LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੀਂਦ 'ਚ ਇਨੇਲੋ ਦੀ ਸਨਮਾਨ ਦਿਵਸ ਰੈਲੀ, ਲੱਖਾਂ ਦੀ ਗਿਣਤੀ 'ਚ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ

25s haryana

ਜੀਂਦ: ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਦੀ 108ਵੀਂ ਜੈਅੰਤੀ ਉੱਤੇ ਜੀਂਦ ਦੀ ਨਵੀਂ ਅਨਾਜ ਮੰਡੀ ਵਿਚ ਇਨੇਲੋ ਸਨਮਾਨ ਦਿਵਸ ਰੈਲੀ ਕਰ ਰਿਹਾ ਹੈ। ਇਸ ਮਹਾਰੈਲੀ ਤੋਂ ਜਿਥੇ ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਜਿੱਥੇ ਸਰਗਰਮਤਾ ਦਿਖਾ ਰਿਹਾ ਹੈ ਉਥੇ ਹੀ ਆਪਣੇ ਸਿਆਸੀ ਵਜੂਦ ਨੂੰ ਵੀ ਮਜ਼ਬੂਤੀ ਦੇਣ ਦੀ ਤਿਆਰੀ ਵਿਚ ਹੈ। ਇਸ ਰੈਲੀ ਵਿਚ ਲੱਖਾਂ ਲੋਕਾਂ ਦੇ ਇਕੱਠਾ ਹੋਣ ਦੀ ਆਸ ਲਾਈ ਗਈ ਹੈ।

ਪੜੋ ਹੋਰ ਖਬਰਾਂ: ਦਿਨਕਰ ਗੁਪਤਾ ਦੀ ਗੈਰ-ਹਾਜ਼ਰੀ 'ਚ ਇਕਬਾਲਪ੍ਰੀਤ ਸਿੰਘ ਸਹੋਤਾ ਹੋਣਗੇ ਪੰਜਾਬ ਦੇ ਵਧੀਕ DGP

ਜੀਂਦ ਸ਼ਹਿਰ ਵਿਚ ਸਾਰੇ ਪੋਲਾਂ ਉੱਤੇ ਇਨੇਲੋ ਦੇ ਝੰਡੇ ਲਗਾਏ ਗਏ ਹਨ। ਹਰ ਚੌਕ ਉੱਤੇ ਨੌਜਵਾਨਾਂ ਦੀ ਡਿਊਟੀ ਲਾਈ ਗਈ ਹੈ ਤੇ ਪੁਲਿਸ ਦੇ ਨਾਲ ਡਿਊਟੀ ਦੇ ਰਹੇ ਹਨ। ਜੋ ਵਰਕਰਾਂ ਨੂੰ ਰੈਲੀ ਵਾਲੀ ਥਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਮਹਾਰੈਲੀ ਵਿਚ ਔਰਤਾਂ ਦੇ ਲਈ ਰਿਜ਼ਰਵ ਏਰੀਆ ਭਰ ਚੁੱਕਿਆ ਹੈ। ਔਰਤਾਂ ਦੇ ਹੱਥਾਂ ਵਿਚ ਝੰਡੇ ਲੈ ਕੇ ਇਨੇਲੋ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਪਹੁੰਚ ਰਹੀਆਂ ਹਨ। ਪੁਰਸ਼ਾਂ ਵਾਲੇ ਖੇਤਰ ਵਿਚ ਵੀ ਲਾਫੀ ਲੋਕ ਪਹੁੰਚ ਚੁੱਕੇ ਹਨ। ਹੁਣ ਰੈਲੀ ਦੇ ਪ੍ਰਮੁੱਖ ਬੁਲਾਰਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰੈਲੀ ਨੂੰ ਸੰਬੋਧਿਤ ਕਰਦੇ ਹੋਏ ਇਨੇਲੋ ਰਾਸ਼ਟਰੀ ਉਪ ਪ੍ਰਧਾਨ ਸ਼ਾਮ ਸਿੰਘ ਰਾਣਾ ਨੇ ਕਿਹਾ ਕਿ ਚੌਧਰੀ ਦੇਵੀਲਾਲ ਪਹਿਲਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਕੱਠਾ ਕਰ ਗੱਲ ਕਰਦੇ ਸਨ। 

ਪੜੋ ਹੋਰ ਖਬਰਾਂ: ਚੰਡੀਗੜ੍ਹ ਪਹੁੰਚੇ ਮੁੱਖ ਮੰਤਰੀ ਚੰਨੀ, ਅੱਜ ਹੋ ਸਕਦਾ ਹੈ ਨਵੇਂ ਮੰਤਰੀਆਂ ਦਾ ਐਲਾਨ

ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਉਨ੍ਹਾਂ ਨੇ ਸਿਆਸਤ ਨੂੰ ਨਵੀਂ ਦਿਸ਼ਾ ਦਿੱਤੀ। ਸਾਰੇ ਬਿਰਾਦਰੀ ਦੇ ਲੋਕਾਂ ਨੂੰ ਨਾਲ ਲੈ ਕੇ ਵਿਕਾਸ ਕਰਵਾਉਣਾ ਹੈ। ਬਜ਼ੁਰਗ ਵੱਲ ਇਸ਼ਾਰਾ ਕਰਦੇ ਹੋਏ ਚੌਧਰੀ ਦੇਵੀਲਾਲ ਕਹਿੰਦੇ ਸਨ ਕਿ ਬਾਬਾ ਜ਼ਿੰਦਾ ਰਹੋ, ਮੈਂ ਤੁਹਾਡੀ ਪੈਨਸ਼ਨ ਲਗਵਾਉਂਗਾ। 100 ਰੁਪਏ ਨਾਲ ਪੈਨਸ਼ਨ ਵੀ ਲਗਵਾਈ। ਤਾਂਕਿ ਬੁਢਾਪੇ ਵਿਚ ਕੋਈ ਦਿੱਕਤ ਨਾ ਹੋਵੇ। ਅੱਜ ਉਹੀ ਪੈਨਸ਼ਨ ਵਧ ਕੇ 2500 ਹੋ ਗਈ ਹੈ। ਇਸ ਦੀ ਨੀਂਹ ਦੇਵੀਲਾਲ ਨੇ ਰੱਖੀ ਸੀ। 27 ਲੱਖ ਪਰਿਵਾਰਾਂ ਦੇ ਬਜ਼ੁਰਗਰਾਂ ਨੂੰ ਪੈਨਸ਼ਨ ਮਿਲ ਰਹੀ ਹੈ।

ਪੜੋ ਹੋਰ ਖਬਰਾਂ: ਕਸ਼ਮੀਰ 'ਤੇ ਪਾਕਿ ਨੂੰ ਭਾਰਤ ਦਾ ਠੋਕਵਾਂ ਜਵਾਬ, ਕਿਹਾ-'ਅੱਗ ਬੁਝਾਉਣ ਵਾਲਾ ਬਣ ਕੇ ਲਾਉਂਦੈ ਅੱਗ'

In The Market