LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਿਊਯਾਰਕ : ਵੀਜ਼ਾ ਅਪਲਾਈ ਕਰਨ ਵਾਲੀ ਮਹਿਲਾ 'ਤੇ ਭੜਕੇ ਅਧਿਕਾਰੀ ਦੀ ਵੀਡੀਓ ਵਾਇਰਲ, ਅੰਬੈਸੀ ਨੇ ਦਿੱਤਾ ਇਹ ਜਵਾਬ

112

ਨਵੀਂ ਦਿੱਲੀ: ਅਮਰੀਕਾ (America) ਤੋਂ ਭਾਰਤ ਆਉਣ ਵਾਲੀ ਇਕ ਮਹਿਲਾ ਨੂੰ ਵੀਜ਼ਾ (Visa) ਅਪਲਾਈ ਕਰਨ ਦੌਰਾਨ ਅਧਿਕਾਰੀ ਦੇ ਗਲਤ ਵਰਤਾਓ ਦਾ ਸਾਹਮਣਾ ਕਰਨਾ ਪਿਆ। ਵੀਜ਼ਾ ਅਪਲਾਈ (Apply for a visa) ਕਰਨ ਦੌਰਾਨ ਅਧਿਕਾਰੀ ਮਹਿਲਾ 'ਤੇ ਇਸ ਤਰ੍ਹਾਂ ਭੜਕਿਆ ਕਿ ਉਨ੍ਹਾਂ ਨੇ ਮਹਿਲਾ ਦਾ ਫਾਰਮ ਤੱਕ ਹੇਠਾਂ ਸੁੱਟ ਦਿੱਤਾ ਅਤੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀ ਦੇ ਭੜਣ ਦੀ ਵੀਡੀਓ ਸੋਸ਼ਲ ਮੀਡੀਆ (Video social media) 'ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਵੀਡੀਓ ਵਾਇਰਲ (The video went viral) ਹੋਣ ਤੋਂ ਬਾਅਦ  ਨਿਊਯਾਰਕ (Newyork) ਵਿਚ ਵਣਜ ਸਫਾਰਤਖਾਨੇ ਨੇ ਸਫਾਈ ਦਿੱਤੀ ਕਿ ਮਹਿਲਾ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ।

 

Also Read: ਫਰਾਂਸੀਸੀ ਮੈਗਜ਼ੀਨ ਦਾ ਦਾਅਵਾ, ਰਾਸ਼ਟਰਪਤੀ ਮੈਕਰੋਂ ਨੇ ਬ੍ਰਿਟਿਸ਼ ਪੀ.ਐੱਮ. ਨੂੰ ਕਿਹਾ ਜੋਕਰ

ਰਿਪੋਰਟਸ ਮੁਤਾਬਕ ਘਟਨਾ 24 ਨਵੰਬਰ ਦੀ ਹੈ। ਨਿਊਯਾਰਕ ਵਿਚ ਇਕ ਭਾਰਤੀ ਮਹਿਲਾ ਵੀਜ਼ਾ ਪ੍ਰੋਸੈਸਿੰਗ ਲਈ ਗਈ ਸੀ। ਮਹਿਲਾ ਨੇ ਅਧਿਕਾਰੀ ਨੂੰ ਕਿਹਾ ਕਿ ਉਸ ਦੇ ਪਿਤਾ ਦਾ ਇਕ ਦਿਨ ਪਹਿਲਾਂ ਦੇਹਾਂਤ ਹੋ ਗਿਆ। ਲਿਹਾਜ਼ਾ ਭਾਰਤ ਜਾਣ ਲਈ ਉਹ ਅਪਲਾਈ ਕਰਨਾ ਚਾਹ ਰਹੀ ਹੈ। ਭੜਕੇ ਅਧਿਕਾਰੀ ਨੇ ਫਾਰਮ ਸੁੱਟ ਦਿੱਤਾ ਅਤੇ ਮਹਿਲਾ 'ਤੇ ਉੰਗਲੀ ਦਿਖਾਉਂਦੇ ਹੋਏ ਪੈਸੇ ਲੇ ਕੇ ਇਥੋਂ ਨਿਕਲਣ ਦੀ ਚਿਤਾਵਨੀ ਦਿੱਤੀ। ਮਹਿਲਾ ਅਧਿਕਾਰੀ ਦੇ ਸਾਹਮਣੇ ਗੁਹਾਰ ਲਗਾਉਂਦੀ ਰਹੀ ਕਿ ਜੇਕਰ ਇਸ ਵਿਚ ਕੋਈ ਡਾਕਿਊਮੈਂਟਸ ਦੀ ਕਮੀ ਹੈ ਤਾਂ ਮੈਂ ਪੂਰੀ ਕਰ ਦਿੰਦੀ ਹਾਂ ਪਰ ਅਧਿਕਾਰੀ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸਨ।

Also Read: Cyclone Jawad ਕਾਰਣ ਆਂਧਰਾ ਤੋਂ ਓਡਿਸ਼ਾ ਤੱਕ ਮੌਸਮ ਵਿਭਾਗ ਦਾ ਅਲਰਟ, 95 ਟ੍ਰੇਨਾਂ ਕੈਂਸਲ

ਉਸ ਨੇ ਮਹਿਲਾ ਦੇ ਵੀਜ਼ਾ ਐਪਲੀਕੇਸ਼ਨ ਵਿਚ ਕਿਸੇ ਤਰ੍ਹਾਂ ਦੀ ਕਮੀ ਕੱਢਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਮਹਿਲਾ ਨੂੰ ਡਾਂਟਣਾ ਜਾਰੀ ਰੱਖਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਅਤੇ ਅਧਿਕਾਰੀ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ। ਅਧਿਕਾਰੀ ਨੂੰ ਇਸ ਦੀ ਹਰਕਤ ਨੂੰ ਮਹਿਲਾ ਨੇ ਮੋਬਾਇਲ ਵਿਚ ਸ਼ੂਟ ਕਰ ਲਿਆ।

In The Market