LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'Facebook' ਨੇ ਲਾਂਚ ਕੀਤਾ ਕਮਾਲ ਦਾ ਫੀਚਰ, ਹੁਣ ਆਸਾਨੀ ਨਾਲ ਵੰਡ ਸਕੋਗੇ ਖਰਚੇ

15d fb

ਨਵੀਂ ਦਿੱਲੀ- ਜਦੋਂ ਅਸੀਂ ਦੋਸਤਾਂ ਦੇ ਨਾਲ ਬਾਹਰ ਜਾਂਦੇ ਹਾਂ ਤਾਂ ਸਭ ਤੋਂ ਜ਼ਿਆਦਾ ਮੁਸ਼ਕਿਲ ਬਿੱਲ (Bill) ਵੰਡਣ ਵਿਚ ਆਉਂਦੀ ਹੈ। ਪਰ ਹੁਣ ਇਸ ਵਿਚ ਮੁਸ਼ਕਿਲ ਨਹੀਂ ਹੋਵੇਗੀ ਕਿਉਂਕਿ ਫੇਸਬੁੱਕ (Facebook) ਨੇ ਇਕ ਅਜਿਹਾ ਫੀਚਰ ਲਾਂਚ ਕੀਤਾ ਹੈ, ਜਿਸ ਤੋਂ ਆਸਾਨੀ ਨਾਲ ਬਿੱਲ ਵੰਡਿਆ ਜਾ ਸਕਦਾ ਹੈ। ਮੈਟਾ (Meta) ਨੇ ਫੇਸਬੁੱਕ ਮੈਸੇਂਜਰ ਵਿਚ ਸਪਲਿਟ ਪੇਮੈਂਟ ਫੀਚਰ (Split payment feature) ਲਾਉਣ ਦਾ ਐਲਾਨ ਕੀਤਾ ਹੈ। ਜਿਵੇਂ ਕਿ ਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਫੀਚਰ ਤੁਹਾਨੂੰ ਫੇਸਬੁੱਕ ਮੈਸੇਂਜਰ ਤੋਂ ਖਰਚੇ ਨੂੰ ਗਿਣਨ ਵਿਚ ਹੋਰ ਡਿਵਾਈਡ ਕਰਨ ਵਿਚ ਮਦਦ ਕਰੇਗਾ। ਜਿਵੇਂ ਕਿ ਮੰਨ ਲਓ ਤੁਸੀਂ ਡਿਨਰ ਦੇ ਲਈ ਦੋਸਤਾਂ ਦੇ ਨਾਲ ਹੋ, ਜਿਥੇ ਜਾ ਕੇ ਤੁਹਾਨੂੰ ਆਪਸ ਵਿਚ ਪੈਸੇ ਵੰਡਣ ਵਿਚ ਮੁਸ਼ਕਿਲ ਨਹੀਂ ਆਏਗੀ।

Also Read: ਹੁਣ ਦੱਖਣੀ ਸੂਡਾਨ ’ਚ ਰਹੱਸਮਈ ਬੀਮਾਰੀ ਕਾਰਨ 100 ਲੋਕਾਂ ਦੀ ਮੌਤ, ਵਧੀ WHO ਦੀ ਚਿੰਤਾ

ਮੈਟਾ ਨੇ ਆਪਣੇ ਬਲਾਗ ਵਿਚ ਪੋਸਟ ਵਿਚ ਇਸ ਫੀਚਰ ਦਾ ਐਲਾਨ ਕੀਤਾ ਹੈ। ਬਲਾਗ ਕਰਦੇ ਹੋਏ ਮੈਟਾ ਨੇ ਲਿਖਿਆ ਕਿ ਇਹ ਫੀਚਰ ਸਭ ਤੋਂ ਪਹਿਲਾਂ ਅਮਰੀਕਾ ਲਾਂਚ ਹੋਵੇਗਾ। ਇਸ ਦੀ ਮਦਦ ਨਾਲ ਯੂਜ਼ਰ ਆਸਾਨੀ ਨਾਲ ਪੈਮੇਂਟ, ਖਰਚ ਤੇ ਬਿੱਲ ਨੂੰ ਵੰਡ ਸਕਣਗੇ। ਇਹ ਫੀਚਰ ਉਨ੍ਹਾਂ ਦੇ ਲਈ ਵੀ ਕਾਫੀ ਮਦਦਗਾਰ ਸਾਬਿਤ ਹੋਵੇਗਾ, ਜੋ ਲੋਕ ਇਕ ਹੀ ਅਪਾਰਟਮੈਂਟ ਵਿਚ ਰਹਿੰਦੇ ਹਨ ਤੇ ਬਿੱਲ ਸਪਲਿਟ ਕਰਦੇ ਹਨ। ਇਸ ਦੇ ਨਾਲ ਹੀ ਡਿਨਰ ਜਾਂ ਪਾਰਟੀਆਂ ਦੇ ਦੌਰਾਨ ਵੀ ਤੁਸੀਂ ਆਸਾਨੀ ਨਾਲ ਬਿੱਲ ਨੂੰ ਸਪਲਿਟ ਕਰ ਸਕੋਗੇ।

Also Read: ਘਰ ਵਾਪਸੀ ਤੋਂ ਪਹਿਲਾਂ ਬੋਲੇ ਰਾਕੇਸ਼ ਟਿਕੈਤ, ਅਜੈ ਮਿਸ਼ਰਾ ਦੀ ਬਰਖਾਸਤੀ ਦੀ ਕੀਤੀ ਮੰਗ

ਕਿਵੇਂ ਕਰੀਏ ਫੀਚਰ ਦੀ ਵਰਤੋਂ?
ਸਪਲਿਟ ਪੇਮੈਂਟਸ ਦੀ ਵਰਤੋਂ ਕਰਨ ਦੇ ਲਈ ਗਰੁੱਪ, ਚੈਟ ਵਿਚ ਗੈੱਟ ਸਟਾਰਟ ਬਟਨ ਜਾਂ ਮੈਸੇਂਜਰ ਵਿਚ ਪੇਮੈਂਟ ਹੱਬ ਉੱਤੇ ਕਲਿਕ ਕਰਨਾ ਹੋਵੇਗਾ। ਯੂਜ਼ਰ ਸਪਲਿਟ ਪੇਮੈਂਟ ਆਪਸ਼ਨ ਵਿਚ ਜਾ ਕੇ ਇਸ ਅਮਾਊਂਟ ਨੂੰ ਐਡਿਟ ਵੀ ਕਰ ਸਕਣਗੇ। ਇਸ ਦੇ ਬਾਅਦ ਉਹ ਸਾਰੇ ਲੋਕਾਂ ਨੂੰ ਇਸ ਦੀ ਨੋਟੀਫਿਕੇਸ਼ਨ ਭੇਜ ਸਕਣਗੇ। ਤੁਸੀਂ ਪਰਸਨਲਾਈਜ਼ਡ ਮੈਸੇਜ ਵੀ ਭੇਜ ਸਕਦੇ ਹੋ, ਇਸ ਨੂੰ ਗਰੁੱਪ ਚੈਟ ਥ੍ਰੈੱਡ ਵਿਚ ਦੇਖਿਆ ਜਾ ਸਕੇਗਾ। ਇਕ ਵਾਰ ਜਦੋਂ ਕੋਈ ਪੇਮੈਂਟ ਕਰ ਦੇਵੇਗਾ ਤਾਂ ਉਸ ਦੇ ਨਾਂ ਦੇ ਅੱਗੇ 'ਟ੍ਰਾਂਜੈਕਸ਼ਨ ਕੰਪਲੀਟ' ਆ ਜਾਵੇਗਾ। ਸਪਲਿਟ ਪੇਮੈਂਟ ਫੀਚਰ ਆਟੋਮੈਟਿਕ ਹੀ ਤੁਹਾਡੇ ਸ਼ੇਅਰ ਨੂੰ ਵੀ ਧਿਆਨ ਵਿਚ ਰੱਖੇਗਾ ਤੇ ਉਸੇ ਦੇ ਮੁਤਾਬਕ ਬਚੀ ਹੋਈ ਰਾਸ਼ਈ ਵੀ ਗਿਣਤੀ ਕਰੇਗਾ।

Also Read: ਪਹਾੜਾਂ 'ਤੇ ਬਰਫਬਾਰੀ ਕਾਰਣ ਮੈਦਾਨੀ ਇਲਾਕਿਆਂ 'ਚ ਵਧੀ ਠੰਡ, ਮੀਂਹ ਦਾ ਅਲਰਟ

In The Market