LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਸੰਕਟ: ਵਿਦੇਸ਼ਾਂ ਤੋਂ ਪਰਤੇ 109 ਲੋਕ ਹੋਏ ਗਾਇਬ, ਫੋਨ ਵੀ ਕੀਤੇ ਬੰਦ

7d5

ਠਾਣੇ- ਕੋਰੋਨਾ ਵਾਇਰਸ (Corona virus) ਦੇ ਨਵੇਂ ਰੂਪ ‘ਓਮੀਕਰੋਨ’ ਦਾ ਖ਼ੌਫ ਪੂਰੀ ਦੁਨੀਆ ’ਚ ਹੈ। ਕਰੀਬ-ਕਰੀਬ 40 ਦੇਸ਼ਾਂ ’ਚ ਓਮੀਕਰੋਨ ਫੈਲ ਚੁੱਕਾ ਹੈ। WHO ਨੇ ਦੱਖਣੀ ਅਫਰੀਕਾ (South Africa) ਅਤੇ ਕੁਝ ਹੋਰ ਦੇਸ਼ਾਂ ਵਿਚ ਸਾਹਮਣੇ ਆਏ ਕੋਵਿਡ ਦੇ ਨਵੇਂ ਰੂਪ ਨੂੰ 26 ਨਵੰਬਰ ਨੂੰ ਓਮੀਕਰੋਨ (Omicron) ਨਾਂ ਦਿੱਤਾ ਸੀ। ਭਾਰਤ ਵਿਚ ਓਮੀਕਰੋਨ ਦੇ ਹੁਣ ਤੱਕ 23 ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਵੱਡੀ ਸਮੱਸਿਆ ਵਿਦੇਸ਼ਾਂ ਤੋਂ ਪਰਤਣ ਵਾਲੇ ਨਾਗਰਿਕਾਂ ਨੂੰ ਲੱਭਣ ’ਚ ਹੈ। ਓਮੀਕਰੋਨ ਦੇ ਡਰ ਦਰਮਿਆਨ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਹਾਲ ਹੀ ’ਚ 109 ਵਿਦੇਸ਼ੀ ਯਾਤਰੀ (Foreign travelers) ਪਰਤੇ ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। 

Also Read: ਕੈਟਰੀਨਾ-ਵਿੱਕੀ ਦੇ ਵਿਆਹ 'ਚ ਸਲਮਾਨ ਦੇ 'Bodyguard' ਹੱਥ ਹੋਵੇਗੀ ਸੁਰੱਖਿਆ ਦੀ ਕਮਾਨ

ਠਾਣੇ ਜ਼ਿਲ੍ਹੇ ਵਿਚ ਕਲਿਆਣ ਡੋਂਬੀਵਲੀ ਨਗਰ ਨਿਗਮ ਦੇ ਮੁਖੀ ਵਿਜੇ ਸੂਰਈਆਵੰਸ਼ੀ ਨੇ ਕਿਹਾ ਕਿ ਹਾਲ ਹੀ ’ਚ ਵਿਦੇਸ਼ਾਂ ਤੋਂ 295 ਲੋਕ ਪਰਤੇ ਸਨ, ਜਿਨ੍ਹਾਂ ’ਚੋਂ ਫ਼ਿਲਹਾਲ 109 ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਰਈਆਵੰਸ਼ੀ ਨੇ ਕਿਹਾ ਕਿ ਇਨ੍ਹਾਂ ’ਚੋਂ ਕੁਝ ਲੋਕਾਂ ਦੇ ਮੋਬਾਇਲ ਫੋਨ ਬੰਦ ਆ ਰਹੇ ਹਨ, ਜਦਕਿ ਕਈ ਲੋਕਾਂ ਵਲੋਂ ਦਿੱਤੇ ਗਏ ਪਤੇ ’ਤੇ ਤਾਲੇ ਲੱਗੇ ਹਨ।

Also Read: ਏਅਰਪੋਰਟ 'ਤੇ ਔਰਤ ਨੇ ਕੀਤੀ ਅਸ਼ਲੀਲ ਹਰਕਤ! ਘੂਰ-ਘੂਰ ਦੇਖਣ ਲੱਗੇ ਲੋਕ

ਸੂਰਈਆਵੰਸ਼ੀ ਮੁਤਾਬਕ ਖ਼ਤਰੇ ਵਾਲੇ ਦੇਸ਼ਾਂ ਤੋਂ ਕਲਿਆਣ ਡੋਂਬੀਵਲੀ ਨਗਰ ਨਿਗਮ ਪਰਤੇ ਲੋਕਾਂ ਨੂੰ 7 ਦਿਨ ਤੱਕ ਘਰ ’ਚ ਇਕਾਂਤਵਾਸ ’ਚ ਰਹਿਣਾ ਹੁੰਦਾ ਹੈ ਅਤੇ 8ਵੇਂ ਦਿਨ ਉਨ੍ਹਾਂ ਦੀ ਕੋਵਿਡ-19 ਦੀ ਜਾਂਚ ਕੀਤੀ ਜਾਂਦੀ ਹੈ। ਇੱਥੋਂ ਤੱਕ ਜੇਕਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਫਿਰ ਵੀ ਉਨ੍ਹਾਂ ਨੂੰ 7 ਦਿਨ ਇਕਾਂਤਵਾਸ ਰਹਿਣਾ ਪੈਂਦਾ ਹੈ। ਇਹ ਯਕੀਨੀ ਕਰਨਾ ਹਾਊਸਿੰਗ ਸੋਸਾਇਟੀ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਕਿ ਨਿਯਮਾਂ ਦਾ ਉਲੰਘਣ ਨਾ ਹੋਵੇ। ਉਲੰਘਣਾਂ ਨੂੰ ਰੋਕਣ ਲਈ ਵਿਆਹ, ਸਭਾ ਆਦਿ ’ਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦੇਈਏ ਕਿ ਹੁਣ ਤੱਕ ਮਹਾਰਾਸ਼ਟਰ ’ਚ ਓਮੀਕਰੋਨ ਦੇ 10 ਮਾਮਲੇ ਦਰਜ ਕੀਤੇ ਗਏ ਹਨ। ਹਾਲ ’ਚ ਹੀ ਡੋਂਬੀਵਲੀ ਵਾਸੀ ਵਿਚ ਓਮੀਕਰੋਨ ਵਾਇਰਸ ਦਾ ਪਤਾ ਲੱਗਾ ਸੀ। 

Also Read: ਭਾਰਤ 'ਚ ਫਰਵਰੀ ਮਹੀਨੇ ਆ ਸਕਦੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ, ਓਮੀਕਰੋਨ ਨੇ ਵਧਾਈ ਚਿੰਤਾ

In The Market