LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Kisan Andolan ਮੁੜ ਹੋਇਆ ਤਿੱਖਾ, 600 ਦੇ ਕਰੀਬ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ

kissan andolan

ਗੁਰਦਾਸਪੁਰ: ਖੇਤੀ ਕਾਨੂੰਨਾਂ ਦੇ ਖਿਲਾਫ (Farmers) ਕਿਸਾਨਾਂ ਦਾ ਅੰਦੋਲਨ ਹੁਣ ਮੁੜ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੇ ਚਲਦੇ ਅੱਜ ਜ਼ਿਲ੍ਹਾ (Gurdaspur) ਗੁਰਦਾਸਪੁਰ ਤੋਂ ਤਿੰਨ ਜੋਨਾਂ ਦੇ ਵਿਚੋਂ (Farmers)ਕਿਸਾਨ ਦਿੱਲੀ ਲਈ ਰਵਾਨਾ ਹੋਏ। ਦਿੱਲੀ ਰਵਾਨਾ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਬਾਰਡਰਾ ਤੇ ਬੈਠੇ ਕਿਸਾਨਾਂ ਦੇ ਹੌਂਸਲੇ ਬੁਲੰਦ ਕਰਨ ਦੇ ਲਈ ਇਹ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ।

ਇਸ ਜਥੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਜਥਾ ਟ੍ਰੇਨ ਤੇ ਦਿੱਲੀ ਜਾਵੇਗਾ ਅਤੇ ਬਿਨਾਂ ਟਿਕਟ ਤੇ ਸਫ਼ਰ ਕੀਤਾ ਜਾਵੇਗਾ। ਇਸ ਜਥੇ ਵਿੱਚ 150 ਦੇ ਕਰੀਬ ਕਿਸਾਨ ਰਵਾਨਾ ਹੋਏ ਹਨ, ਜਦ ਕਿ ਜਿਲ੍ਹੇ ਵਿਚੋਂ 600 ਦੇ ਕਰੀਬ ਕਿਸਾਨਾਂ ਦਿੱਲੀ ਲਈ ਰਵਾਨਾ ਹੋਏ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤਕ ਕ਼ਾਨੂੰਨ ਰੱਦ ਨਹੀਂ ਹੁੰਦੇ, ਤਦ ਤਕ ਇਹ ਸੰਗਰਸ਼ ਏਦਾਂ ਹੀ ਚਲਦਾ ਰਹੇਗਾ, ਅਗਰ ਸਾਨੂੰ ਹੋਰ ਲੰਬਾ ਸਮਾਂ ਵੀ ਪ੍ਰਦਰਸ਼ਨ ਕਰਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।

ਇਹ ਵੀ ਪੜ੍ਹੋ: 9 ਸਾਲਾਂ ਧੀ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਪਿਤਾ ਨੂੰ ਦਿੱਤਾ ਦੂਜਾ ਜਨਮ

ਕਿਸਾਨਾਂ ਦਾ ਕਹਿਣਾ ਸੀ, ਕਿ ਜਦੋ ਤਕ ਕ਼ਾਨੂਨ ਰੱਦ ਨਹੀਂ ਹੁੰਦੇ, ਤਦ ਤਕ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਰ ਚੁੱਕਾ ਹੈ, ਬਸ ਕ਼ਾਨੂੰਨ ਰੱਦ ਕਰਨ ਦਾ ਐਲਾਣ ਕਰਨਾ ਬਾਕੀ ਹੈ। ਮੋਦੀ ਹੰਕਾਰੀ ਰਾਜਾ ਹੈ ਬੱਸ ਹੰਕਾਰ ਨਾ ਟੁੱਟ ਜਾਏ, ਇਸ ਲਈ ਉਹ ਕ਼ਾਨੂੰਨ ਰੱਦ ਨਹੀਂ ਕਰ ਰਿਹਾ ਪਰ ਅੰਦਰ ਖਾਤੇ ਉਹ ਇਹ ਕਾਲੇ ਕਨੂੰਨ ਰੱਦ ਕਰ ਚੁੱਕਾ ਹੈ। 

ਉਨ੍ਹਾਂ ਦਾ ਕਹਿਣਾ ਹੈ ਕਿ ਓਨੀ ਦੇਰ ਤਕ ਟ੍ਰੇਨਾਂ ਤੇ ਫ੍ਰੀ ਸਫ਼ਰ ਕੀਤਾ ਜਾਵੇਗਾ, ਜਦੋ ਤਕ ਕ਼ਾਨੂੰਨ ਰੱਦ ਨਹੀਂ ਹੁੰਦੇ, ਕਿਉਂਕਿ ਰੇਲਾਂ ਵੀ ਸਾਡੀਆਂ ਹਨ ਅਤੇ ਜਮੀਨਾਂ ਵੀ ਸਾਡੀਆਂ ਹਨ। ਕਿਸਾਨਾਂ ਦਾ ਕਹਿਣਾ ਹੈ, ਕਿ ਅਡਾਨੀ-ਅੰਬਾਨੀ ਨੇ ਮੋਦੀ ਸਰਕਾਰ ਨੂੰ ਦਬਾਇਆ ਹੋਇਆ ਹੈ, ਇਸ ਕਰਕੇ ਮੋਦੀ ਦੇ ਵਸ ਦੀ ਗੱਲ ਵੀ ਨਹੀ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਜਿਹੜੀ ਸਿਧੀ ਅਦਾਇਗੀ ਕੀਤੀ ਹੈ, ਓਹਦੇ ਵਿੱਚ ਵੀ ਝੋਲ ਹੈ, ਕਿਉਂਕਿ ਮੋਦੀ ਸਰਕਾਰ ਦੇ ਵੱਲੋਂ ਸਿਧੀ ਅਦਾਇਗੀ ਤਾਂ ਕੀਤੀ ਗਈ ਹੈ ਲੇਕਿਨ ਪੂਰੇ ਪੈਸੇ ਨਹੀਂ ਦਿੱਤੇ ਗਏ ਹਨ। ਕਿਸਾਨਾਂ ਦਾ ਕਹਿਣਾ ਸੀ, ਕਿ ਸਾਡੇ ਕਿਸਾਨ ਸ਼ਹੀਦ ਹੋਏ ਹਨ, ਲੇਕਿਨ ਮੋਦੀ ਸਰਕਾਰ ਦੇ ਦੋ ਸ਼ਬਦ ਵੀ ਸ਼ਹੀਦ ਹੋਏ ਕਿਸਾਨ ਦੇ ਲਈ ਨਹੀਂ ਕਹੇ। 

ਇਹ ਵੀ ਪੜ੍ਹੋ: ਕੀ ਭਾਰਤ 'ਚ ਤਿਆਰ ਹੋਵੇਗੀ ਸਪੁਤਨਿਕ-V ਵੈਕਸੀਨ ? ਸੀਰਮ ਇੰਸਟੀਚਿਊਟ ਨੇ ਮੰਗੀ ਇਜਾਜ਼ਤ

In The Market