LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭੁਪਿੰਦਰ ਪਟੇਲ ਬਣੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ, ਚੁੱਕੀ ਅਹੁਦੇ ਦੀ ਸਹੁੰ

13s gujrat

ਗਾਂਧੀਨਗਰ- ਗੁਜਰਾਤ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਹਿਮ ਬਦਲਾਅ ਹੋਇਆ ਹੈ। ਸੋਮਵਾਰ ਨੂੰ ਭੁਪਿੰਦਰ ਪਟੇਲ ਨੇ ਸੂਬੇ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਐਤਵਾਰ ਨੂੰ ਹੀ ਉਨ੍ਹਾਂ ਦੇ ਨਾਂ ਉੱਤੇ ਮੋਹਰ ਲੱਗ ਗਈ ਸੀ। ਵਿਜੇ ਰੁਪਾਣੀ ਦੇ ਅਸਤੀਫੇ ਤੋਂ ਬਾਅਦ ਪਾਰਟੀ ਨੇ ਭੁਪਿੰਦਰ ਪਟੇਲ ਦੇ ਨਾਂ ਉੱਤੇ ਮੋਹਰ ਲਗਾਈ ਸੀ। ਅਜੇ ਸਿਰਫ ਭੁਪਿੰਦਰ ਪਟੇਲ ਨੇ ਹੀ ਸਹੁੰ ਚੁੱਕੀ ਹੈ। ਕੈਬਨਿਟ ਵਿਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ ਹੈ।

ਪੜੋ ਹੋਰ ਖਬਰਾਂ: ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਭਾਜਪਾ ’ਚ ਸ਼ਾਮਲ

ਗਾਂਧੀਨਗਰ ਸਥਿਤ ਰਾਜਭਵਨ ਵਿਚ ਸੋਮਵਾਰ ਨੂੰ ਇਕ ਪ੍ਰੋਗਰਾਮ ਵਿਚ ਭੁਪਿੰਦਰ ਪਟੇਲ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਪ੍ਰੋਗਰਾਮ ਵਿਚ ਮੌਜੂਦ ਰਹੇ।

ਪੜੋ ਹੋਰ ਖਬਰਾਂ: ਖੁਦ ਤੋਂ 12 ਸਾਲ ਛੋਟੇ ਨੌਜਵਾਨ 'ਤੇ ਆਇਆ ਬ੍ਰਿਟਨੀ ਸਪੀਅਰਜ਼ ਦਾ ਦਿਲ, ਕਰਵਾਇਆ ਤੀਜਾ ਵਿਆਹ

ਭੁਪਿੰਦਰ ਪਟੇਲ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਬਣੇ ਹਨ। ਉਹ ਗੁਜਰਾਤ ਦੀ ਘਟਲੋਦੀਆ ਵਿਧਾਨਸਭਾ ਸੀਟ ਤੋਂ ਵਿਧਾਇਕ ਹਨ। 59 ਸਾਲ ਦੇ ਭੁਪਿੰਦਰ ਪਟੇਲ ਪਹਿਲੀ ਵਾਰ ਵਿਧਾਇਕ ਬਣੇ ਸਨ ਤੇ ਹੁਣ ਸਿੱਧੇ ਮੁੱਖ ਮੰਤਰੀ ਅਹੁਦੇ ਉੱਤੇ ਸਵਾਰ ਹੋ ਗਏ ਹਨ। ਆਨੰਦੀ ਬੇਨ ਪਟੇਲ ਦੇ ਰਾਜਪਾਲ ਬਣਨ ਤੋਂ ਬਾਅਦ ਜੋ ਸੀਟ ਖਾਲੀ ਹੋਈ ਸੀ, ਉਸੇ ਸੀਟ ਤੋਂ ਭੁਪਿੰਦਰ ਪਟੇਲ ਵੀ ਵਿਧਾਇਕ ਹਨ। ਇਹ ਸੀਟ ਗਾਂਧੀਨਗਰ ਲੋਕਸਭਾ ਸੀਟ ਦੇ ਅਧੀਨ ਆਉਂਦੀ ਹੈ, ਜਿਥੋਂ ਅਮਿਸ ਸ਼ਾਹ ਸੰਸਦ ਮੈਂਬਰ ਹਨ।

ਪੜੋ ਹੋਰ ਖਬਰਾਂ: ਆਸਾਰਾਮ ਦੀ ਫਿਰ ਵਿਗੜੀ ਸਿਹਤ, ਜਾਂਚ ਲਈ ਲਿਆਂਦਾ ਗਿਆ ਏਮਸ

ਭੁਪਿੰਦਰ ਪਟੇਲ ਦਾ ਨਾਂ ਹਰ ਕਿਸੇ ਦੇ ਲਈ ਹੈਰਾਨ ਕਰਨ ਵਾਲੀ ਸੀ ਕਿਉਂਕਿ ਭਾਜਪਾ ਵਿਧਾਇਕ ਦਲ ਤੋਂ ਪਹਿਲਾਂ ਜਿਨ੍ਹਾਂ ਦੇ ਕਿਆਸ ਲਾਏ ਜਾ ਰਹੇ ਸਨ, ਉਨ੍ਹਾਂ ਵਿਚ ਭੁਪਿੰਦਰ ਪਟੇਲ ਦਾ ਨਾਂ ਨਹੀਂ ਸੀ। ਬੀਤੇ ਦਿਨ ਉਹ ਆਪਣੇ ਖੇਤਰ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਪਰਿਵਾਰ ਦੇ ਮੁਤਾਬਕ ਉਨ੍ਹਾਂ ਨੂੰ ਵੀ ਟੀਵੀ ਰਾਹੀਂ ਹੀ ਇਸ ਖਬਰ ਦੀ ਜਾਣਕਾਰੀ ਮਿਲੀ, ਜੋ ਹੈਰਾਨ ਕਰਨ ਵਾਲਾ ਸੀ।

In The Market