LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਮਿਲੀ ਵੱਡੀ ਰਾਹਤ, ਵਧਾਇਆ ਮਹਿੰਗਾਈ ਭੱਤਾ 

mulajam

ਨਵੀਂ ਦਿੱਲੀ (ਇੰਟ.)- ਵਿੱਤ ਮੰਤਰਾਲਾ (Ministry of Finance) ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ (Central Government) ਦੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ (ਡੀ.ਏ.) ਵਿਚ ਵਾਧਾ ਅਤੇ ਪੈਨਸ਼ਨਧਾਰੀਆਂ (Pensioners) ਲਈ ਮਹਿੰਗਾਈ ਰਾਹਤ ਦੇ ਸਬੰਧ ਵਿਚ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। ਦਰਅਸਲ ਸੋਸ਼ਲ ਮੀਡੀਆ (Social media) 'ਤੇ ਵਾਇਰਲ ਇਕ ਚਿੱਠੀ ਵਿਚ ਕਿਹਾ ਗਿਆ ਕਿ ਕੇਂਦਰ ਸਰਕਾਰ (Central Government) ਦੇ ਮੁਲਾਜ਼ਮਾਂ ਨੂੰ ਡਿਅਰਨੈੱਸ ਅਲਾਉਂਸ ਅਤੇ ਡਿਅਰਨੈੱਸ ਰਿਲੀਫ ਜੁਲਾਈ 2021 ਤੋਂ ਰਿਜ਼ਿਊਮ ਕੀਤਾ ਜਾ ਰਿਹਾ ਹੈ। ਇਸ ਚਿੱਠੀ ਵਿਚ ਲਿਖਿਆ ਗਿਆ ਹੈ ਕਿ ਕੋਰੋਨਾ ਸੰਕਟ ਦੀ ਵਜ੍ਹਾ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਡੀ.ਏ. ਅਤੇ ਡੀ.ਆਰ. ਨਹੀਂ ਦਿੱਤਾ ਗਿਆ ਸੀ, ਜਿਸ ਨੂੰ 1 ਜੁਲਾਈ 2021 ਤੋਂ ਲਾਗੂ ਕੀਤਾ ਜਾ ਰਿਹਾ ਹੈ।

Read this- ਪੰਜਾਬ ਸਰਕਾਰ ਵਲੋਂ ਕਰਜ਼ਿਆਂ 'ਤੇ ਲੀਕਾਂ ਮਾਰਨ ਦਾ ਐਲਾਨ, 20 ਅਗਸਤ ਨੂੰ ਜਾਰੀ ਹੋਣਗੇ ਚੈੱਕ

ਮੰਤਰਾਲਾ ਨੇ ਇਕ ਟਵੀਟ ਵਿਚ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਕ ਦਸਤਾਵੇਜ਼ ਪ੍ਰਸਾਰਿਤ ਹੋ ਰਿਹਾ ਹੈ, ਜਿਸ ਵਿਚ ਜੁਲਾਈ 2021 ਤੋਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀ.ਏ. ਅਤੇ ਕੇਂਦਰ ਸਰਕਾਰ ਦੇ ਪੈਨਸ਼ਨਧਾਰੀਆਂ ਨੂੰ ਮਹਿੰਗਾਈ ਰਾਹਤ ਦੀ ਬਹਾਲੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਇਹ ਦਫਤਰ ਮੰਗ ਪੱਤਰ (ਓ.ਐੱਮ.) ਫਰਜ਼ੀ ਹੈ। ਅਜਿਹਾ ਕੋਈ ਓ.ਐੱਮ. ਭਾਰਤ ਸਰਕਾਰ ਵਲੋਂ ਜਾਰੀ ਨਹੀਂ ਕੀਤਾ ਗਿਆ ਹੈ। ਵਿੱਤ ਮੰਤਰਾਲਾ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪਿਛਲੇ ਸਾਲ ਅਪ੍ਰੈਲ ਵਿਚ ਕੇਂਦਰ ਸਰਕਾਰ ਦੇ 50 ਲੱਖ ਮੁਲਾਜ਼ਮਾਂ ਅਤੇ 61 ਲੱਖ ਕੇਂਦਰੀ ਪੈਨਸ਼ਨਧਾਰੀਆਂ ਦੇ ਡੀ.ਏ. ਵਿਚ ਵਾਧੇ 'ਤੇ 30 ਜੂਨ 2021 ਤੱਕ ਲਈ ਰੋਕ ਲਗਾ ਦਿੱਤੀ ਸੀ।

Read this-ਸਿਰਮਜੀਤ ਬੈਂਸ ਦੀ ਗ੍ਰਿਫਤਾਰੀ ਨੂੰ ਲੈ ਕੇ ਅਕਾਲੀਆਂ ਨੇ ਘੇਰੀ ਮੰਤਰੀ ਆਸ਼ੂ ਦੀ ਰਿਹਾਇਸ਼, ਦੇਖੋ ਤਸਵੀਰਾਂ

ਦੱਸ ਦਈਏ ਕਿ ਲੱਖਾਂ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਸ ਲਈ 18 ਮਹੀਨੇ ਤੋਂ ਬੰਦ ਮਹਿੰਗਾਈ ਭੱਤਾ ਅਤੇ ਡੀ.ਆਰ ਨੂੰ ਲੈ ਕੇ ਸ਼ਨੀਵਾਰ ਨੂੰ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਕੇਂਦਰੀ ਮੁਲਾਜ਼ਮਾਂ ਦੀ ਸੰਸਥਾ ਨੈਸ਼ਨਲ ਕੌਂਸਲ ਆਫ ਜੁਆਇੰਟ ਕੰਸਲਟੇਟਿਵ ਮਸ਼ੀਨਰੀ (ਜੇ.ਸੀ.ਐੱਮ.) ਵਿੱਤ ਮੰਤਰਾਲਾ ਅਤੇ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ (ਡੀ.ਓ.ਪੀ.ਟੀ.) ਦੇ ਅਧਿਕਾਰੀਆਂ ਵਿਚਾਲੇ ਹੋਈ।

In The Market