LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੀ.ਐੱਮ. ਮੋਦੀ ਏਮਸ ਸਣੇ ਦੇਸ਼ ਨੂੰ ਸੌਂਪਣਗੇ 10,000 ਕਰੋੜ ਦੇ ਪ੍ਰਾਜੈਕਟ

07modi

ਨਵੀਂ ਦਿੱਲੀ : ਉੱਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ (Gorakhpur) ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਗੋਰਖਪੁਰ ਵਿਚ 9600 ਕਰੋੜ ਰੁਪਏ (9600 crore) ਤੋਂ ਵਧੇਰੇ ਰੁਪਏ ਦੇ ਵਿਕਾਸ ਪ੍ਰਾਜੈਕਟ ਰਾਸ਼ਟਰ (Development Project Nation) ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਗੋਰਖਪੁਰ ਏਮਸ (Gorakhpur AIIMS), ਫਰਟੀਲਾਈਜ਼ਰ ਫੈਕਟਰੀ (Fertilizer factory) 1011 ਕਰੋੜ ਲਾਗਤ ਨਾਲ ਬਣੇ ਏਮਸ ਅਤੇ ਬਾਬਾ ਰਾਘਵਦਾਸ ਮੈਡੀਕਲ ਕਾਲਜ (Raghavdas Medical College), ਗੋਰਖਪੁਰ ਦੇ ਰੀਜ਼ਨਲ ਮੈਡੀਕਲ ਰਿਸਰਚ ਸੈਂਟਰ (Regional Medical Research Center) ਲੋਕਾਂ ਨੂੰ ਸਮਰਪਿਤ ਸਮੇਤ ਤਕਰੀਬਨ 10 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਨੂੰ ਦੇਸ਼ ਨੂੰ ਸੌਂਪਣਗੇ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਪੂਰਬੀ ਉੱਤਰ ਪ੍ਰਦੇਸ਼ ਲਈ ਸਪਨਾ ਬਣ ਚੁੱਕੀਆਂ ਇਨ੍ਹਾਂ ਤਿੰਨ ਵੱਡੀਆਂ ਯੋਜਨਾਵਾਂ ਫਰਟੀਲਾਈਜ਼ਰ ਕਾਰਖਾਨੇ, ਗੋਰਖਪੁਰ ਏਮਸ ਅਤੇ ਆਈ.ਸੀ.ਐੱਮ.ਆਰ. ਦੇ ਜਾਂਚ ਕੇਂਦਰ ਦਾ ਆਗਾਮੀ 7 ਦਸੰਬਰ ਨੂੰ ਉਦਘਾਟਨ ਕਰਨਗੇ।

Also Read : ਅੱਜ 'ਪੰਜਾਬ ਮਿਸ਼ਨ' ਤੇ CM ਕੇਜਰੀਵਾਲ, SC ਭਾਈਚਾਰੇ ਲਈ ਕਰਨਗੇ ਵੱਡਾ ਐਲਾਨ

ਸੀ.ਐੱਮ. ਯੋਗੀ ਨੇ ਮੰਗਲਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਜਿਸ ਏਮਸ ਦਾ ਨੀਂਹ ਪੱਥਰ 2016 ਵਿਚ ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਸੀ ਅੱਜ 112 ਏਕੜ ਵਿਚ ਵਿਸਥਾਰਤ 1011 ਕਰੋੜ ਲਾਗਤ ਨਾਲ ਬਣੇ ਉਸੇ ਏਮਸ ਦਾ ਲੋਕਾਂ ਨੂੰ ਸਮਰਪਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰ ਕਮਲਾਂ ਤੋਂ ਹੋ ਰਿਹਾ ਹੈ। ਇਹ ਏਮਸ ਯੂ.ਪੀ. ਬਿਹਾਰ ਸਣੇ ਨੇਪਾਲ ਨੂੰ ਵੀ ਉੱਚ ਪੱਧਰੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਏਗਾ। ਸੀ.ਐੱਮ. ਯੋਗੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੀ.ਐੱਮ. ਮੋਦੀ ਅੱਜ ਬਾਬਾ ਰਾਘਵਦਾਸ ਮੈਡੀਕਲ ਕਾਲਜ, ਗੋਰਖਪੁਰ ਦੇ ਰੀਜ਼ਨਲ ਮੈਡੀਕਲ ਰਿਸਰਚ ਸੈਂਟਰ (ਆਰ.ਐੱਮ.ਆਰ.ਸੀ.) ਲੋਕਾਂ ਨੂੰ ਸਮਰਪਿਤ ਵੀ ਕਰ ਰਹੇ ਹਨ। ਇਥੇ ਬੀਮਾਰੀਆਂ 'ਤੇ ਰਿਸਰਚ ਦੇ ਨਾਲ ਹੀ ਟ੍ਰੇਨਿੰਗ ਦੀ ਵੀ ਸਹੂਲਤ ਹੋਵੇਗੀ। ਇਸ ਨਾਲ ਯੂ.ਪੀ. ਅਤੇ ਬਿਹਾਰ ਦੀ ਵੱਡੀ ਆਬਾਦੀ ਨੂੰ ਲਾਭ ਮਿਲੇਗਾ।

जिस AIIMS की आधारशिला 2016 में आदरणीय PM श्री @narendramodi जी ने रखी थी, आज 112 एकड़ में विस्तृत, ₹1,011 करोड़ लागत से निर्मित उसी AIIMS का लोकार्पण प्रधानमंत्री जी के कर-कमलों से हो रहा है।

Also Read : Whatsapp ਦੇ ਇਸ ਫੀਚਰ 'ਚ ਹੋਇਆ ਬਦਲਾਅ, ਹੁਣ ਕੋਈ ਨਹੀਂ ਲੱਭ ਸਕੇਗਾ ਤੁਹਡੇ ਪੁਰਾਣੇ ਮੈਸੇਜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੋਰਖਪੁਰ ਵਿਚ 600 ਏਕੜ ਵਿਚ ਵਿਸਥਾਰਤ 8,603 ਕਰੋੜ ਲਾਗਤ ਨਾਲ ਬਣੇ ਖਾਦ ਕਾਰਖਾਨੇ ਨੂੰ ਅੱਜ ਰਾਸ਼ਟਰ ਨੂੰ ਸਮਰਪਿਤ ਕਰਾਂਗੇ। ਵਿਗਤ 31 ਸਾਲਾਂ ਤੋਂ ਬੰਦ ਪਏ ਇਸ ਕਾਰਖਾਨੇ ਦੇ ਸ਼ੁਰੂ ਹੋਣ ਨਾਲ ਸਾਲਾਨਾ 12.7 ਐੱਲ.ਐੱਮ.ਟੀ. ਖਾਦ ਦਾ ਉਤਪਾਦਨ ਹੋਵੇਗਾ ਅਤੇ ਵੱਡੇ ਪੱਧਰ 'ਤੇ ਰੋਜ਼ਗਾਰ ਪੈਦਾ ਹੋਣਗੇ। ਸੀ.ਐੱਮ. ਯੋਗੀ ਨੇ ਲਿਖਿਆ ਕਿ ਗੋਰਖਪੁਰ ਵਿਕਾਸ ਦੇ ਨਵੇਂ ਪਲਾਨ 'ਤੇ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਿਵ ਅਵਤਾਰੀ ਮਹਾਯੋਗੀ ਬਾਬਾ ਗੋਰਖਨਾਥ ਜੀ ਦੀ ਤਪੋਭੂਮੀ ਗੋਰਖਪੁਰ ਵਿਚ ਲੱਗਭਗ 10,000 ਕਰੋੜ ਤੋਂ ਜ਼ਿਆਦਾ ਦੀ ਵੱਖ-ਵੱਖ ਲੋਕ-ਕਲਿਆਣਕਾਰੀ ਵਿਕਾਸ ਪ੍ਰਾਜੈਕਟਾਂ ਨੂੰ ਲੋਕਾਂ ਹਵਾਲੇ ਕਰ ਕੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਯੋਗੀ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਯੂ.ਪੀ. ਤੋਂ ਜੋ ਵਾਅਦਾ ਕੀਤਾ ਸੀ ਉਹ ਨਿਭਾਇਆ ਹੈ।

In The Market