LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

LPG ਸਿਲੰਡਰ ਦੀ ਕੀਮਤ 'ਚ 250 ਰੁਪਏ ਦਾ ਵਾਧਾ, 2 ਮਹੀਨਿਆਂ 'ਚ 346 ਰੁਪਏ ਵਧੇ ਰੇਟ

1a lpg

ਨਵੀਂ ਦਿੱਲੀ- ਅੱਜ ਤੋਂ ਦੇਸ਼ ਭਰ ਵਿੱਚ ਐਲਪੀਜੀ ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਐਲਪੀਜੀ ਗੈਸ ਸਿਲੰਡਰ 250 ਰੁਪਏ ਮਹਿੰਗਾ ਹੋ ਗਿਆ ਹੈ। ਹਾਲਾਂਕਿ ਇਹ ਵਾਧਾ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਹੋਇਆ ਹੈ। ਪਿਛਲੇ ਦੋ ਮਹੀਨਿਆਂ 'ਚ ਵਪਾਰਕ ਗੈਸ ਸਿਲੰਡਰ 'ਚ ਹੁਣ ਤੱਕ 346 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਘਰੇਲੂ ਰਸੋਈ ਗੈਸ ਖਪਤਕਾਰਾਂ ਨੂੰ ਇਨ੍ਹਾਂ ਵਾਧੇ ਤੋਂ ਰਾਹਤ ਮਿਲੀ ਹੈ।

Also Read: ਅੱਜ ਤੋਂ ਪੰਜਾਬ 'ਚ ਕਣਕ ਦੀ ਸਰਕਾਰੀ ਖਰੀਦ, ਮਾਨ ਸਰਕਾਰ ਵਲੋਂ ਕਿਸਾਨਾਂ ਨੂੰ 3 ਦਿਨਾਂ 'ਚ ਅਦਾਇਗੀ ਦੇ ਹੁਕਮ

ਦੱਸ ਦੇਈਏ ਕਿ ਲੰਬੇ ਸਮੇਂ ਬਾਅਦ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਖਪਤਕਾਰਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਸ਼ੁਰੂ ਹੋ ਗਈ ਹੈ। 22 ਮਾਰਚ ਨੂੰ ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਵਿੱਚ 50 ਰੁਪਏ ਦਾ ਵਾਧਾ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਅੱਜ ਤੋਂ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 2253 ਰੁਪਏ ਵਿੱਚ ਮਿਲੇਗਾ। ਜਦਕਿ ਕੋਲਕਾਤਾ 'ਚ ਹੁਣ ਇਹ 2087 ਰੁਪਏ ਦੀ ਬਜਾਏ 2351 ਰੁਪਏ ਅਤੇ ਮੁੰਬਈ 'ਚ 1955 ਦੀ ਬਜਾਏ 2205 ਰੁਪਏ 'ਚ ਮਿਲੇਗਾ। ਚੇਨਈ 'ਚ ਹੁਣ ਇਸ ਸਿਲੰਡਰ ਲਈ 2138 ਰੁਪਏ ਦੀ ਬਜਾਏ 2406 ਰੁਪਏ ਖਰਚ ਕਰਨੇ ਪੈਣਗੇ। 

Also Read: ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 13 ਜ਼ਿਲ੍ਹਿਆਂ ਦੇ SSPs ਦੇ ਤਬਾਦਲੇ

ਤੁਹਾਨੂੰ ਦੱਸ ਦੇਈਏ ਕਿ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਇਲਾਵਾ ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। 1 ਅਪ੍ਰੈਲ ਨੂੰ ਜੈੱਟ ਫਿਊਲ ਯਾਨੀ ATF ਦੀ ਕੀਮਤ 2 ਫੀਸਦੀ ਤੋਂ ਵਧਾ ਕੇ 1,12,925 ਰੁਪਏ ਕਿਲੋਲੀਟਰ ਕਰ ਦਿੱਤੀ ਗਈ ਹੈ। ਪਹਿਲਾਂ ਇਹ 1,10, 666 ਰੁਪਏ ਪ੍ਰਤੀ ਕਿਲੋਲੀਟਰ ਸੀ। ਇਸ ਦੇ ਨਾਲ ਹੀ ਨਵੀਆਂ ਦਰਾਂ 15 ਅਪ੍ਰੈਲ 2022 ਤੋਂ ਲਾਗੂ ਹੋਣਗੀਆਂ।

In The Market