LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

WHO ਦੇ ਡਾਇਰੈਕਟਰ ਜਨਰਲ ਅੱਜ ਤੋਂ 3 ਦਿਨਾਂ ਗੁਜਰਾਤ ਦੌਰੇ 'ਤੇ, ਇਨ੍ਹਾਂ ਪ੍ਰੋਗਰਾਮਾਂ 'ਚ ਲੈਣਗੇ ਹਿੱਸਾ

18a who

ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਘੇਬ੍ਰੇਅਸਸ ਸੋਮਵਾਰ ਤੋਂ ਗੁਜਰਾਤ ਦੇ ਤਿੰਨ ਦਿਨਾਂ ਦੌਰੇ ਉੱਤੇ ਹੋਣਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੁਝ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਰਾਜਕੋਟ ਦੇ ਕਲੈਕਟਰ ਅਰੁਣ ਮਹੇਸ਼ ਬਾਬੂ ਨੇ ਐਤਵਾਰ ਨੂੰ ਕਿਹਾ ਕਿ ਘੇਬ੍ਰੇਅਸਸ 18 ਅਪ੍ਰੈਲ ਨੂੰ ਰਾਜਕੋਟ ਪਹੁੰਚਣਗੇ, ਜਿਥੇ ਉਹ ਮੰਗਲਵਾਰ ਨੂੰ ਜਾਮਨਗਰ ਵਿਚ ਵਿਸ਼ਵ ਸਿਹਤ ਸੰਗਠਨ ਦੇ ਗਲੋਬਲ ਸੈਂਟਰ ਫਾਰ ਟ੍ਰੇਡਿਸ਼ਨਲ ਮੈਡਿਸਿਨ ਦੇ ਉਦਘਾਟਨ ਪ੍ਰੋਗਰਾਮ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸ਼ਾਮਿਲ ਹੋਣ ਤੋਂ ਪਹਿਲਾਂ ਰਾਤ ਭਰ ਰੁਕਣਗੇ।

Also Read: ਲਖੀਮਪੁਰ ਮਾਮਲਾ: ਸੁਪਰੀਮ ਕੋਰਟ ਨੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਖਾਰਿਜ, ਦਿੱਤੇ ਇਹ ਹੁਕਮ

GCTM ਰਸਮੀ ਇਲਾਜ ਦੇ ਲਈ ਪਹਿਲਾ ਤੇ ਇਕਲੌਤਾ ਗਲੋਬਲ ਕੇਂਦਰ
ਉਨ੍ਹਾਂ ਨੇ ਕਿਹਾ ਕਿ ਜੀਸੀਟੀਐੱਮ ਦੁਨੀਆ ਭਰ ਵਿਚ ਰਸਮੀ ਇਲਾਜ ਦੇ ਲਈ ਪਹਿਲਾ ਤੇ ਇਕਲੌਤਾ ਗਲੋਬਲ ਕੇਂਦਰ ਹੋਵੇਗਾ। ਬੁੱਧਵਾਰ ਨੂੰ ਘੇਬ੍ਰੇਅਸਸ ਗਾਂਧੀਨਗਰ ਵਿਚ ਹੋਣਗੇ, ਜਿੱਥੇ ਪ੍ਰਧਾਨ ਮੰਤਰੀ ਮੋਦੀ ਗਲੋਬਲ ਆਯੁਸ਼ ਨਿਵੇਸ਼ ਦੇ ਨਵਾਚਾਰ ਸਿਖਰ ਸੰਮੇਲਨ ਦਾ ਉਦਘਾਟਨ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਮਹਾਤਮਾ ਮੰਦਰ ਵਿਚ ਆਯੋਜਿਤ ਹੋਣ ਵਾਲੇ ਤਿੰਨ ਦਿਨਾਂ ਸੰਮੇਲਨ ਵਿਚ ਤਕਰੀਬਨ 90 ਉੱਘੇ ਬੁਲਾਰੇ ਅਤੇ 100 ਪ੍ਰਦਰਸ਼ਕ ਹਾਜ਼ਰ ਹੋਣਗੇ।

Also Read: ਸਾਬਕਾ ਪ੍ਰਧਾਨ ਨੇ ਵਧਾਈ ਕਾਂਗਰਸ ਦੀ ਮੁਸੀਬਤ: ਨਹੀਂ ਦਿੱਤਾ ਨੋਟਿਸ ਦਾ ਜਵਾਬ, ਅੱਜ ਆਖਰੀ ਦਿਨ

ਤੁਹਾਨੂੰ ਦੱਸ ਦੇਈਏ ਕਿ ਇਹ ਇੰਸਟੀਚਿਊਟ ਏਅਰਪੋਰਟ ਰੋਡ 'ਤੇ 35 ਏਕੜ ਜ਼ਮੀਨ 'ਤੇ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ, ਜਾਮਨਗਰ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ, ਕੇਂਦਰੀ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਸੀ ਕਿ ਇਹ ਸਾਡੇ ਸਾਰਿਆਂ ਲਈ ਵੱਡੀ ਖਬਰ ਹੈ ਕਿ WHO ਨੇ ਭਾਰਤ ਵਿੱਚ ਰਵਾਇਤੀ ਦਵਾਈਆਂ ਲਈ ਦੁਨੀਆ ਦਾ ਪਹਿਲਾ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਉਹਨਾਂ ਲਈ ਇੱਕ ਵੱਡੀ ਸਫਲਤਾ ਹੈ ਜੋ ਇਲਾਜ ਦੀ ਰਵਾਇਤੀ ਪ੍ਰਣਾਲੀ ਨਾਲ ਜੁੜੇ ਹੋਏ ਹਨ। ਇਸ ਕੇਂਦਰ ਦਾ ਨੀਂਹ ਪੱਥਰ ਸਮਾਗਮ ਪੀਐੱਮ ਮੋਦੀ ਅਤੇ WHO ਦੇ ਡਾਇਰੈਕਟਰ ਜਨਰਲ ਦੀ ਮੌਜੂਦਗੀ ਵਿੱਚ ਹੋਵੇਗਾ।

In The Market