀਮਤ ਘੱਟ ਕਰ ਦਿੱਤੀ ਸੀ।


ਹੁਣ ਆਈਫੋਨ 12 ਦੀ ਕੀਮਤ 65,900 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦੋਂ ਕਿ ਆਈਫੋਨ 12 ਮਿਨੀ ਦੀ ਕੀਮਤ 59,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਬਲੈਕ ਫ੍ਰਾਈਡੇ ਸੇਲ ਵਿਚ ਆਈਫੋਨ ਐੱਸ.ਈ. ਨੂੰ 29,999 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ।


ਆਈਫੋਨ ਤੋਂ ਇਲਾਵਾ ਕੰਪਨੀ ਐਂਡ੍ਰਾਇਡ ਫੋਨਸ 'ਤੇ ਵੀ ਡਿਸਕਾਉਂਟ ਦੇ ਰਹੀ ਹੈ। ਬਲੈਕ ਫ੍ਰਾਈਡੇ ਸੇਲ ਵਿਚ ਗੂਗਲ ਪਿਕਸਲ 4ਏ ਨੂੰ 27,999 ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਪਿਛਲ਼ੇ ਮਹੀਨੇ ਲਾਂਚ ਹੋਏ ਰੀਅਲ ਮੀਂ ਜੀ.ਟੀ ਨੀਓ 2 ਨੂੰ ਵੀ 4000 ਰੁਪਏ ਵਿਚ ਆਫ ਦੇ ਨਾਲ ਮੁਹੱਈਆ ਕਰਵਾਇਆ ਗਿਆ ਹੈ।

Also Read : ਦਿੱਲੀ ਸਰਕਾਰ ਨੇ ਮੁੱਖ ਮੰਤਰੀ ਤੀਰਥਯਾਤਰਾ ਯੋਜਨਾ 'ਚ ਕਰਤਾਰਪੁਰ ਸਾਹਿਬ ਨੂੰ ਕੀਤਾ ਸ਼ਾਮਲ

In The Market