LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖੀਮਪੁਰ ਹਿੰਸਾ ਮਾਮਲੇ 'ਚ ਆਸ਼ੀਸ਼ ਪਾਂਡੇ ਤੇ ਲਵਕੁਸ਼ ਗ੍ਰਿਫਤਾਰ, ਹੋਰ ਤਿੰਨਾਂ ਤੋਂ ਪੁੱਛਗਿੱਛ ਜਾਰੀ

7o 9

ਲਖਨਊ: ਲਖੀਮਪੁਰ ਖੀਰੀ ਵਿਚ ਐਤਵਾਰ ਨੂੰ ਵਾਪਰੇ ਘਟਨਾਕ੍ਰਮ ਵਿਚ 4 ਕਿਸਾਨਾਂ ਸਣੇ 8 ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਨੇ ਕਿਸਾਨਾਂ ਦੀ ਐੱਫਆਈਆਰ ਵਿਚ ਨਾਮਜ਼ਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁੱਛਗਿੱਛ ਦੇ ਲਈ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਤਲਾਸ਼ ਜਾਰੀ ਹੈ।

Also Read: ਹਰਿਆਣਾ-ਯੂਪੀ ਬਾਰਡਰ 'ਤੇ ਰੋਕਿਆ ਗਿਆ ਕਾਂਗਰਸ ਦਾ ਕਾਫਲਾ, ਹੋਇਆ ਜ਼ਬਰਦਸਤ ਹੰਗਾਮਾ

ਲਖੀਮਪੁਰ ਖੀਰੀ ਵਿਚ ਹਿੰਸਾ ਵਿਚ ਚਾਰ ਅਕਤੂਬਰ ਨੂੰ 8 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਸਿਆਸਤ ਦੇ ਰਫਤਾਰ ਫੜਨ ਦੇ ਨਾਲ ਹੀ ਪੁਲਿਸ ਉੱਤੇ ਵੀ ਕਾਰਵਾਈ ਦਾ ਦਬਾਅ ਹੈ। ਪੁਲਿਸ ਨੇ ਇਸ ਹਿੰਸਾ ਦੇ ਮਾਮਲੇ ਵਿਚ ਦਰਜ ਕੇਸ ਵਿਚ ਦੋਸ਼ੀ ਦੋ ਲੋਕਾਂ ਲਵਕੁਸ਼ ਤੇ ਆਸ਼ੀਸ਼ ਪਾਂਡੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਨੇ ਤਿੰਨ ਲੋਕਾਂ ਨੂੰ ਪੁੱਛਗਿੱਛ ਦੇ ਲਈ ਹਿਰਾਸਤ ਵਿਚ ਲਿਆ ਹੈ। ਇਸ ਘਟਨਾ ਵਿਚ ਆਸ਼ੀਸ਼ ਪਾਂਡੇ ਤੇ ਲਵਕੁਸ਼ ਸ਼ਾਮਲ ਰਹਿਣ ਦੇ ਨਾਲ ਜ਼ਖਮੀ ਵੀ ਹੋਏ ਸਨ। ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਆਈਜੀ ਰੇਂਜ ਲਕਸ਼ਮੀ ਸਿੰਘ ਪੁੱਛਗਿੱਛ ਕਰ ਰਹੇ ਹਨ। ਇਨ੍ਹਾਂ ਦੋਵਾਂ ਉੱਤੇ ਗੱਡੀ ਵਿਚ ਮੌਜੂਦ ਰਹਿਣ ਦਾ ਦੋਸ਼ ਹੈ ਜੋ ਥਾਰ ਜੀਪ ਦੇ ਪਿੱਛੇ ਚੱਲ ਰਹੀ ਸੀ। ਇੰਟਰਨੈੱਟ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਥਾਰ ਜੀਪ ਥਾਰ ਨਜ਼ਰ ਆ ਰਹੀ ਹੈ ਜੋ, ਕੁਝ ਲੋਕਾਂ ਨੂੰ ਦਰੜਦੇ ਹੋਏ ਅੱਗੇ ਵਧ ਰਹੀ ਹੈ। ਅਜੇ ਪੁਲਿਸ ਮੁੱਖ ਦੋਸ਼ੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕਰ ਰਹੀ ਹੈ।

Also Read: ਲਖੀਮਪੁਰ ਕਾਂਡ ਹੁਣ ਹਰਿਆਣਾ 'ਚ ਦੁਹਰਾਉਣ ਦੀ ਕੋਸ਼ਿਸ਼! ਕਿਸਾਨਾਂ 'ਤੇ ਗੱਡੀ ਚਾੜਨ ਦੀ ਕੋਸ਼ਿਸ਼

ਲਖੀਮਪੁਰ ਖੀਰੀ ਵਿਚ ਚਾਰ ਅਕਤੂਬਰ ਦੀ ਘਟਨਾ ਤੋਂ ਬਾਅਦ ਕੈਂਪ ਕਰ ਰਹੀ ਆਈਜੀ ਲਖਨਊ ਜ਼ੋਨ ਲਕਸ਼ਮੀ ਸਿੰਘ ਨੇ ਕਿਹਾ ਕਿ ਮੌਕੇ ਉੱਤੇ ਫਾਇਰਿੰਗ ਜਾਂ ਕਿਸੇ ਹਥਿਆਰ ਨਾਲ ਜ਼ਖਮੀ ਹੋਣ ਦੀਆਂ ਘਟਨਾਵਾਂ ਦੀ ਪੁਸ਼ਟੀ ਨਹੀਂ ਹੋਈ ਹੈ। ਇਸੇ ਕਾਰਨ ਸਾਨੂੰ ਹੋਰ ਸਬੂਤਾਂ ਦੇ ਨਾਲ ਅੱਗੇ ਵਧਣਾ ਹੋਵੇਗਾ, ਜੋ ਸਾਨੂੰ ਦਿੱਤੇ ਗਏ ਹਨ। ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Also Read: ਯੂਪੀ-ਹਰਿਆਣਾ ਸਰਹੱਦ 'ਤੇ ਪੁਲਿਸ ਨੇ ਹਿਰਾਸਤ 'ਚ ਲਏ ਕਈ ਕਾਂਗਰਸੀ ਆਗੂ

In The Market