LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀ.ਐੱਮ. ਮੋਦੀ ਪ੍ਰੋਗਰਾਮ ਵਿਚ ਲੈਣਗੇ ਹਿੱਸਾ, ਕਿਸਾਨਾਂ ਨਾਲ ਕਰਨਗੇ ਗੱਲਬਾਤ

modi pm

ਨਵੀਂ ਦਿੱਲੀ (ਇੰਟ.)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਵਿਸ਼ਵ ਵਾਤਾਵਰਣ ਦਿਵਸ ਪ੍ਰੋਗਰਾਮ ਵਿਚ ਹਿੱਸਾ ਲਿਆ। ਇਹ ਪ੍ਰੋਗਰਾਮ ਪੈਟਰੋਲੀਅਮ, ਵਾਤਾਵਰਣ ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਵਲੋਂ ਸਾਂਝੇ ਤੌਰ 'ਤੇ ਆਯੋਜਿਤ ਗਿਆ। ਇਸ ਸਾਲ ਦੇ ਪ੍ਰੋਗਰਾਮ ਦਾ ਵਿਸ਼ਾ ਬਿਹਤਰ ਵਾਤਾਵਰਣ ਲਈ ਜੈਵ ਈਂਧਨ ਨੂੰ ਹੁੰਗਾਰਾ ਦੇਣ ਵੱਲ ਸਬੰਧਿਤ ਸੀ। ਪੀ.ਐੱਮ. ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਪ੍ਰੋਗਰਾਮ ਦੌਰਾਨ ਪੀ.ਐੱਮ. ਮੋਦੀ ਭਾਰਤ ਵਿਚ 2020-2025 ਦੌਰਾਨ ਇਥੇਨਾਲ ਸਮਿਸ਼ਨ ਨਾਲ ਸੰਬੰਧਿਤ ਰੋਡਮੈਪ ਬਾਰੇ ਮਾਹਰ ਕਮੇਟੀ ਦੀ ਰਿਪੋਰਟ ਜਾਰੀ ਕੀਤੀ। ਇਸ ਮੌਕੇ ਪੀ.ਐੱਮ. ਪੁਣੇ ਵਿਚ ਤਿੰਨ ਥਾਵਾਂ 'ਤੇ ਈ 100 ਤੋਂ ਜ਼ਿਆਦਾ ਸਟੇਸ਼ਨਾਂ ਦੇ ਇਕ ਪਾਇਲਟ ਪ੍ਰਾਜੈਕਟ ਦੀ ਵੀ ਸ਼ੁਰੂਆਤ ਕੀਤੀ।

Bengaluru boys shine in PM Modi's impromptu interaction with CBSE students  | Deccan Herald

ਇਹ ਵੀ ਪੜ੍ਹੋ- ਬੀਤੇ 24 ਘੰਟਿਆਂ ਵਿਚ ਭਾਰਤ 'ਚ ਸਾਹਮਣੇ ਆਏ 1,20,529 ਨਵੇਂ ਕੋਰੋਨਾ ਮਾਮਲੇ, 3,380 ਲੋਕਾਂ ਦੀ ਗਈ ਜਾਨ 

ਇਸ ਦੇ ਨਾਲ ਹੀ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੇ ਕ੍ਰਮ ਵਿਚ ਭਾਰਤ ਸਰਕਾਰ ਤੇਲ ਕੰਪਨੀਆਂ ਨੂੰ 1 ਅਪ੍ਰੈਲ 2023 ਤੋਂ ਇਥੇਨਾਲ ਮਿਸ਼ਰਿਤ ਪੈਟਰੋਲ ਨੂੰ ਇਥੇਨਾਲ ਦੀ 20 ਫੀਸਦੀ ਤੱਕ ਦੀ ਪਰਸੈਂਟੇਜ ਦੇ ਨਾਲ ਵੇਚਣ ਅਤੇ ਉੱਚ ਇਥੇਨਾਲ ਮਿਸ਼ਰਣਾਂ ਈ-12 ਅਤੇ ਈ-15 ਨਾਲ ਸਬੰਧਿਤ ਬੀ.ਆਈ.ਐੱਸ. ਵੀਨਿਰਦੇਸ਼ ਬਾਰੇ ਨਿਰਦੇਸ਼ ਦਿੰਦੇ ਹੋਏ ਈ-20 ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ। ਸਰਕਾਰ ਵਲੋਂ ਜਾਰੀ ਸਟੇਟਮੈਂਟ ਮੁਤਾਬਕ ਇਨ੍ਹਾਂ ਕੋਸ਼ਿਸ਼ਾਂ ਨਾਲ ਵਾਧੂ ਇਥੇਨਾਲ ਆਸਵਨ ਸਮਰੱਥਾ ਸਥਾਪਿਤ ਕਰਨ ਵਿਚ ਸੁਵਿਧਾ ਹੋਵੇਗੀ ਅਤੇ ਪੂਰੇ ਦੇਸ਼ ਵਿਚ ਮਿਸ਼ਰਿਤ ਈਂਧਨ ਉਪਲਬਧ ਕਰਵਾਉਣ ਲਈ ਸਮਾਂ ਸੀਮਾ ਪ੍ਰਦਾਨ ਕੀਤੀ ਜਾਵੇਗੀ।

PM Modi to chair meeting of CSIR society today | India News – India TV

ਇਹ ਵੀ ਪੜ੍ਹੋ- ਵਿਸ਼ਵ ਵਾਤਾਵਰਣ ਦਿਵਸ ਵਿਸ਼ੇਸ਼ : ਗ੍ਰੀਨਰੀ ਲਈ ਜਾਣੇ ਜਾਂਦੇ ਚੰਡੀਗੜ੍ਹ ਨੂੰ ਬਣਾਇਆ ਜਾਵੇਗਾ ਹੋਰ ਗ੍ਰੀਨ 

ਇਸ ਨਾਲ 2025 ਤੋਂ ਪਹਿਲਾਂ ਇਥੇਨਾਲ ਉਤਪਾਦਕ ਸੂਬਿਆਂ ਅਤੇ ਆਸ-ਪਾਸ ਦੇ ਖੇਤਰਾਂ ਵਿਚ ਇਥੇਨਾਲ ਦੀ ਖਪਤ ਵਧਾਉਣ ਵਿਚ ਮਦਦ ਮਿਲੇਗੀ। ਇਸ ਮੌਕੇ 'ਤੇ ਪੀ.ਐੱਮ. ਨੇ ਇਥੇਨਾਲ ਮਿਸ਼ਰਿਤ ਪੈਟਰੋਲ ਅਤੇ ਸੰਪੀੜਤ ਬਾਇਓਗੈਸ ਪ੍ਰੋਗਰਾਮਾਂ ਦੇ ਤਹਿਤ ਕਿਸਾਨਾਂ ਸਾਹਮਣੇ ਤਜ਼ਰਬਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਨਾਲ ਚਰਚਾ ਵੀ ਕੀਤੀ। ਸੰਯੁਕਤ ਰਾਸ਼ਟਰ ਸੰਘ ਵਲੋਂ ਵਿਸ਼ਵ ਪੱਧਰ 'ਤੇ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਅਤੇ ਚਿੰਤਾ ਕਾਰਣ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਨੀਂਹ ਸਾਲ 1972 ਵਿਚ ਰੱਖੀ ਗਈ। ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਇਸ ਦੀ ਸ਼ੁਰੂਆਤ ਹੋਈ ਸੀ। ਦੁਨੀਆ ਦਾ ਪਹਿਲਾ ਵਾਤਾਵਰਣ ਸੰਮੇਲਨ ਸਵੀਡਨ ਵਿਚ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ 119 ਦੇਸ਼ ਸ਼ਾਮਲ ਹੋਏ ਸਨ। ਪਹਿਲਾਂ ਵਾਤਾਵਰਣ ਦਿਵਸ 'ਤੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਭਾਰਤ ਦੀ ਕੁਦਰਤੀ ਅਤੇ ਵਾਤਾਵਰਣ ਪ੍ਰਤੀ ਚਿੰਤਾਵਾਂ ਨੂੰ ਜ਼ਾਹਿਰ ਕੀਤਾ ਸੀ।

In The Market