LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

10 ਲੱਖ ਨੌਕਰੀਆਂ ਦਾ ਰੋਡਮੈਪ ਤਿਆਰ, ਰੇਲਵੇ, ਰੱਖਿਆ, ਪੋਸਟ ਸਣੇ ਇਨ੍ਹਾਂ ਵਿਭਾਗਾਂ 'ਚ ਸਭ ਤੋਂ ਵਧੇਰੇ ਭਰਤੀ

15j 10lakh jobs

ਨਵੀਂ ਦਿੱਲੀ- ਸਰਕਾਰ ਵੱਲੋਂ ਇਸ ਸਾਲ ਮਾਰਚ 'ਚ ਸੰਸਦ 'ਚ ਦਿੱਤੇ ਗਏ ਅੰਕੜਿਆਂ ਮੁਤਾਬਕ ਦੇਸ਼ 'ਚ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ 'ਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸ਼੍ਰੇਣੀਆਂ 'ਚ ਕਰੀਬ 9 ਲੱਖ ਅਸਾਮੀਆਂ ਖਾਲੀ ਹਨ। ਸਰਕਾਰੀ ਅੰਕੜੇ ਦੱਸਦੇ ਹਨ ਕਿ ਦੇਸ਼ ਵਿੱਚ ਸਭ ਤੋਂ ਵੱਧ ਅਸਾਮੀਆਂ ਪੰਜ ਵਿਭਾਗਾਂ ਅਰਥਾਤ ਰੇਲਵੇ, ਰੱਖਿਆ (ਸਿਵਲ), ਪੋਸਟ, ਗ੍ਰਹਿ ਅਤੇ ਮਾਲ ਵਿਭਾਗ ਵਿੱਚ ਖਾਲੀ ਹਨ। ਸੁਭਾਵਿਕ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਇਨ੍ਹਾਂ ਵਿਭਾਗਾਂ ਵਿੱਚ ਵੱਧ ਤੋਂ ਵੱਧ ਭਰਤੀ ਵੀ ਕੀਤੀ ਜਾਵੇਗੀ।

Also Read: ਚੋਣਾਂ 'ਚ ਹਾਰ ਤੋਂ ਲੈ ਕੇ ਪ੍ਰੇਮਿਕਾ ਦੇ ਕਤਲ ਤੱਕ, ਜਾਣੋਂ ਕਿਵੇਂ ਵਿਦਿਆਰਥੀ ਤੋਂ ਖਤਰਨਾਕ ਗੈਂਗਸਟਰ ਬਣ ਗਿਆ ਲਾਰੈਂਸ?

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਵਿਭਾਗਾਂ ਅਤੇ ਮੰਤਰਾਲਿਆਂ ਦੇ ਮਨੁੱਖੀ ਸਰੋਤਾਂ ਦੀ ਸਮੀਖਿਆ ਕੀਤੀ ਹੈ ਅਤੇ ਨਿਰਦੇਸ਼ ਦਿੱਤੇ ਹਨ ਕਿ ਸਰਕਾਰ ਅਗਲੇ ਡੇਢ ਸਾਲ ਵਿੱਚ 10 ਲੱਖ ਅਸਾਮੀਆਂ ਲਈ ਮਿਸ਼ਨ ਮੋਡ ਵਿੱਚ ਲੋਕਾਂ ਦੀ ਭਰਤੀ ਕਰੇਗੀ। ਇਸ ਐਲਾਨ ਤੋਂ ਬਾਅਦ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਖਾਲੀ ਅਸਾਮੀਆਂ ਨੂੰ ਭਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਹੌਲੀ-ਹੌਲੀ ਕਈ ਹੋਰ ਮੰਤਰੀਆਂ ਅਤੇ ਵਿਭਾਗਾਂ ਨੇ ਟਵੀਟ ਕੀਤੇ। ਫਿਲਹਾਲ ਸਰਕਾਰ ਵੱਲੋਂ ਕੋਈ ਵਿਸਤ੍ਰਿਤ ਰੂਪ ਰੇਖਾ ਜਾਰੀ ਨਹੀਂ ਕੀਤੀ ਗਈ ਹੈ ਪਰ ਵੱਖ-ਵੱਖ ਵਿਭਾਗਾਂ ਦੀਆਂ ਖਾਲੀ ਅਸਾਮੀਆਂ ਦੇ ਵਿਸ਼ਲੇਸ਼ਣ ਤੋਂ ਕਈ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ।

ਸਰਕਾਰੀ ਰਿਪੋਰਟ ਮੁਤਾਬਕ ਸਭ ਤੋਂ ਵੱਧ ਅਸਾਮੀਆਂ ਰੱਖਿਆ, ਰੇਲਵੇ, ਗ੍ਰਹਿ ਮਾਮਲਿਆਂ, ਡਾਕ ਅਤੇ ਮਾਲ ਵਿਭਾਗਾਂ ਵਿੱਚ ਹਨ। ਯਾਨੀ ਅਗਲੇ ਡੇਢ ਸਾਲ ਵਿੱਚ ਸਭ ਤੋਂ ਵੱਧ ਭਰਤੀ ਵੀ ਇਨ੍ਹਾਂ ਵਿਭਾਗਾਂ ਵਿੱਚ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਵੱਖ-ਵੱਖ ਵਿਭਾਗਾਂ ਦੀਆਂ ਖਾਲੀ ਅਸਾਮੀਆਂ ਵਿੱਚ ਵਾਧਾ ਇੱਕ ਦਿਨ ਵਿੱਚ ਨਹੀਂ ਹੋਇਆ ਹੈ। 2014-15 ਤੋਂ ਸਰਕਾਰੀ ਵਿਭਾਗ ਵਿੱਚ ਖਾਲੀ ਅਸਾਮੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੌਰਾਨ, 2019-20 ਵਿੱਚ ਖਾਲੀ ਅਸਾਮੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ।

Also Read: 'ਬ੍ਰਹਮਾਸਤਰ' ਦਾ ਟ੍ਰੇਲਰ ਦੇਖ ਕੇ ਲੋਕਾਂ ਦੇ ਉੱਡੇ ਹੋਸ਼! ਕਿਹਾ- 'ਫਿਲਮ ਹੋਵੇਗੀ ਬਲਾਕਬਸਟਰ'

ਅਗਲੇ 18 ਮਹੀਨਿਆਂ 'ਚ 10 ਲੱਖ ਅਸਾਮੀਆਂ ਭਰਨ ਨਾਲ ਮੋਦੀ ਸਰਕਾਰ ਕੋਲ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ 'ਚ ਬੇਰੁਜ਼ਗਾਰੀ ਦੇ ਮੁੱਦੇ 'ਤੇ ਵਿਰੋਧੀ ਧਿਰ ਦੀ ਹਰ ਆਲੋਚਨਾ ਦਾ ਠੋਸ ਜਵਾਬ ਹੋਵੇਗਾ। ਲੋਕ ਸਭਾ ਦੀਆਂ ਅਗਲੀਆਂ ਚੋਣਾਂ ਅਪ੍ਰੈਲ-ਮਈ 2024 ਦੇ ਮਹੀਨੇ ਹੋਣ ਦੀ ਸੰਭਾਵਨਾ ਹੈ।

In The Market