LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਰਾਂਸੀਸੀ ਮੈਗਜ਼ੀਨ ਦਾ ਦਾਅਵਾ, ਰਾਸ਼ਟਰਪਤੀ ਮੈਕਰੋਂ ਨੇ ਬ੍ਰਿਟਿਸ਼ ਪੀ.ਐੱਮ. ਨੂੰ ਕਿਹਾ ਜੋਕਰ

027

ਪੈਰਿਸ- ਫਰਾਂਸ (France) ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ (President Emmanuel Macron) ਨੇ ਇਕ ਨਿੱਜੀ ਗੱਲਬਾਤ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ (British Prime Minister Boris Johnson) ਨੂੰ ਜੋਕਰ ਦੇ ਰੂਪ ਵਿਚ ਸੰਬੋਧਿਤ ਕੀਤਾ। ਫਰਾਂਸ (France) ਦੀ ਇਕ ਮੈਗਜ਼ੀਨ (Magazine) ਮੁਤਾਬਕ ਜਾਨਸਨ (Johnson) ਵਲੋਂ ਚਿੱਠੀ ਭੇਜੇ ਜਾਣ ਤੋਂ ਨਾਰਾਜ਼ ਮੈਕਰੋਂ ਨੇ ਗੁੱਸੇ ਵਿਚ ਆ ਕੇ ਇਹ ਗੱਲ ਕਹੀ। ਮੈਕਰੋਂ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਅੱਗੇ ਕਿਹਾ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਰਵੱਈਏ ਨੂੰ ਗਲਤ ਦੱਸਿਆ।


ਇਹ ਪ੍ਰਤੀਕਿਰਿਆ ਉਦੋਂ ਆਈ ਜਦੋਂ ਪਿਛਲੇ ਬੁੱਧਵਾਰ ਨੂੰ ਚੈਨਲ ਵਿਚ ਇਕ ਸ਼ਰਨਾਰਥੀ ਕਿਸ਼ਤੀ ਦੇ ਡੁੱਬਣ ਬਾਰੇ ਦੋਹਾਂ ਨੇਤਾਵਆਂ ਵਿਚਾਲੇ ਫੋਨ 'ਤੇ ਗੱਲ ਹੋਈ। ਇਸ ਤੋਂ ਬਾਅਦ ਮੈਕਰੋਂ ਨੇ ਜਾਨਸਨ ਦੇ ਰਵੱਈਏ ਬਾਰੇ ਸ਼ਿਕਾਇਤ ਦਿੱਤੀ। ਹਾਲਾਂਕਿ ਇਸ ਤੋਂ ਵੀ ਵੱਡੀ ਵਜ੍ਹਾ ਉਹ ਚਿੱਠੀ ਮੰਨੀ ਜਾ ਰਹੀ ਹੈ ਜੋ ਕਿ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਵਲੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਭੇਜੀ ਗਈ ਸੀ। ਦਰਅਸਲ, ਇਸ ਚਿੱਠੀ ਵਿਚ ਜਾਨਸਨ ਨੇ ਜੁਆਇੰਟ ਪੈਟਰੋਲਿੰਗ ਕਰਾਏ ਜਾਣ ਦੀ ਗੱਲ ਕਹੀ ਸੀ ਤਾਂ ਜੋ ਫਰਾਂਸਿਸੀ ਸਮੁੰਦਰੀ ਤਟਾਂ ਤੋਂ ਆਉਣ ਵਾਲੀਆਂ ਕਿਸ਼ਤੀਆਂ 'ਤੇ ਪਾਬੰਦੀ ਲਗਾਈ ਜਾ ਸਕੇ। ਉਨ੍ਹਾਂ ਦੀ ਇਸੇ ਗੱਲ ਨੂੰ ਫਰਾਂਸ ਨੇ ਨਾ ਸਵੀਕਾਰਯੋਗ ਦੱਸਿਆ ਹੈ। ਫਰਾਂਸ ਦਾ ਕਹਿਣਾ ਹੈ ਕਿ ਅਸੀਂ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਜਨਤਕ ਚਿੱਠੀ ਨੂੰ ਨਾ-ਸਵੀਕਾਰ ਕਰਦੇ ਹਾਂ ਅਤੇ ਇਸ ਨੂੰ ਮੰਤਰੀਆਂ ਵਿਚਾਲੇ ਹੋਣ ਵਾਲੀ ਚਰਚਾ ਦੇ ਉਲਟ ਮੰਨਦੇ ਹਾਂ। ਇਸ ਚਿੱਠੀ ਤੋਂ ਬਾਅਦ ਹੀ ਵਿਵਾਦ ਹੋਰ ਵੱਧ ਗਿਆ।


ਜਾਨਸਨ ਵਲੋਂ ਚੈਨਲ ਕ੍ਰਾਸਿੰਗ ਦੇ ਮੁੱਦੇ ਨਾਲ ਨਜਿੱਠਣ ਲਈ ਪੰਜ-ਸੂਤਰੀ ਯੋਜਨਾ ਦੀ ਰੂਪਰੇਖਾ ਵਾਲੀ ਇਕ ਚਿੱਠੀ ਨੂੰਟਵੀਟ ਕਰਨ ਤੋਂ ਬਾਅਦ ਫਰਾਂਸੀਸੀ ਰਾਸ਼ਟਰਪਤੀ ਨਾਰਾਜ਼ ਹੋ ਗਏ ਸਨ। ਮੈਕਰੋਂ ਨੇ ਟਵੀਟ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੈਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਜਾਨਸਨ ਦੇ ਨਾਲ ਗੰਭੀਰਤਾ ਨਾਲ ਗੱਲ ਕੀਤੀ ਸੀ। ਮੇਰੇ ਹਿੱਸੇ ਲਈ ਮੈਂ ਅਜਿਹਾ ਕਰਨਾ ਜਾਰੀ ਰੱਖਦਾ ਹਾਂ। ਜਿਵੇਂ ਕਿ ਮੈਂ ਸਾਰੇ ਦੇਸ਼ਾਂ ਅਤੇ ਸਾਰੇ ਨੇਤਾਵਾਂ ਦੇ ਨਾਲ ਕਰਦਾ ਹਾਂ। ਮੈਂ ਤਰੀਕਿਆਂ ਤੋਂ ਹੈਰਾਨ ਹਾਂ ਜਦੋਂ ਬ੍ਰਿਟਿਸ਼ ਪੀ.ਐੱਮ. ਗੰਭੀਰ ਨਹੀਂ ਹਨ। ਅਸੀਂ ਇਨ੍ਹਾਂ ਮੁੱਦਿਆਂ 'ਤੇ ਇਕ ਨੇਤਾ ਤੋਂ ਦੂਜੇ ਨੇਤਾ ਨੂੰ ਟਵੀਟ ਅਤੇ ਚਿੱਠੀਆਂ ਰਾਹੀਂ ਗੱਲਬਾਤ ਨਹੀਂ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਜਨਤਕ ਕਰਦੇ ਹਾਂ।

Also Read: Cyclone Jawad ਕਾਰਣ ਆਂਧਰਾ ਤੋਂ ਓਡਿਸ਼ਾ ਤੱਕ ਮੌਸਮ ਵਿਭਾਗ ਦਾ ਅਲਰਟ, 95 ਟ੍ਰੇਨਾਂ ਕੈਂਸਲ

In The Market