LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਦਫਤਰੀਂ ਸਮੇਂ ਤੋਂ ਬਾਅਦ ਬੌਸ ਨੇ ਕੀਤਾ ਤੰਗ ਤਾਂ ਹੋਵੇਗੀ ਸਜ਼ਾ, ਇਸ ਦੇਸ਼ 'ਚ ਬਣਿਆ ਕਾਨੂੰਨ

10n6

ਨਵੀਂ ਦਿੱਲੀ : ਦਫ਼ਤਰੀ ਸਮੇਂ ਤੋਂ ਬਾਅਦ ਬੌਸ ਵੱਲੋਂ ਕਰਮਚਾਰੀ ਨੂੰ ਫੋਨ ਜਾਂ ਮੈਸੇਜ ਕਰਨਾ ਹੁਣ ਗੈਰ-ਕਾਨੂੰਨੀ ਹੋਵੇਗਾ। ਪੁਰਤਗਾਲ ਵਿਚ ਇਸ ਲਈ ਬਕਾਇਦਾ ਕਾਨੂੰਨ ਬਣਾਇਆ ਗਿਆ ਹੈ। ਇਸ ਤਹਿਤ ਦਫ਼ਤਰ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਵਿਚ ਆਪਣੇ ਕਰਮਚਾਰੀਆਂ ਨੂੰ ਕੰਮ ਲਈ ਫੋਨ/ਮੈਸੇਜ ਜਾਂ ਈਮੇਲ ਕਰਨ ਵਾਲੇ ਬੌਸ ਨੂੰ ਸਜ਼ਾ ਮਿਲੇਗੀ। 

Also Read:  AG ਮਸਲੇ 'ਤੇ ਕਾਂਗਰਸ 'ਚ ਘਮਾਸਾਣ, ਜਾਖੜ ਨੇ ਚੰਨੀ ਨੂੰ ਦੱਸਿਆ 'compromised CM'

 

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਪੁਰਤਗਾਲ ਦੀ ਸੰਸਦ ਵਿਚ ਪਾਸ ਨਵੇਂ ਕਾਨੂੰਨ ਤਹਿਤ ਜੇਕਰ ਕੰਪਨੀਆਂ ਦਫ਼ਤਰੀ ਸਮੇਂ ਦੇ ਬਾਅਦ ਅਤੇ ਵੀਕੈਂਡ ਦੌਰਾਨ ਆਪਣੇ ਕਰਮਚਾਰੀਆਂ ਨੂੰ ਫੋਨ ਜਾਂ ਈਮੇਲ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਏਗਾ। ਕੋਵਿਡ-19 ਮਹਾਮਾਰੀ ਦੇ ਬਾਅਦ ਵਧੇ ਵਰਕ ਫਰਾਮ ਹੋਮ ਕਲਚਰ ਦੇ ਬਾਅਦ ਦੇਸ਼ ਦੀ ਸੱਤਾਧਾਰੀ ਪਾਰਟੀ ਵੱਲੋਂ ਇਹ ਲੇਬਰ ਕਾਨੂੰਨ ਪੇਸ਼ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਵਰਕ ਫਰਾਮ ਹੋਮ ਦੌਰਾਨ ਕੰਪਨੀਆਂ ਨੂੰ ਬਿਜਲੀ ਅਤੇ ਇੰਟਰਨੈਟ ਬਿੱਲ ਆਦਿ ਖਰਚਿਆਂ ਦਾ ਵੀ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਕਰਮਚਾਰੀ ਦਾ ਬੱਚਾ ਛੋਟਾ ਹੈ ਤਾਂ ਉਹ ਉਸ ਦੇ 8 ਸਾਲ ਦੀ ਉਮਰ ਹੋਣ ਤੱਕ ਵਰਕ ਫਰਾਮ ਹੋਮ ਕਰ ਸਕਦਾ ਹੈ। ਹਾਲਾਂਕਿ ਪੁਰਤਗਾਲ ਦੇ ਲੇਬਰ ਕਾਨੂੰਨਾਂ ਵਿਚ ਹੋਈ ਇਹ ਸੋਧ 10 ਤੋਂ ਘੱਟ ਕਰਮਚਾਰੀਆਂ ਵਾਲੀਆਂ ਕੰਪਨੀਆਂ ’ਤੇ ਲਾਗੂ ਨਹੀਂ ਹੋਵੇਗੀ। ਪੁਰਤਗਾਲ ਦੀ ਲੇਬਰ ਅਤੇ ਸਾਮਾਜਿਕ ਸੁਰੱਖਿਆ ਮੰਤਰੀ ਅਨਾ ਮੇਂਡੇਸ ਗੋਡੀਨਹੋ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਵਰਕ ਫਰਾਮ ਹੋਮ ਨਵੀਂ ਅਸਲੀਅਤ ਬਣ ਗਈ ਹੈ। ਇਸ ਲਈ ਰਿਮੋਰਟ ਵਰਕਿੰਗ ਨੂੰ ਹੋਰ ਜ਼ਿਆਦਾ ਆਸਾਨ ਬਣਾਉਣ ਲਈ ਇਹ ਆਰਡੀਨੈਂਸ ਲਿਆਂਦਾ ਗਿਆ ਹੈ।

Also Read: ਬਿਜਲੀ ਵਿਭਾਗ ’ਚ ਨੌਕਰੀ ਦਾ ਮੌਕਾ, ਇਸ ਵੈੱਬਸਾਈਟ 'ਤੇ ਕਰੋ ਅਪਲਾਈ

ਦੱਸ ਦੇਈਏ ਕਿ ਪੁਰਤਗਾਲ ਯੂਰਪ ਦਾ ਪਹਿਲਾ ਦੇਸ਼ ਹੈ, ਜਿਸ ਨੇ ਮਹਾਮਾਰੀ ਦੇ ਬਾਅਦ ਰਿਮੋਰਟ ਵਰਕਿੰਗ ਨਿਯਮਾਂ ਵਿਚ ਬਦਲਾਅ ਕੀਤਾ ਹੈ। ਗੋਡੀਨਹੋ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਕਾਨੂੰਨ ਕਈ ਯੂਰਪੀਅਨ ਦੇਸ਼ਾਂ ਵਿਚ ਮੌਜੂਦ ਹਨ। ਫਰਾਂਸ, ਜਰਮਨੀ, ਇਟਲੀ ਅਤੇ ਸਲੋਵਾਕੀਆ ਵਿਚ ਅਜਿਹੇ ਲੇਬਰ ਕਾਨੂੰਨਾਂ ਦੀ ਇਜਾਜ਼ਤ ਦਿੱਤੀ ਗਈ ਹੈ। 

Also Read: ਸ਼੍ਰੀਲੰਕਾ 'ਚ ਮੀਂਹ ਦਾ ਕਹਿਰ, 16 ਲੋਕਾਂ ਦੀ ਮੌਤ

In The Market