LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫੇਸਬੁੱਕ ਨੇ ਰਾਜਸਥਾਨ ਦੇ ਲੜਕੇ ਨੂੰ ਦਿੱਤਾ ਇਕ ਲੱਖ ਦਾ ਇਨਾਮ, ਜਾਣੋ ਕੀ ਹੈ ਵਜ੍ਹਾ

facebook

ਚੁਰੂ (ਇੰਟ.)- ਰਾਜਸਥਾਨ ਦੇ ਚੁਰੂ ਜ਼ਿਲੇ ਤੋਂ 35 ਕਿਲੋਮੀਟਰ ਦੂਰ ਛੋਟਾ ਜਿਹਾ ਪਿੰਡ ਹੈ ਮੋਲੀਸਰ ਬੜਾ। ਇਸ ਪਿੰਡ ਦੇ ਵਿਦਿਆਰਥੀ ਨੇ ਪਾਪੁਲਰ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੀ ਵੱਡੀ ਗਲਤੀ ਲੱਭੀ। ਕ੍ਰਿਸ਼ਣਕੁਮਾਰ ਨੇ ਕਦੇ ਕੋਈ ਕੰਪਿਊਟਰ ਕਲਾਸ ਜਾਂ ਕੋਚਿੰਗ ਨਹੀਂ ਲਈ। ਕੰਪਿਊਟਰ ਬਾਰੇ ਜੋ ਵੀ ਸਿੱਖਿਆ ਉਹ ਆਪਣੇ ਲੈਪਟਾਪ ਅਤੇ 5 ਹਜ਼ਾਰ ਰੁਪਏ ਵਿਚ ਖਰੀਦੇ ਗਏ ਮੋਬਾਇਲ ਵਿਚ ਇੰਟਰਨੈੱਟ ਰਾਹੀਂ ਸਿੱਖਿਆ। 24 ਸਾਲ ਦੇ ਵਿਦਿਆਰਥੀ ਕ੍ਰਿਸ਼ਣ ਕੁਮਾਰ ਨੇ ਫੇਸਬੁੱਕ ਵਿਚ ਅਜਿਹੀ ਵੱਡੀ ਗਲਤੀ ਨੂੰ ਲੱਭ ਲਿਆ ਜਿਸ ਨੂੰ ਫੇਸਬੁੱਕ ਸਕਿਓਰਿਟੀ ਸੈਂਟਰ ਨੇ ਸਵੀਕਾਰ ਕਰਦੇ ਹੋਏ ਦਰੁਸਤ ਕੀਤਾ। ਨਾਲ ਹੀ ਵਿਦਿਆਰਥੀ ਕ੍ਰਿਸ਼ਨਕੁਮਾਰ ਸਿਹਾਗ ਨੂੰ 1500 ਡਾਲਰ (ਇਕ ਲੱਖ 10 ਹਜ਼ਾਰ ਰੁਪਏ) ਦਾ ਇਨਾਮ ਵੀ ਦਿੱਤਾ ਹੈ। ਵਿਦਿਆਰਥੀ ਦਾ ਸਪਨਾ ਹੈ ਕਿ ਫੇਸਬੁੱਕ, ਇੰਸਟਾਗ੍ਰਾਮ ਵਰਗੇ ਵੱਡੇ ਐਪ ਵਿਚ ਬਗਸ ਨੂੰ ਲੱਭ ਕੇ ਸਾਹਮਣੇ ਲਿਆਉਣਾ। ਵਿਦਿਆਰਥੀ ਕ੍ਰਿਸ਼ਣ ਕੁਮਾਰ ਵੈੱਬ ਸਕਿਓਰਿਟੀ ਰਿਸਰਚਰ ਬਣਨਾ ਚਾਹੁੰਦਾ ਹੈ ਪਰ ਘਰ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਣ ਉਸ ਨੇ ਘਰ ਵਿਚ ਰਹਿ ਕੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।

ईनाम के पैसों से खरीदेगा पीसी

ਇਹ ਵੀ ਪੜ੍ਹੋ- ਵਿਸ਼ਵ ਵਾਤਾਵਰਣ ਦਿਵਸ ਵਿਸ਼ੇਸ਼ : ਗ੍ਰੀਨਰੀ ਲਈ ਜਾਣੇ ਜਾਂਦੇ ਚੰਡੀਗੜ੍ਹ ਨੂੰ ਬਣਾਇਆ ਜਾਵੇਗਾ ਹੋਰ ਗ੍ਰੀਨ 

ਕ੍ਰਿਸ਼ਨ ਕੁਮਾਰ ਨੇ 3 ਮਈ 2021 ਨੂੰ ਫੇਸਬੁੱਕ ਸਕਿਓਰਿਟੀ ਕੇਂਦਰ ਨੂੰ ਮੈਸੇਜ ਭੇਜਿਆ ਕਿ ਫੇਸਬੁਕ ਦੇ ਪੇਜ 'ਤੇ ਕੋਈ ਯੂਜ਼ਰਸ ਅਪਾਇੰਟਮੈਂਟ ਬੁੱਕ ਕਰਦਾ ਹੈ ਤਾਂ ਯੂਜ਼ਰ ਦਾ ਮੋਬਾਇਲ ਨੰਬਰ ਪੇਜ ਐਡਮਿਨ ਨੂੰ ਲੀਕ ਹੋ ਰਿਹਾ ਸੀ ਯਾਨੀ ਕਿਸੇ ਫੇਸਬੁੱਕ ਪੇਜ 'ਤੇ ਜੁੜਣ ਵਾਲੇ ਕਰੋੜਾਂ ਯੂਜ਼ਰ ਦੀ ਪ੍ਰਾਈਵੇਸੀ ਪੇਜ ਐਡਮਿਨ ਨੂੰ ਮਿਲ ਰਹੀ ਸੀ। ਜਦੋਂ ਉਸ ਨੇ ਇਸ ਗਲਤੀ ਦੀ ਸਕ੍ਰੀਨਸ਼ਾਟ ਅਤੇ ਵੀਡੀਓ ਫੇਸਬੁੱਕ ਸਕਿਓਰਿਟੀ ਨੂੰ ਭਿਜਵਾਈ, ਜਿਸ 'ਤੇ ਫੇਸਬੁੱਕ ਸਕਿਓਰਿਟੀ ਨੂੰ ਭਿਜਵਾਏ, ਜਿਸ 'ਤੇ ਫੇਸਬੁੱਕ ਸਕਿਓਰਿਟੀ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਇਸ ਐਰਰ ਨੂੰ ਲੱਭ ਲਿਆ ਹੈ ਅਤੇ ਇਸ ਨੂੰ ਫਿਕਸ ਕਰ ਦਿੱਤਾ ਗਿਆ ਹੈ।

कृष्ण कुमार सिहाग चूरू राजस्थान

ਇਹ ਵੀ ਪੜ੍ਹੋ- ਕੇਂਦਰ ਮੁਤਾਬਕ ਵਿਕਾਸ ਵਿਚ ਨੰਬਰ 1 ਕੇਰਲ, ਬਿਹਾਰ-ਝਾਰਖੰਡ ਸਭ ਤੋਂ ਹੇਠਾਂ
ਫੇਸਬੁੱਕ ਨੇ ਵਿਦਿਆਰਥੀ ਨੂੰ ਦਿੱਤਾ ਰਿਵਾਰਡ 
ਕ੍ਰਿਸ਼ਨ ਨੇ ਦੱਸਿਆ ਕਿ ਫੇਸਬੁੱਕ ਸਕਿਓਰਿਟੀ ਟੀਮ ਵਲੋਂ ਉਸ ਨੂੰ ਇਕ ਲੱਖ 10 ਹਜ਼ਾਰ ਰੁਪਏ ਦੀ ਰਿਵਾਰਡ ਰਾਸ਼ੀ ਦਿੱਤੀ ਗਈ ਹੈ। ਇਸ ਰਾਸ਼ੀ ਦੀ ਵਰਤੋਂ ਨਵਾਂ ਪੀ.ਸੀ. ਖਰੀਦਣ ਵਿਚ ਕਰੇਗਾ। ਕ੍ਰਿਸ਼ਨ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਹੋਰ ਪਰਿਵਾਰ ਖੇਤੀ ਬਾੜੀ ਦਾ ਕੰਮ ਕਰਦਾ ਹੈ। ਕ੍ਰਿਸ਼ਨ ਤੋਂ ਇਲਾਵਾ ਪੂਰੇ ਪਰਿਵਾਰ ਵਿਚ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਹੈ। ਪਿੰਡ ਦੇ ਸਰਕਾਰੀ ਸਕੂਲ ਵਿਚ 10ਵੀਂ ਤੱਕ ਪੜ੍ਹਣ ਤੋਂ ਬਾਅਦ ਕ੍ਰਿਸ਼ਨ ਨੇ ਚੁਰੂ ਦੇ ਸਰਕਾਰੀ ਸਕੂਲ ਵਿਚ ਐਡਮਿਸ਼ਨ ਲਈ ਅਤੇ 12ਵੀਂ ਤੱਕ ਪੜ੍ਹਾਈ ਕੀਤੀ। ਉਸ ਤੋਂ ਬਾਅਦ ਘਰ ਦੀ ਸਥਿਤੀ ਨੂੰ ਦੇਖਦੇ ਹੋਏ ਉਸ ਨੇ ਕਾਲਜ ਦੀ ਪੜ੍ਹਾਈ ਪ੍ਰਾਈਵੇਟ ਸ਼ੁਰੂ ਕੀਤੀ। ਹੁਣ ਉਹ ਬੀਐੱਡ ਦਾ ਵਿਦਿਆਰਥੀ ਹੈ।

In The Market