ਨਵੀਂ ਦਿੱਲੀ- ਜੇਈਈ ਮੇਨ ਪ੍ਰੀਖਿਆ 2022 ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ ਸੈਸ਼ਨ-1 ਅਤੇ ਸੈਸ਼ਨ-2 ਦੀਆਂ ਦੋਵੇਂ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਇਸ ਦੇ ਲਈ ਏਜੰਸੀ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਸ ਸਬੰਧੀ ਨੋਟਿਸ ਵੀ ਜਾਰੀ ਕੀਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ jeemain.nta.nic.in 'ਤੇ ਜਾ ਕੇ ਇਸ ਦੀ ਜਾਂਚ ਕਰ ਸਕਦੇ ਹਨ।
ਜੇਈਈ ਮੇਨ 2022: ਵਿਦਿਆਰਥੀਆਂ ਦੀ ਮੰਗ 'ਤੇ ਬਦਲਿਆ ਸ਼ਡਿਊਲ
ਐੱਨਟੀਏ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਮੰਗ ਦੇ ਮੱਦੇਨਜ਼ਰ ਜੇਈਈ ਮੇਨ 2022 ਦੇ ਸੈਸ਼ਨ ਇੱਕ ਅਤੇ ਸੈਸ਼ਨ ਦੋ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ।
ਜੇਈਈ ਮੇਨ 2022: ਇਹ ਤਰੀਕਾਂ ਬਦਲੀਆਂ
ਜੇਈਈ ਮੇਨ 2022 ਸੈਸ਼ਨ-1
ਪਿਛਲੀਆਂ ਤਾਰੀਖਾਂ - 21, 24, 25, 29 ਅਪ੍ਰੈਲ ਅਤੇ 4 ਮਈ, 2022
ਨਵੀਆਂ ਤਾਰੀਖਾਂ - 20, 21, 22, 23, 24, 25, 26, 27, 28 ਅਤੇ 29 ਜੂਨ 2022
ਜੇਈਈ ਮੇਨ 2022 ਸੈਸ਼ਨ-2
ਪਿਛਲੀਆਂ ਮਿਤੀਆਂ- 24, 25, 26, 27, 28 ਅਤੇ 29 ਮਈ, 2022
ਨਵੀਆਂ ਤਾਰੀਖਾਂ - 21, 22, 23, 24, 25, 26, 27, 28, 29 ਅਤੇ 30 ਜੁਲਾਈ 2022
JEE Main 2022: ਜਾਣੋ ਨੋਟਿਸ 'ਚ ਕੀ ਲਿਖਿਆ ਸੀ?
NTA ਨੇ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਆਪਣੇ ਨੋਟਿਸ 'ਚ ਦੱਸਿਆ ਕਿ ਜੇਈਈ ਮੇਨ ਸੈਸ਼ਨ-1 ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੁਣ ਖਤਮ ਹੋ ਗਈ ਹੈ। ਸੈਸ਼ਨ-2 ਲਈ ਅਰਜ਼ੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਕਿਸੇ ਵੀ ਨਵੀਂ ਜਾਣਕਾਰੀ ਜਾਂ ਅੱਪਡੇਟ ਲਈ ਅਧਿਕਾਰਤ ਵੈੱਬਸਾਈਟ www.nta.ac.in ਅਤੇ jeemain.nta.nic.in 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਈਈ ਮੇਨ 2022: ਟੋਲ ਫ੍ਰੀ ਨੰਬਰ ਵੀ ਜਾਰੀ ਗਿਆ ਕੀਤਾ
NTA ਨੇ ਆਪਣੇ ਨੋਟਿਸ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਇੱਕ ਟੋਲ-ਫ੍ਰੀ ਨੰਬਰ ਵੀ ਜਾਰੀ ਕੀਤਾ ਹੈ। ਵਿਦਿਆਰਥੀਆਂ ਲਈ ਕਿਸੇ ਵੀ ਸ਼ੱਕ ਜਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ 011-40759000/011-69227700 ਜਾਂ jeemain@nta.ac.in. ਉੱਤੇ ਸੰਪਰਕ ਕਰ ਸਕਦੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर