ਜੁਬਾ: ਦੱਖਣੀ ਸੂਡਾਨ (South Sudan) ਵਿਚ ਇਕ ਰਹੱਸਮਈ ਬੀਮਾਰੀ ਫੈਲਣ ਕਾਰਨ 100 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਦੇ ਸਿਹਤ ਮੰਤਰਾਲਾ (Ministry of Health) ਨੇ ਦੱਸਿਆ ਕਿ ਜੋਂਗਲੇਈ ਸੂਬੇ ਦੇ ਉਤਰੀ ਸ਼ਹਿਰ ਫਾਂਗਕ ਵਿਚ ਇਕ ਰਹੱਸਮਈ ਬੀਮਾਰੀ (Mysterious disease) ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਇਸ ਭਿਆਨਕ ਸਥਿਤੀ ਨੇ ਵਿਸ਼ਵ ਸਿਹਤ ਸੰਗਠਨ (WHO) ਦੀ ਚਿੰਤਾ ਨੂੰ ਵੀ ਵਧਾ ਦਿੱਤਾ ਹੈ। ਹੁਣ WHO ਨੇ ਬੀਮਾਰ ਲੋਕਾਂ ਦੇ ਨਮੂਨੇ ਇਕੱਠੇ ਕਰਕੇ ਜਾਂਚ ਕਰਨ ਲਈ ਵਿਗਿਆਨਕਾਂ ਦੀ ਇਕ ਰੈਪਿਡ ਰਿਸਪਾਂਸ ਟੀਮ ਨੂੰ ਇਸ ਖੇਤਰ ਵਿਚ ਭੇਜਿਆ ਹੈ।
Also Read: ਘਰ ਵਾਪਸੀ ਤੋਂ ਪਹਿਲਾਂ ਬੋਲੇ ਰਾਕੇਸ਼ ਟਿਕੈਤ, ਅਜੈ ਮਿਸ਼ਰਾ ਦੀ ਬਰਖਾਸਤੀ ਦੀ ਕੀਤੀ ਮੰਗ
WHO ਦੀ ਸ਼ੀਲਾ ਬਿਆ ਨੇ ਬੀ.ਬੀ.ਸੀ. ਨੂੰ ਦੱਸਿਆ ਕਿ ਅਸੀਂ ਖ਼ਤਰੇ ਦਾ ਪਤਾ ਲਗਾਉਣ ਅਤੇ ਜਾਂਚ ਕਰਨ ਲਈ ਇਕ ਰੈਪਿਡ ਰਿਸਪਾਂਸ ਟੀਮ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਇਹ ਟੀਮ ਲੋਕਾਂ ਦੇ ਸੈਂਪਲ ਇਕੱਠੇ ਕਰੇਗੀ ਪਰ ਫਿਲਹਾਲ ਸਾਨੂੰ ਜੋ ਅੰਕੜਾ ਮਿਲਿਆ ਹੈ, ਉਸ ਮੁਤਾਬਕ 89 ਮੌਤਾਂ ਹੋ ਚੁੱਕੀਆਂ ਹਨ। ਬੀਮਾਰੀ ਨਾਲ ਪ੍ਰਭਾਵਿਤ ਖੇਤਰ ਹਾਲ ਹੀ ਵਿਚ ਆਏ ਭਿਆਨਕ ਹੜਾਂ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਦੇ ਸਮੂਹ ਨੂੰ ਇਸ ਵਜ੍ਹਾ ਨਾਲ ਇਕ ਹੈਲੀਕਾਪਟਰ ਜ਼ਰੀਏ ਫਾਂਗਕ ਵਿਚ ਪ੍ਰਵੇਸ਼ ਕਰਨਾ ਪਵੇਗਾ। ਟੀਮ ਹੁਣ ਰਾਜਧਾਨੀ ਜੁਬਾ ਪਰਤਣ ਲਈ ਟਰਾਂਸਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਦੇਸ਼ ਦੇ ਭੂਮੀ, ਰਿਹਾਇਸ਼ ਅਤੇ ਜਨਤਕ ਸਹੂਲਤਾਂ ਦੇ ਮੰਤਰੀ ਲੈਮ ਤੁੰਗਵਾਰ ਕੁਇਗਵੋਂਗ ਦੇ ਅਨੁਸਾਰ ਜੋਂਗਲੇਈ ਦੀ ਸਰਹੱਦ ਨਾਲ ਲੱਗਦੇ ਸੂਬੇ ਵਿਚ ਭਿਆਨਕ ਹੜ੍ਹਾਂ ਨੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਫੈਲਣ ਨੂੰ ਵਧਾ ਦਿੱਤਾ ਹੈ। ਭੋਜਨ ਦੀ ਘਾਟ ਕਾਰਨ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਖੇਤਾਂ ਵਿਚੋਂ ਨਿਕਲਣ ਵਾਲੇ ਤੇਲ ਨੇ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਪਸ਼ੂਆਂ ਦੀ ਮੌਤ ਵੀ ਹੋ ਰਹੀ ਹੈ। ਦੱਖਣੀ ਸੂਡਾਨ ਦੇ ਉੱਤਰ ਵਿਚ ਆਏ ਹੜ੍ਹਾਂ ਨੇ ਇਲਾਕੇ ਦੇ ਲੋਕਾਂ ਲਈ ਤਬਾਹੀ ਮਚਾਈ ਹੋਈ ਹੈ।
Also Read: ਪਹਾੜਾਂ ‘ਤੇ ਬਰਫਬਾਰੀ ਕਾਰਣ ਮੈਦਾਨੀ ਇਲਾਕਿਆਂ ‘ਚ ਵਧੀ ਠੰਡ, ਮੀਂਹ ਦਾ ਅਲਰਟ
ਹੜ੍ਹਾਂ ਨੇ ਉਨ੍ਹਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਸਮਾਨ ਤੱਕ ਪਹੁੰਚ ਤੋਂ ਵਾਂਝਾ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ UNHCR ਨੇ ਕਿਹਾ ਕਿ ਦੇਸ਼ ਵਿਚ ਲੱਗਭਗ 60 ਸਾਲਾਂ ਵਿਚ ਆਏ ਸਭ ਤੋਂ ਭਿਆਨਕ ਹੜ੍ਹਾਂ ਨਾਲ 700,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜਿਸ ਲਈ ਜਲਵਾਯੂ ਪਰਿਵਰਤਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਖੇਤਰ ਵਿਚ ਕੰਮ ਕਰਨ ਵਾਲੀ ਇੰਟਰਨੈਸ਼ਨਲ ਚੈਰੀਟੇਬਲ ਆਰਗੇਨਾਈਜ਼ੇਸ਼ਨ ਮੈਡੇਕਿਨਸ ਸੈਨਸ ਫਰੰਟੀਅਰਸ (ਐੱਮ.ਐੱਸ.ਐੱਫ.) ਨੇ ਕਿਹਾ ਕਿ ਹੜ੍ਹਾਂ ਕਾਰਨ ਪੈਦਾ ਹੋਈ ਅਰਾਜਕਤਾ ਹੁਣ ਸਿਹਤ ਸਹੂਲਤਾਂ ‘ਤੇ ਦਬਾਅ ਵਧਾ ਰਹੀ ਹੈ।





