LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੌਤਮ ਗੰਭੀਰ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਧਾਈ ਸੁਰੱਖਿਆ

62

ਨਵੀਂ ਦਿੱਲੀ: ਸਾਬਕਾ ਕ੍ਰਿਕਟਰ (Former cricketer) ਅਤੇ ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਸੰਸਦ ਮੈਂਬਰ ਗੌਤਮ ਗੰਭੀਰ (Member of Parliament Gautam Gambhir) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਗੌਤਮ ਗੰਭੀਰ ਨੇ ਦੋਸ਼ ਲਗਾਇਆ ਹੈ ਕਿ ਆਈ.ਐੱਸ.ਆਈ.ਐੱਸ. (ISIS) ਕਸ਼ਮੀਰ (Kashmir) ਤੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਬੀ.ਜੇ.ਪੀ. ਸੰਸਦ ਮੈਂਬਰ (Member of Parliament) ਨੇ ਹੁਣ ਦਿੱਲੀ ਪੁਲਿਸ (Delhi Police) ਵਿਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਮੁਤਾਬਕ ਦਿੱਲੀ ਪੁਲਿਸ (Delhi Police) ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਸੀ.ਪੀ. ਸੈਂਟਰਲ ਸ਼ਵੇਤਾ ਚੌਹਾਨ (D.C.P. Central Shweta Chauhan) ਦਾ ਕਹਿਣਾ ਹੈ ਕਿ ਗੌਤਮ ਗੰਭੀਰ (Gautam Gambhir) ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗੌਤਮ ਗੰਭੀਰ ਨੇ ਬੀਤੀ ਰਾਤ ਹੀ ਇਹ ਸ਼ਿਕਾਇਤ ਦਰਜ ਕਰਵਾਈ ਹੈ।

ਗੌਤਮ ਗੰਭੀਰ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਆਈ.ਐੱਸ.ਆਈ.ਐੱਸ. ਕਸ਼ਮੀਰ ਵਰੋਂ ਫੋਨ ਅਤੇ ਈ-ਮੇਲ ਰਾਹੀਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦਈਏ ਕਿ ਗੌਤਮ ਗੰਭੀਰ ਰਾਜਧਾਨੀ ਦਿੱਲੀ ਦੀ ਪੂਰਬੀ ਦਿੱਲੀ ਲੋਕ ਸਭਾ ਸੀਟ
 ਤੋਂ ਸੰਸਦ ਮੈਂਬਰ ਹਨ। ਪੂਰਬ ਵਿਚ ਉਹ ਭਾਰਤ ਲਈ ਕ੍ਰਿਕਟ ਖੇਡ ਚੁੱਕੇ ਹਨ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਸਿਆਸਤ ਵਿਚ ਆਇਆਂ ਨੂੰ ਹੋਇਆ ਹੈ। ਗੌਤਮ ਗੰਭੀਰ ਦੋ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਹਨ। 2007 ਟੀ-20 ਵਿਸ਼ਵ ਕੱਪ ਅਤੇ 2011 ਵਿਸ਼ਵਕੱਪ ਵਿਚ ਗੌਤਮ ਗੰਭੀਰ ਵੱਡੇ ਸਿਤਾਰੀ ਸਨ ਅਤੇ ਦੋਵੇਂ ਹੀ ਫਾਈਨਲ ਵਿਚ ਉਨ੍ਹਾਂ ਨੇ ਮੈਚ ਜਿਤਾਊ ਪਾਰੀਆਂ ਖੇਡੀਆਂ ਸਨ।

In The Market