LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖੀਮਪੁਰ ਖੀਰੀ ਹਿੰਸਾ: ਜਾਂਚ ਕਰ ਰਹੀ ਟੀਮ ਦਾ ਵੱਡਾ ਬਿਆਨ ਆਇਆ ਸਾਹਮਣੇ

14janch

ਲਖੀਮਪੁਰ ਖੀਰੀ : ਹਾਈ ਪ੍ਰੋਫਾਈਲ ਤਿਕੁਨੀਆ ਹਿੰਸਾ ਕਾਂਡ (High profile triangular violence scandal) ਵਿਚ ਤਿੰਨ ਮਹੀਨੇ ਬਾਅਦ ਵੱਡਾ ਫੇਰਬਦਲ ਸਾਹਮਣੇ ਆਇਆ ਹੈ। ਜਾਂਚ ਟੀਮ ਨੇ ਮਾਮਲੇ ਵਿਚ ਨਵੀਆਂ ਧਾਰਾਵਾਂ ਵਧਾਉਂਦੇ ਹੋਏ ਮਾਮਲੇ ਨੂੰ ਦੁਰਘਟਨਾ ਦਾ ਨਹੀਂ ਸਗੋਂ ਸੋਚੀ ਸਮਝੀ ਹੱਤਿਆ ਦੀ ਸਾਜ਼ਿਸ਼ ਦੱਸਿਆ ਹੈ।ਲਖੀਮਪੁਰ ਖੀਰੀ ਹਿੰਸਾ ਮਾਮਲੇ (Lakhimpur Khiri Violence Cases) ਦੀ ਜਾਂਚ ਕਰ ਰਹੀ ਟੀਮ ਦਾ ਕਹਿਣਾ ਹੈ ਕਿ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ, ਜਿਸ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। Also Read : ਚਾਹ ਵਿਚ ਕੀੜੇ ਮਿਲਣ ਕਾਰਣ ਭੜਕੇ ਵਿਧਾਇਕ, ਵੇਟਰ ਤੇ ਮੈਨੇਜਰ ਹੋਏ ਗ੍ਰਿਫਤਾਰ


ਹੁਣ ਤੱਕ ਐੱਸ.ਆਈ.ਟੀ. ਐਕਸੀਡੈਂਟਲ ਕੇਸ ਦੇ ਨਾਲ ਹੀ ਬਦਲ ਦੇ ਰੂਪ ਵਿਚ ਕਤਲ ਦੀਆਂ ਧਾਰਾਵਾਂ ਦੇ ਨਾਲ ਮੈਦਾਨ ਵਿਚ ਸੀ। ਜਦੋਂ ਕਿ ਸੋਮਵਾਰ ਨੂੰ ਐੱਸ.ਆਈ.ਟੀ. ਨਾਲ ਜੁੜੇ ਮੁੱਖ ਵਿਵੇਚਕ ਵਿਦਿਆਰਾਮ ਦਿਵਾਕਰ ਨੇ ਸਾਫ ਕਰ ਦਿੱਤਾ ਕਿ ਬਾਰੀਕੀ ਨਾਲ ਜਾਂਚ ਕਰਨ 'ਤੇ ਇਹ ਸਪੱਸ਼ਟ ਹੋਇਆ ਹੈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਭੀੜ ਨੂੰ ਦਰੜਣ ਕਤਲ ਕਰਨ ਅਤੇ ਕਤਲ ਦੀ ਕੋਸ਼ਿਸ਼ ਦੇ ਨਾਲ ਹੀ ਅੰਗ-ਭੰਗ ਕਰਨ ਦੀ ਸਾਜ਼ਿਸ਼ ਨੂੰ ਸਾਫ-ਸਾਫ ਮਾਮਲਾ ਹੈ। ਇਸ ਲਈ ਕੇਸ ਨੂੰ ਬਦਲਦੇ ਹੋਏ ਕਤਲ ਅਤੇ ਹੱਤਿਆ ਦੀ ਕੋਸ਼ਿਸ਼ ਦੇ ਨਾਲ ਹੀ ਅੰਗ-ਭੰਗ ਕਰਨ ਦੀਆਂ ਧਾਰਾਵਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ। Also Read : ਸਿਰਫ ਇਕ ਮਿਸਡ ਕਾਲ ਤੇ ਮਿਲੇਗਾ LPG ਸਿਲੰਡਰ, ਜਾਣੋ ਕੀ ਹੈ Process


ਨਾਲ ਹੀ ਵਿਵੇਚਕ ਨੇ ਆਪਣੀ ਰਿਪੋਰਟ ਦਿੰਦੇ ਹੋਏ ਦੱਸਿਆ ਕਿ ਐਕਸੀਡੈਂਟਲ ਕੇਸ ਨਾਲ ਜੁੜੀਆਂ ਧਾਰਾਵਾਂ ਨੂੰ ਹਟਾਇਆ ਜਾ ਰਿਹਾ ਹੈ, ਇਸ ਲਈ ਜੇਲ ਵਿਚ ਬੰਦ ਮੁਲਜ਼ਮਾਂ 'ਤੇ ਧਾਰਾ 279, 337, 338, 304 ਏ ਦੀਆਂ ਧਾਰਾਵਾਂ ਹਟਾਈਆਂ ਜਾ ਰਹੀਆਂ ਹਨ ਅਤੇ ਇਕ ਰਾਏ ਹੋ ਕੇ ਜਾਨਲੇਵਾ ਹਮਲਾ ਕਰਨ ਅਤੇ ਅੰਗ-ਭੰਗ ਕਰਨ ਦੀਆਂ ਧਾਰਾਵਾਂ ਵਧਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ 120ਬੀ, 307, 34, 326 ਆਈ.ਪੀ.ਸੀ. ਦੀਆਂ ਧਾਰਾਵਾਂ ਵਧਾਈਆਂ ਗਈਆਂ ਹਨ। Also Read : ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸੁਖਬੀਰ ਬਾਦਲ ਵੱਲੋਂ ਮੋਗਾ ’ਚ ਸ਼ਕਤੀ ਪ੍ਰਦਸ਼ਨ

In The Market