LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਰਫ ਔਰਤਾਂ ਚਲਾਉਣਗੀਆਂ Ola ਦਾ ਇਲੈਕਟ੍ਰਿਕ ਸਕੂਟਰ ਕਾਰਖਾਨਾ, 10 ਹਜ਼ਾਰ ਦੀ ਹੋਵੇਗੀ ਭਰਤੀ

13s oia

ਨਵੀਂ ਦਿੱਲੀ- ਇਸ ਸਾਲ 15 ਅਗਸਤ ਨੂੰ ਇਲੈਕਟ੍ਰਿਕ ਸਕੂਟਰ ਲਾਂਚ ਕਰਨ ਵਾਲੀ ਓਲਾ ਨੇ ਇਨ੍ਹਾਂ ਨੂੰ ਬਣਾਉਣ ਲਈ 10 ਹਜ਼ਾਰ ਮਹਿਲਾ ਕਰਮਚਾਰੀਆਂ ਵਾਲਾ ਇਕ ਖਾਸ ਕਾਰਖਾਨਾ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦਾ ਕੰਮਕਾਜ ਪੂਰੀ ਤਰ੍ਹਾਂ ਨਾਲ ਮਹਿਲਾਵਾਂ ਦੇ ਹੀ ਹੱਥ ਵਿਚ ਹੋਵੇਗਾ।

ਪੜੋ ਹੋਰ ਖਬਰਾਂ: ਆਸਾਰਾਮ ਦੀ ਫਿਰ ਵਿਗੜੀ ਸਿਹਤ, ਜਾਂਚ ਲਈ ਲਿਆਂਦਾ ਗਿਆ ਏਮਸ

ਓਲਾ ਦਾ ਕਹਿਣਾ ਹੈ ਕਿ ਆਤਮਨਿਰਭਰ ਭਾਰਤ ਦੇ ਲਈ ਆਤਮਨਿਰਭਰ ਔਰਤਾਂ ਦੀ ਲੋੜ ਹੈ। ਓਲਾ ਦੇ ਸੀਈਓ ਭਾਵਿਸ਼ ਅਗਰਵਾਲ ਨੇ ਇਕ ਟਵੀਟ ਵਿਚ ਕਿਹਾ ਕਿ ਅੱਜ ਮੈਨੂੰ ਇਹ ਐਲਾਨ ਕਰਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਓਲਾ ਫਿਊਚਰ ਫੈਕਟਰੀ ਨੂੰ ਪੂਰੀ ਤਰ੍ਹਾਂ ਨਾਲ ਔਰਤਾਂ ਵਲੋਂ ਸੰਚਾਲਿਤ ਕੀਤਾ ਜਾਵੇਗਾ। ਅਸੀਂ ਇਸ ਵਰਕਫੋਰਸ ਦੀ ਪਹਿਲੀ ਖੇਪ ਦਾ ਇਸ ਹਫਤੇ ਸਵਾਗਤ ਕੀਤਾ ਹੈ ਤੇ ਪੂਰੀ ਸਮਰਥਾ ਨਾਲ ਸ਼ੁਰੂ ਹੋਣ ਦੌਰਾਨ ਇਸ ਕਾਰਖਾਨੇ ਵਿਚ 10000 ਮਹਿਲਾਵਾਂ ਹੋਣਗੀਆਂ। ਮੈਂ ਔਲਾ ਵੂਮਨ ਓਨਲੀ ਫੈਕਟਰੀ ਤੇ ਦੁਨੀਆ ਦੇ ਅਜਿਹੇ ਪਹਿਲੇ ਕਾਰਖਾਨੇ ਦਾ ਐਲਾਨ ਕਰਨ ਵਿਚ ਮਾਣ ਮਹਿਸੂਸ ਕਰ ਰਿਹਾ ਹਾਂ।

ਪੜੋ ਹੋਰ ਖਬਰਾਂ: ਖੁਦ ਤੋਂ 12 ਸਾਲ ਛੋਟੇ ਨੌਜਵਾਨ 'ਤੇ ਆਇਆ ਬ੍ਰਿਟਨੀ ਸਪੀਅਰਜ਼ ਦਾ ਦਿਲ, ਕਰਵਾਇਆ ਤੀਜਾ ਵਿਆਹ

ਓਲਾ ਨੇ ਦੋ ਇਲੈਕਟ੍ਰਿਕ ਸਕੂਟਰ Ola S1 ਤੇ Ola S1 Pro ਲਾਂਚ ਕੀਤੇ ਹਨ। ਇਨ੍ਹਾਂ ਵਿਚ S1 ਐਕਸ-ਸ਼ੋਅਰੂਮ ਪ੍ਰਾਈਜ਼ 99,999 ਰੁਪਏ ਤੇ Ola S1 Pro ਦੀ ਪ੍ਰਾਈਜ਼ 1,29,999 ਰੁਪਏ ਹੈ।

ਬਿਨਾਂ ਪੇਪਰਾਂ ਦੇ ਲੋਨ
ਭਾਵਿਸ਼ ਅਗਰਵਾਲ ਨੇ ਕੁਝ ਦਿਨਾਂ ਪਹਿਲਾਂ ਇਕ ਟਵੀਟ ਵਿਚ ਕਿਹਾ ਸੀ ਕਿ ਕੰਪਨੀ ਨੇ Ola S1 ਦੀ ਖਰੀਦ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਇਆ ਹੈਥ ਇਥੋਂ ਤੱਕ ਕਿ ਲੋਨ ਦੀ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ ਡਿਜੀਟਲ ਤੇ ਪੇਪਰਲੈੱਸ ਕੀਤਾ ਗਿਆ ਹੈ। ਅਸੀਂ ਆਪਣੇ ਗਾਹਕਾਂ ਨੂੰ ਆਪਣੀ ਤਰ੍ਹਾਂ ਦਾ ਇਹ ਪਹਿਲਾ ਡਿਜੀਟਲ ਪਰਚੇਜ਼ ਤਜ਼ਰਬਾ ਪ੍ਰਦਾਨ ਕਰਨਾ ਚਾਹੁੰਦੇ ਹਾਂ।

ਪੜੋ ਹੋਰ ਖਬਰਾਂ: ਭੁਪਿੰਦਰ ਪਟੇਲ ਬਣੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ, ਚੁੱਕੀ ਅਹੁਦੇ ਦੀ ਸਹੁੰ

15 ਸਤੰਬਰ ਤੋਂ ਖੁੱਲੇਗੀ ਸੇਲ
ਹੁਣ ਕੰਪਨੀ ਦੀ ਵਿੱਕਰੀ 15 ਸਤੰਬਰ 2021 ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਇਸ ਵਿਚ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿਨ੍ਹਾਂ ਨੇ 499 ਰੁਪਏ ਵਿਚ ਇਸ ਨੂੰ ਪਹਿਲਾਂ ਬੁੱਕ ਕਰਵਾਇਆ ਹੈ। ਇਸ ਖਰੀਦ ਦੌਰਾਨ ਗਾਹਕਾਂ ਦਾ ਰਿਜ਼ਰਵੇਸ਼ਨ ਤੇ ਉਨ੍ਹਾਂ ਦੀ ਪਰਚੇਜ਼ ਲਾਈ ਪਹਿਲਾਂ ਵਾਂਗ ਰਹੇਗੀ। ਉਥੇ ਹੀ ਡਿਜੀਟਲ ਡੇਟ ਵੀ ਪਹਿਲਾਂ ਜਿਹੀ ਰਹੇਗੀ।

In The Market