LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੀਤੇ 24 ਘੰਟਿਆਂ ਵਿਚ ਭਾਰਤ 'ਚ ਸਾਹਮਣੇ ਆਏ 1,20,529 ਨਵੇਂ ਕੋਰੋਨਾ ਮਾਮਲੇ, 3,380 ਲੋਕਾਂ ਦੀ ਗਈ ਜਾਨ 

corona updates 22

ਨਵੀਂ ਦਿੱਲੀ (ਇੰਟ.)- ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 1,20,529 ਨਵੇਂ ਕੋਰੋਨਾ ਮਾਮਲੇ ਆਏ ਹਨ ਜਦੋਂ ਕਿ 3,380 ਲੋਕਾਂ ਦੀ ਮੌਤਾਂ ਹੋਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰ ਦੀ ਚਿੰਤਾ ਵੀ ਵਧਾ ਰਹੀ ਹੈ। ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ 1.20 ਲੱਖ ਤੋਂ ਵਧੇਰੇ ਨਵੇਂ ਮਾਮਲੇ ਮਿਲੇ ਹਨ। ਜੋ 58 ਦਿਨਾਂ ਵਿਚ ਸਭ ਤੋਂ ਘੱਟ ਹੈ। ਉਥੇ ਹੀ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੀ 36,50,080 ਵੈਕਸੀਨ ਲਗਾਈ ਗਈ। ਜਿਸ ਤੋਂ ਬਾਅਦ ਕੁਲ ਵੈਕਸੀਨੇਸ਼ਨ ਦਾ ਅੰਕੜਾ 22.78 ਕਰੋੜ ਨੂੰ ਪਾਰ ਕਰ ਗਿਆ ਹੈ।

Chandigarh announces Corona curfew amid Covid surge. Details here

ਇਹ ਵੀ ਪੜ੍ਹੋ- ਵਿਸ਼ਵ ਵਾਤਾਵਰਣ ਦਿਵਸ ਵਿਸ਼ੇਸ਼ : ਗ੍ਰੀਨਰੀ ਲਈ ਜਾਣੇ ਜਾਂਦੇ ਚੰਡੀਗੜ੍ਹ ਨੂੰ ਬਣਾਇਆ ਜਾਵੇਗਾ ਹੋਰ ਗ੍ਰੀਨ 
ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਭਾਰਤ ਵਿਚ ਕੋਰੋਨਾ ਵਾਇਰਸ ਦੇ 1,20,529 ਨਵੇਂ ਮਾਮਲੇ ਆਉਣ ਤੋਂ ਬਾਅਦ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2,86,94,879 ਹੋ ਗਈ ਹੈ। ਇਸ ਦੌਰਾਨ ਹੋਈ 3380 ਨਵੀਆਂ ਮੌਤਾਂ ਤੋਂ ਬਾਅਦ ਕੁਲ ਮੌਤਾਂ ਦੀ ਗਿਣਤੀ 3,44,082 ਪਹੁੰਚ ਗਈ ਹੈ। ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਕੁਲ ਗਿਣਤੀ 15,55,248 ਹੈ।

Punjab: The case of the falling COVID numbers in Chandigarh | Cities  News,The Indian Express

ਇਹ ਵੀ ਪੜ੍ਹੋ- ਫੇਸਬੁੱਕ ਨੇ ਰਾਜਸਥਾਨ ਦੇ ਲੜਕੇ ਨੂੰ ਦਿੱਤਾ ਇਕ ਲੱਖ ਦਾ ਇਨਾਮ, ਜਾਣੋ ਕੀ ਹੈ ਵਜ੍ਹਾ

ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ.ਸੀ.ਐੱਮ.ਆਰ.) ਮੁਤਾਬਕ ਸ਼ੁੱਕਰਵਾਰ ਨੂੰ ਕੋਵਿਡ-19 ਲਈ 20 ਲੱਖ 84 ਹਜ਼ਾਰ 421 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਸ ਦੇ ਨਾਲ ਹੀ ਹੁਣ ਤੱਕ ਦੇਸ਼ ਵਿਚ 39 ਕਰੋੜ 11 ਲੱਖ 74 ਹਜ਼ਾਰ ਤੋਂ ਵਧੇਰੇ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਦੇਸ਼ ਵਿਚ ਪਿਛਲੇ ਸਾਲ 16 ਸਤੰਬਰ ਨੂੰ ਇਨਫੈਕਟਿਡਾਂ ਦੀ ਗਿਣਤੀ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ, 20 ਨਵੰਬਰ ਨੂੰ 80 ਲੱਖ ਤੋਂ ਪਾਰ ਹੋ ਗਏ। ਦੇਸ਼ ਵਿਚ 19 ਦਸੰਬਰ ਨੂੰ ਇਹ ਮਾਮਲੇ ਇਕ ਕਰੋੜ ਨੂੰ ਪਾਰ ਕਰ ਗਏ ਅਤੇ 4 ਮਈ ਨੂੰ ਦੋ ਕਰੋੜ ਨੂੰ ਪਾਰ ਕਰ ਗਏ ਸਨ।

In The Market