LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਓਮੀਕ੍ਰੋਨ' ਕਾਰਣ ਬ੍ਰਿਟੇਨ ਦੇ ਕਈ ਇਲਾਕਿਆਂ ਵਿਚ ਕਹਿਰ, ਹੋਣ ਲੱਗਾ ਕਮਿਊਨਿਟੀ ਸਪ੍ਰੈਡ

omio

ਨਵੀਂ ਦਿੱਲੀ: ਦੁਨੀਆ ਦੇ 38 ਤੋਂ ਜ਼ਿਆਦਾ ਦੇਸ਼ਾਂ ਵਿਚ ਕੋਰੋਨਾ (Corona) ਦੇ ਨਵੇਂ ਵੈਰੀਅੰਟ ਓਮੀਕ੍ਰੋਨ (New variant Omicron) ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਦੱ. ਅਫਰੀਕਾ ਵਿਚ ਸਭ ਤੋਂ ਪਹਿਲਾਂ ਡਿਟੈਕਟ ਹੋਏ ਇਸ ਵੈਰੀਅੰਟ ਦੇ ਅਮਰੀਕਾ, ਬ੍ਰਿਟੇਨ, ਯੂਰਪ, ਭਾਰਤ (US, UK, Europe, India) ਵਿਚ ਵੀ ਕਾਫੀ ਤੇਜ਼ੀ ਨਾਲ ਕੇਸ ਮਿਲ ਰਹੇ ਹਨ। ਬ੍ਰਿਟੇਨ ਵਿਚ ਓਮੀਕ੍ਰੋਨ ਦਾ ਕਮਿਊਨਿਟੀ ਸਪ੍ਰੈਡ (Omicron's community spread) ਸ਼ੁਰੂ ਹੋ ਚੁੱਕਾ ਹੈ। ਇਥੇ ਬਿਨਾਂ ਟ੍ਰੈਵਲ ਹਿਸਟਰੀ ਦੇ ਵੀ ਕਾਫੀ ਲੋਕ ਕੋਰੋਨਾ ਦੇ ਨਵੇਂ ਵੈਰੀਅੰਟ ਨਾਲ ਇਨਫੈਕਟਿਡ ਹੋ ਰਹੇ ਹਨ।

Also Read : ਪੀ.ਐੱਮ. ਮੋਦੀ ਏਮਸ ਸਣੇ ਦੇਸ਼ ਨੂੰ ਸੌਂਪਣਗੇ 10,000 ਕਰੋੜ ਦੇ ਪ੍ਰਾਜੈਕਟ

ਯੂ.ਕੇ. ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਸੰਸਦ ਵਿਚ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੇ ਨਵੇਂ ਵੈਰੀਅੰਟ ਦੇ 336 ਕੇਸ ਸਾਹਮਣੇ ਆ ਚੁੱਕੇ ਹਨ। ਇੰਗਲੈੰਡ ਵਿਚ ਇਸ ਦਾ ਕਮਿਊਨਿਟੀ ਸਪ੍ਰੈਡ ਵੀ ਦੇਖਣ ਨੂੰ ਮਿਲਿਆ ਹੈ। ਇੰਗਲੈਂਡ ਵਿਚ ਹੁਣ ਤੱਕ 261 ਕੇਸ ਸਾਹਮਣੇ ਆ ਚੁੱਕੇ ਹਨ। ਜਦੋਂ ਕਿ ਸਕਾਟਲੈਂਡ ਵਿਚ 71, ਵੇਲਸ ਵਿਚ 4 ਕੇਸ ਸਾਹਮਣੇ ਆਏ ਹਨ। ਸਾਜਿਦ ਜਾਵਿਦ ਨੇ ਕਿਹਾ ਕਿ ਕਈ ਕੇਸ ਅਜਿਹੇ ਆ ਰਹੇ ਹਨ, ਜਿਨ੍ਹਾਂ ਦੀ ਕੋਈ ਟ੍ਰੈਵਲ ਹਿਸਟਰੀ ਵੀ ਨਹੀਂ ਹੈ। ਅਜਿਹੇ ਵਿਚ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਇੰਗਲੈਂਡ ਦੇ ਕਈ ਖੇਤਰਾਂ ਵਿਚ ਕਮਿਊਨਿਟੀ ਸਪ੍ਰੈਡ ਦੇਖਣ ਨੂੰ ਮਿਲ ਰਿਹਾ ਹੈ। ਅਸੀਂ ਕੁਝ ਵੀ ਭਵਿੱਖ 'ਤੇ ਨਹੀਂ ਛੱਡ ਰਹੇ।

ਉਨ੍ਹਾਂ ਨੇ ਕਿਹਾ ਕਿ ਜਦੋਂ ਦੁਨੀਆ ਦੇ ਵਿਗਿਆਨਕ ਨਵੇਂ ਵੈਰੀਅੰਟ ਬਾਰੇ ਜਾਣਕਾਰੀ ਇਕੱਠੀ ਕਰਨ ਵਿਚ ਜੁਟੇ ਹਨ ਉਦੋਂ ਸਾਡੀ ਰਣਨੀਤੀ ਸਮਾਂ ਰਹਿੰਦਿਆਂ ਕੋਰੋਨਾ ਦੇ ਨਵੇਂ ਵੈਰੀਅੰਟ ਦੇ ਸਾਹਮਣੇ ਆਪਣਾ ਡਿਫੈਂਸ ਮਜ਼ਬੂਤ ਕਰਨ 'ਤੇ ਹੈ। ਹਾਲਾਂਕਿ ਜਾਵਿਦ ਨੇ ਯੂ.ਕੇ. ਹੈਲਥ ਸਕਿਓਰਿਟੀ ਏਜੰਸੀ ਵਲੋਂ ਜਾਰੀ ਡੇਟਾ ਦਾ ਵੀ ਜ਼ਿਕਰ ਕੀਤਾ, ਇਸ ਵਿਚ ਵਿਗਿਆਨਕਾਂ ਨੇ ਓਮੀਕ੍ਰੋਨ ਦੀ ਸਮਾਂ ਸੀਮਾ ਡੈਲਟਾ ਵੈਰੀਅੰਟ ਤੋਂ ਘੱਟ ਹੋਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਇਹ ਵੀ ਸਾਫ ਨਹੀਂ ਹੈ ਕਿ ਇਹ ਵਾਇਰਸ ਕਿੰਨਾ ਖਤਰਨਾਕ ਹੈ ਅਤੇ ਵੈਕਸੀਨ ਦਾ ਇਸ 'ਤੇ ਕੀ ਅਸਰ ਪਵੇਗਾ।

Also Read : ਅੱਜ 'ਪੰਜਾਬ ਮਿਸ਼ਨ' ਤੇ CM ਕੇਜਰੀਵਾਲ, SC ਭਾਈਚਾਰੇ ਲਈ ਕਰਨਗੇ ਵੱਡਾ ਐਲਾਨ

ਇਸ ਲਈ ਅਸੀਂ ਕੁਝ ਵੀ ਯਕੀਨੀ ਨਹੀਂ ਕਹਿ ਸਕਦੇ ਕਿ ਇਹ ਵੈਰੀਅੰਟ ਸਾਨੂੰ ਰਿਕਵਰੀ ਦੀ ਪਟੜੀ ਤੋਂ ਉਤਾਰ ਦੇਵੇਗਾ ਜਾਂ ਨਹੀਂ। ਮੰਗਲਵਾਰ ਤੋਂ ਬ੍ਰਿਟੇਨ ਵਿਚ ਨਾਨ ਰੇਡ ਲਿਸਟ ਦੇਸ਼ ਤੋਂ ਚਾਹੇ ਉਹ ਵੈਕਸੀਨੇਟਿਡ ਹੋਣ ਜਾਂ ਨਹੀਂ, ਉਸ ਨੂੰ ਯੂ.ਕੇ. ਵਿਚ ਆਉਣ ਲਈ 48 ਘੰਟੇ ਪਹਿਲਾਂ ਹੀ ਪੀ.ਸੀ.ਆਰ. ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਜਾਵਿਦ ਨੇ ਕਿਹਾ ਕਿ ਦੋ ਦਿਨ ਪਹਿਲਾਂ ਪੀ.ਸੀ.ਆਰ. ਟੈਸਟ ਅਤੇ ਨੈਗੇਟਿਵ ਰਿਪੋਰਟ ਨਾ ਆਉਣ ਤੱਕ ਆਈਸੋਲੇਸ਼ਨ ਵਰਗੇ ਉਪਾਅ ਅਸਥਾਈ ਹੈ ਅਤੇ ਇਨ੍ਹਾਂ ਨੂੰ ਅਗਲੇ ਹਫਤੇ ਰੀਵੀਊ ਕੀਤਾ ਜਾਵੇਗਾ। ਉਥੇ ਹੀ ਐਕਸਪਰਟ ਦਾ ਕਹਿਣਾ ਹੈ ਕਿ ਓਮੀਕ੍ਰੋਨ ਡੈਲਟਾ ਵੈਰੀਅੰਟ ਦੇ ਮੁਕਾਬਲੇ ਵਿਚ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ।

In The Market