ਮੁੰਬਈ- ਮਸ਼ਹੂਰ ਅਮਰੀਕੀ ਗਾਇਕਾ ਬ੍ਰਿਟਨੀ ਸਪੀਅਰਜ਼ ਅੱਜਕਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਹੈ। ਪੌਪ ਗਾਇਕਾ ਜਲਦ ਤੀਜੀ ਵਾਰ ਵਿਆਹ ਕਰਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬ੍ਰਿਟਨੀ ਸਪੀਅਰਜ਼ ਨੇ ਦਿੱਤੀ ਹੈ। ਬ੍ਰਿਟਨੀ ਸਪੀਅਰਜ਼ ਨੇ ਐਤਵਾਰ 12 ਜੂਨ ਨੂੰ ਆਪਣੇ ਬੁਆਏਫਰੈਂਡ ਸੈਮ ਅਸਗਰੀ ਨਾਲ ਵਿਆਹ ਕਰਵਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬ੍ਰਿਟਨੀ ਸਪੀਅਰਜ਼ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਪੜੋ ਹੋਰ ਖਬਰਾਂ: ਦਿੱਲੀ ‘ਚ ਢਹਿ ਢੇਰੀ ਹੋਈ 4 ਮੰਜ਼ਿਲਾ ਇਮਾਰਤ, 3 ਲੋਕਾਂ ਦੀ ਮੌਤ, ਕਈਆਂ ਦੇ ਦੱਬੇ ਹੋਣ ਦਾ ਖਦਸ਼ਾ
ਬ੍ਰਿਟਨੀ ਸਪੀਅਰਜ਼ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਬ੍ਰਿਟਨੀ ਸਪੀਅਰਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਬੁਆਏਫਰੈਂਡ ਸੈਮ ਅਸਗਰੀ ਨਾਲ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਬ੍ਰਿਟਨੀ ਸਪੀਅਰਜ਼ ਆਪਣੇ ਹੱਥ ’ਚ ਮੌਜੂਦ ਡਾਇਮੰਡ ਰਿੰਗ ਦਿਖਾਉਂਦੀ ਨਜ਼ਰ ਆ ਰਹੀ ਹੈ। ਉਸ ਦੀ ਇਹ ਅੰਗੂਠੀ ਸੈਮ ਅਸਗਰੀ ਦੇ ਨਾਲ ਮੰਗਣੀ ਦੀ ਹੈ।
ਪੜੋ ਹੋਰ ਖਬਰਾਂ: ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਭਾਜਪਾ ’ਚ ਸ਼ਾਮਲ
ਸੈਮ ਅਸਗਰੀ ਤੇ ਬ੍ਰਿਟਨੀ ਸਪੀਅਰਜ਼ ਦੀ ਉਮਰ ’ਚ 12 ਸਾਲ ਦਾ ਫਰਕ ਹੈ। ਬ੍ਰਿਟਨੀ ਸਪੀਅਰਜ਼ 39 ਸਾਲ ਤੇ ਸੈਮ ਅਸਗਰੀ 27 ਸਾਲ ਦੇ ਹਨ। ਸੈਮ ਅਸਗਰੀ ਈਰਾਨ ਮੂਲ ਦੇ ਅਮਰੀਕੀ ਪਰਸਨਲ ਟ੍ਰੇਨਰ ਹਨ। ਉਹ ਇਕ ਅਦਾਕਾਰ ਵੀ ਹਨ। ਸੈਮ ਅਸਗਰੀ ਵੈੱਬ ਸੀਰੀਜ਼ ‘ਬਲੈਕ ਮਨੀ’ ’ਚ ਕੰਮ ਕਰ ਚੁੱਕੇ ਹਨ। ਉਥੇ ਹੀ ਨਿਊਜ਼ ਏਜੰਸੀ ਰਾਇਰ ਦੀ ਖ਼ਬਰ ਅਨੁਸਾਰ ਸੈਮ ਅਸਗਰੀ ਦੇ ਮੈਨੇਜਰ ਨੇ ਵੀ ਬ੍ਰਿਟਨੀ ਸਪੀਅਰਜ਼ ਤੇ ਉਨ੍ਹਾਂ ਦੀ ਮੰਗਣੀ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ।
ਪੜੋ ਹੋਰ ਖਬਰਾਂ: ਆਸਾਰਾਮ ਦੀ ਫਿਰ ਵਿਗੜੀ ਸਿਹਤ, ਜਾਂਚ ਲਈ ਲਿਆਂਦਾ ਗਿਆ ਏਮਸ



