LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਗਾਸਸ 'ਤੇ ਅਖਬਾਰ ਦਾ ਦਾਅਵਾ : ਭਾਰਤ ਸਰਕਾਰ ਨੇ 2017 ਵਿਚ ਇਜ਼ਰਾਇਲ ਤੋਂ ਖਰੀਦਿਆ ਸੀ ਸਪਾਈਵੇਅਰ

29janpegasus

ਨਵੀਂ ਦਿੱਲੀ : ਭਾਰਤ ਸਰਕਾਰ (Government of India) ਨੇ 2017 ਵਿਚ ਇਜ਼ਰਾਇਲੀ ਕੰਪਨੀ ਐੱਨ.ਐੱਸ.ਓ. ਗਰੁੱਪ ਤੋਂ ਜਾਸੂਸੀ ਸਾਫਟਵੇਅਰ ਪੈਗਾਸਸ ਖਰੀਦਿਆ ਸੀ। ਇਸ ਸਾਫਟਵੇਅਰ ਨੂੰ ਪੰਜ ਸਾਲ ਪਹਿਲਾਂ ਕੀਤੀ ਗਈ 2 ਬਿਲੀਅਨ ਡਾਲਰ ਦੀ ਡਿਫੈੰਸ ਡੀਲ ਵਿਚ ਖਰੀਦਿਆ ਗਿਆ ਸੀ। ਇਸੇ ਡਿਫੈਂਸ ਡੀਨ ਵਿਚ ਭਾਰਤ ਨੇ ਇਕ ਮਿਜ਼ਾਈਲ ਸਿਸਟਮ ਅਤੇ ਕੁਝ ਹਥਿਆਰ ਵੀ ਖਰੀਦੇ ਸਨ। ਇਸ ਗੱਲ ਦਾ ਖੁਲਾਸਾ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿਚ ਹੋਇਆ ਹੈ। ਸਾਲਭਰ ਦੀ ਲੰਬੀ ਜਾਂਚ ਤੋਂ ਬਾਅਦ ਅਖਬਾਰ ਨੇ ਦੱਸਿਆ ਕਿ ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵਸੈਟੀਗੇਸ਼ਨ (ਐੱਫ.ਬੀ.ਆਈ.) ਨੇ ਵੀ ਇਹ ਸਾਫਟਵੇਅਰ ਖਰੀਦਿਆ ਸੀ। ਐੱਫ.ਬੀ.ਆਈ. ਨੇ ਘਰੇਲੂ ਨਿਗਰਾਨੀ ਲਈ ਸਾਲਾਂ ਤੱਕ ਇਸ ਦੀ ਟੈਸਟਿੰਗ ਵੀ ਕੀਤੀ, ਪਰ ਪਿਛਲੇ ਸਾਲ ਇਸ ਦੀ ਵਰਤੋਂ ਨਹੀਂ ਕਰਨ ਦਾ ਫੈਸਲਾ ਕੀਤਾ। Also Read : ਪੰਜਾਬ 'ਚ ਰੁਕਣ ਲੱਗੀ ਕੋਰੋਨਾ ਕਹਿਰ : 21 ਦਿਨ ਬਾਅਦ ਇਨਫੈਕਸ਼ਨ ਦਰ 10 ਫੀਸਦੀ ਤੋਂ ਹੇਠਾਂ ਆਈ

HRW says staffer was targeted with Israeli-made Pegasus spyware |  Cybersecurity News | Al Jazeera
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਪੂਰੀ ਦੁਨੀਆ ਵਿਚ ਇਸ ਸਪਾਈਵੇਅਰ ਦੀ ਵਰਤੋਂ ਕੀਤੀ ਗਈ। ਮੈਕਸੀਕੋ ਸਰਕਾਰ ਨੇ ਪੱਤਰਕਾਰਾਂ ਅਤੇ ਵਿਰੋਧੀਆਂ ਦੇ ਖਿਲਾਫ ਤਾਂ ਸਾਊਦੀ ਨੇ ਸ਼ਾਹੀ ਪਰਿਵਾਰ ਦੇ ਆਲੋਚਕ ਰਹੇ ਪੱਤਰਕਾਰ ਜਮਾਲ ਖਸ਼ੋਗੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਖਿਲਾਫ ਇਸਦੀ ਵਰਤੋਂ ਕੀਤੀ। ਇਜ਼ਰਾਇਲੀ ਰੱਖਿਆ ਮੰਤਰਾਲਾ ਨੇ ਪੋਲੈਂਡ, ਹੰਗਰੀ ਅਤੇ ਭਾਰਤ ਵਰਗੇ ਕਈ ਦੇਸ਼ਾਂ ਵਿਚ ਪੈਗਾਸਸ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2017 ਵਿਚ ਇਜ਼ਰਾਇਲ ਪਹੁੰਚੇ ਸਨ। ਇਜ਼ਰਾਇਲ ਦਾ ਦੌਰਾ ਕਰਨ ਵਾਲੇ ਉਹ ਪਹਿਲੇ ਪ੍ਰਧਾਨ ਮੰਤਰੀ ਸਨ। ਇਸ ਦੌਰਾਨ ਦੁਨੀਆ ਭਰ ਵਿਚ ਇਹ ਸੰਦੇਸ਼ ਗਿਆ ਸੀ ਕਿ ਭਾਰਤ ਹੁਣ ਇਜ਼ਰਾਇਲ ਨੂੰ ਲੈ ਕੇ ਆਪਣੇ ਪੁਰਾਣੇ ਰੁਖ ਵਿਚ ਬਦਲਾਅ ਲਿਆ ਰਿਹਾ ਹੈ। ਇਸੇ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ 2 ਬਿਲੀਅਨ ਡਾਲਰ ਦੀ ਡਿਫੈਂਸ ਡੀਲ ਹੋਈ ਸੀ। ਜਿਸ ਵਿਚ ਪੈਗਾਸਸ ਵੀ ਸ਼ਾਮਲ ਸੀ। Also Read : SUV ਖਰੀਦਣ ਗਏ ਕਿਸਾਨ ਦਾ ਸੇਲਸਮੈਨ ਵਲੋਂ ਮਜ਼ਾਕ ਉਡਾਉਣ 'ਤੇ ਆਨੰਦ ਮਹਿੰਦਰਾ ਦਾ ਵੱਡਾ ਐਕਸ਼ਨ

FBI considered using Pegasus spyware for US domestic surveillance |  AppleInsider
ਪੀ.ਐੱਮ. ਮੋਦੀ ਦੇ ਦੌਰੇ ਦੇ ਕੁਝ ਮਹੀਨੇ ਬਾਅਦ ਹੀ ਬੈਂਜਾਮਿਨ ਨੇਤਨਯਾਹੂ ਵੀ ਭਾਰਤ ਆਏ ਸਨ। ਇਸ ਤੋਂ ਬਾਅਦ 2019 ਵਿਚ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ ਵਿਚ ਇਜ਼ਰਾਇਲ ਦੀ ਹਮਾਇਤ ਵੋਟ ਦਿੱਤਾ ਸੀ। ਇਹ ਪਹਿਲੀ ਵਾਰ ਸੀ ਜਦੋਂ ਭਾਰਤ ਇਜ਼ਰਾਇਲ ਨੂੰ ਫਲਿਸਤੀਨ 'ਤੇ ਤਰਜੀਹ ਦੇ ਰਿਹਾ ਸੀ। ਮੀਡੀਆ ਸਮੂਹਾਂ ਦੇ ਇਕ ਗਲੋਬਲ ਗਰੁੱਪ ਨੇ ਜੁਲਾਈ 2021 ਵਿਚ ਇਹ ਖੁਲਾਸਾ ਕੀਤਾ ਸੀ ਕਿ ਦੁਨੀਆ ਭਰ ਦੀਆਂ ਕਈ ਸਰਕਾਰਾਂ ਨੇ ਵਿਰੋਧੀਆਂ ਅਤੇ ਪੱਤਰਕਾਰਾਂ ਦੀ ਜਾਸੂਸੀ ਕਰਨ ਲਈ ਸਪਾਈਵੇਅਰ ਦੀ ਵਰਤੋਂ ਕੀਤੀ ਸੀ। ਭਾਰਤ ਨੇ ਜਿਨ੍ਹਾਂ ਲੋਕਾਂ ਜਾਸੂਸੀ ਕੀਤੀ ਗਈ ਸੀ ਉਨ੍ਹਾਂ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ, ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਉਸ ਸਮੇਂ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੇ ਨਾਲ 40 ਤੋਂ ਜ਼ਿਆਦਾ ਪੱਤਰਕਾਰਾਂ ਦੇ ਨਾਂ ਸ਼ਾਮਲ ਸਨ। ਪੈਗਾਸਸ ਇਕ ਸਪਾਈਵੇਅਰ ਹਨ। ਸਪਾਈਵੇਅਰ ਯਾਨੀ ਜਾਸੂਸੀ ਜਾਂ ਨਿਗਰਾਨੀ ਲਈ ਇਸਤੇਮਾਲ ਹੋਣ ਵਾਲਾ ਸਾਫਟਵੇਅਰ। ਇਸ ਦੇ ਰਾਹੀਂ ਕਿਸੇ ਫੋਨ ਨੂੰ ਹੈਕ ਕੀਤਾ ਜਾ ਸਕਦਾ ਹੈ। ਹੈਕ ਕਰਨ ਤੋਂ ਬਾਅਦ ਉਸ ਫੋਨ ਦਾ ਕੈਮਰਾ, ਮਾਈਕ, ਮੈਸੇਜੇਸ ਅਤੇ ਕਾਲਸ ਸਮੇਤ ਤਮਾਮ ਜਾਣਕਾਰੀ ਹੈਕਰ ਦੇ ਕੋਲ ਚਲੀ ਜਾਂਦੀ ਹੈ। ਇਸ ਸਪਾਈਵੇਅਰ ਨੂੰ ਇਜ਼ਰਾਇਲੀ ਕੰਪਨੀ ਐੱਨ.ਐੱਸ.ਓ. ਗਰੁੱਪ ਨੇ ਬਣਾਇਆ ਹੈ। 

In The Market