LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਰੀ ਉਮਰ ਜੇਲ 'ਚ ਸੜੇਗਾ 7 ਸਾਲਾ ਮਾਸੂਮ ਦੇ ਜਬਰ-ਜ਼ਨਾਹ ਦਾ ਦੋਸ਼ੀ, ਹਾਈ ਕੋਰਟ ਦਾ ਅਹਿਮ ਫੈਸਲਾ

1d3

ਸੂਰਤ: ਗੁਜਰਾਤ (Gujarat) ਵਿੱਚ ਮਾਸੂਮ ਬੱਚੀ ਨਾਲ ਜਬਰ-ਜ਼ਨਾਹ (Rape) ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾਈ ਹੈ। 7 ਸਾਲ ਦੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਵਾਲੇ ਲੜਕੇ ਨੂੰ ਅਦਾਲਤ ਨੇ ਉਸ ਦੀ ਮੌਤ ਹੋਣ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੂਰਤ (Surat) ਜ਼ਿਲ੍ਹੇ 'ਚ ਇਸ 22 ਸਾਲਾ ਲੜਕੇ ਨੇ 7 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਵਿੱਚ ਸੂਰਤ ਗ੍ਰਾਮੀਣ ਅਦਾਲਤ ਦੇ ਵਿਸ਼ੇਸ਼ ਪੋਕਸੋ ਜੱਜ (Special Judge Pocso) ਨੇ ਇਹ ਫੈਸਲਾ ਦਿੱਤਾ ਹੈ। ਇਸ ਤੋਂ ਇਲਾਵਾ ਅਦਾਲਤ ਨੇ ਪੀੜਤ ਲੜਕੀ ਨੂੰ ਸਰਕਾਰੀ ਸਕੀਮ ਤਹਿਤ 15 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਸਪੈਸ਼ਲ ਪ੍ਰੋਸੀਕਿਊਸ਼ਨ ਦੇ ਵਕੀਲ ਨੇ ਅਦਾਲਤ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦੀ ਇਹ ਘਟਨਾ ਦੋ ਸਾਲ ਪੁਰਾਣੀ ਹੈ।

Also Read: Omicron Variant ਨੂੰ ਲੈ ਕੇ ਅਲਰਟ: Amritsar ਏਅਰਪੋਰਟ ਨੇ ਜਾਰੀ ਕੀਤੀਆਂ ਨਵੀਂਆਂ Guidelines

ਇਸ ਮਾਮਲੇ ਬਾਰੇ ਇਸਤਗਾਸਾ ਪੱਖ ਨੇ ਦੱਸਿਆ ਕਿ 18 ਮਾਰਚ 2019 ਨੂੰ ਸੂਰਤ ਜ਼ਿਲੇ ਦੇ ਪਿੰਡ ਵਰਾਲੀ 'ਚ ਰਾਤ 8 ਵਜੇ ਪੀੜਤ ਲੜਕੀ ਸੜਕ ਦੇ ਕਿਨਾਰੇ ਆਪਣੀ ਮਾਂ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਲੜਕੀ ਨੂੰ ਇਕੱਲਾ ਦੇਖ ਕੇ ਦੋਸ਼ੀ ਉਸ ਕੋਲ ਆਇਆ ਅਤੇ ਉਸ ਨੂੰ ਵਰਗਲਾ ਕੇ ਆਪਣੀ ਮਾਂ ਨਾਲ ਮਿਲਾਉਣ ਦੇ ਬਹਾਨੇ ਲੈ ਗਿਆ। ਇਸ ਤੋਂ ਬਾਅਦ ਲੜਕੀ ਨੂੰ ਸੁੰਨਸਾਨ ਇਲਾਕੇ 'ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਘਟਨਾ ਤੋਂ ਬਾਅਦ ਜਿਵੇਂ ਹੀ ਲੜਕੀ ਜ਼ਖਮੀ ਹਾਲਤ 'ਚ ਘਰ ਪਹੁੰਚੀ। ਬੱਚੀ ਦੀ ਹਾਲਤ ਦੇਖ ਕੇ ਮਾਪੇ ਘਬਰਾ ਗਏ ਅਤੇ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੂੰ ਬੱਚੀ ਦਾ ਆਪਰੇਸ਼ਨ ਕਰਨਾ ਪਿਆ।

Also Read: ਕਿਸਾਨ ਦਾ ਬੇਰਹਿਮੀ ਨਾਲ ਕਤਲ, ਸਿਰ ਵੱਢ ਕੇ ਨਾਲ ਲੈ ਗਏ ਕਾਤਲ

ਇਸ ਘਟਨਾ ਸਬੰਧੀ ਭਾਰਤੀ ਦੰਡਾਵਲੀ ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਦੋਦਰਾ ਜੀਆਈਡੀਐਸ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਗ੍ਰਾਮ ਪੰਚਾਇਤ ਖੇਤਰ 'ਚ ਲੱਗੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਉਸ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ 'ਚ ਅਦਾਲਤ ਨੇ ਵੱਖ-ਵੱਖ ਸਬੂਤਾਂ ਨੂੰ ਦੇਖਿਆ, ਜਿਸ 'ਚ ਲੜਕੀ ਦੀ ਮੈਡੀਕਲ ਰਿਪੋਰਟ, ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ।

Also Read: ਅੱਜ ਤੋਂ ਬਦਲ ਜਾਣਗੇ ਇਹ ਨਿਯਮ, ਪੜ੍ਹੋ ਪੂਰੀ ਖ਼ਬਰ ਨਹੀਂ ਤਾਂ ਰੁਕ ਜਾਣਗੇ ਕਈ ਕੰਮ

In The Market