LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡੇਢ ਸਾਲ 'ਚ ਇਸ ਸ਼ੇਅਰ ਨਾਲ ਬੰਪਰ ਕਮਾਈ, 1 ਲੱਖ ਦੇ ਬਣ ਗਏ 50 ਲੱਖ

16 aug share

ਨਵੀਂ ਦਿੱਲੀ- ਸ਼ੇਅਰ ਬਾਜ਼ਾਰ ਦਾ ਕਾਰੋਬਾਰ ਚਾਹੇ ਹੀ ਜੋਖਿਮਾਂ ਵਾਲਾ ਹੋਵੇ। ਪਰ ਇਸ ਵਿਚ ਕੋਈ ਨਾ ਕੋਈ ਸ਼ੇਅਰ ਅਜਿਹਾ ਕਮਾਲ ਕਰ ਜਾਂਦਾ ਹੈ ਜੋ ਸ਼ੇਅਰ ਨਿਵੇਸ਼ਕਾਂ ਨੂੰ ਮਾਲਾਮਾਲ ਕਰ ਦਿੰਦਾ ਹੈ। ਕੁਝ ਅਜਿਹਾ ਹੀ ਤਾਬੜਤੋੜ ਰਿਟਰਨ ਦੇਣ ਵਾਲਾ ਸਟਾਕ ਸਾਬਿਤ ਹੋਇਆ ਹੋਇਆ ਕੰਸਲਟਿੰਗ ਸੇਵਾਵਾਂ ਦੇਣ ਵਾਲੀ ਈਕੇਆਈ ਐਨਰਜੀ ਸਰਵਿਸਸ ਦਾ ਸ਼ੇਅਰ। ਇਸ ਨੇ ਡੇਢ ਸਾਲ ਵਿਚ ਸ਼ਾਨਦਾਰ ਕਮਾਈ ਕੀਤੀ ਹੈ। 

Also Read: Apple ਦੇ ਇਸ ਡਿਵਾਈਸ ਨਾਲ Ex 'ਤੇ ਰੱਖਦਾ ਸੀ ਨਜ਼ਰ, ਹੋ ਗਈ ਜੇਲ੍ਹ

2021 ਵਿਚ ਆਇਆ ਸੀ ਆਈਪੀਓ
ਈਕੇਆਈ ਐਨਰਜੀ ਸਰਵਿਸਸ ਨੇ ਸਾਲ 2021 ਵਿਚ ਆਪਣਾ ਆਈਪੀਓ ਲਾਂਚ ਕੀਤਾ ਸੀ। ਇਸ ਦੇ ਸ਼ੇਅਰ ਦੀ ਕੀਮਤ 102 ਰੁਪਏ ਤੈਅ ਕੀਤੀ ਗਈ ਸੀ। 9 ਅਪ੍ਰੈਲ ਨੂੰ ਕੰਪਨੀ ਦੇ ਸਟਾਕ ਸ਼ੇਅਰ ਬਾਜ਼ਾਰ ਵਿਚ ਲਿਸਟ ਹੋਏ ਸਨ। ਇਸ ਲਿਸਟਿੰਗ ਵਿਚ ਸ਼ਾਨਦਾਰ ਪ੍ਰੀਮੀਅਮ ਦੇ ਨਾਲ 140 ਰੁਪਏ ਉੱਤੇ ਪਹੁੰਚ ਗਈ ਸੀ। ਲਿਸਟਿੰਗ ਦੇ ਬਾਅਦ ਤੋਂ ਹੀ ਕੰਪਨੀ ਨੇ ਆਪਣੇ ਨਿਵੇਸ਼ਕਾਂ ਨੂੰ ਮਾਲਾਮਾਲ ਕਰਨਾ ਸ਼ੁਰੂ ਕਰ ਦਿੱਤਾ। ਜਨਵਰੀ 2022 ਵਿਚ ਇਸ ਸ਼ੇਅਰ ਦਾ ਰੇਟ ਵਧ ਕੇ 3149 ਉੱਤੇ ਪਹੁੰਚ ਗਿਆ ਸੀ।

1724 ਰੁਪਏ ਹੈ ਸ਼ੇਅਰ ਦੀ ਕੀਮਤ
ਬੀਤੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਕਾਰੋਬਾਰ ਬੰਦ ਹੋਣ ਦੇ ਸਮੇਂ ਇਸ ਸ਼ੇਅਰ ਦੀ ਕੀਮਤ ਜ਼ਬਰਦਸਤ ਤੇਜ਼ੀ ਲੈਂਦੇ ਹੋਏ ਬਾਂਬੇ ਸਟਾਕ ਐਕਸਚੇਂਜ ਉੱਤੇ 1724.05 ਰੁਪਏ ਦੇ ਪੱਧਰ ਉੱਤੇ ਬੰਦ ਹੋਇਆ ਸੀ। ਜੁਲਾਈ ਵਿਚ ਕੰਪਨੀ ਨੇ 3:1 ਦੇ ਰੋਸ਼ੇ ਵਿਚ ਬੋਨਸ ਸ਼ੇਅਰ ਦਿੱਤੇ ਸਨ। ਯਾਨੀ ਜਿਨਾਂ ਲੋਕਾਂ ਦੇ ਕੋਲ ਕੰਪਨੀ ਦਾ 1 ਸ਼ੇਅਰ ਸੀ ਉਨ੍ਹਾਂ ਨੂੰ 3 ਬੋਨਸ ਸ਼ੇਅਰ ਦਿੱਤੇ ਗਏ ਸਨ। ਇਸ ਤੋਂ ਬਾਅਦ ਨਿਵੇਸ਼ਕਾਂ ਦੀ ਬੱਲੇ-ਬੱਲੇ ਹੋ ਗਈ।

Also Read: ਪਾਕਿਸਤਾਨ ਦੇ ਆਮ ਲੋਕਾਂ 'ਤੇ ਪੈਣ ਵਾਲੀ ਹੈ ਮਹਿੰਗਾਈ ਦੀ ਮਾਰ, 233 ਤੋਂ ਪਾਰ ਹੋਵੇਗੀ ਪੈਟਰੋਲ ਦੀ ਕੀਮਤ

1 ਲੱਖ ਦੇ ਬਣੇ ਤਕਰੀਬਨ 50 ਲੱਖ
ਕਮਾਈ ਦੇ ਮਾਮਲੇ ਵਿਚ ਦੇਖੀਏ ਤਾਂ ਈਕੇਆਈ ਐਨਰਜੀ ਦੇ ਸ਼ੇਅਰ 9 ਅਪ੍ਰੈਲ 2021 ਨੂੰ 140 ਰੁਪਏ ਉੱਤੇ ਲਿਸਟ ਹੋਏ ਸਨ। ਇਸ ਤੋਂ ਬਾਅਦ ਕੰਪਨੀ ਦੇ ਬੋਨਸ ਸ਼ੇਅਰ ਮਿਲੇ। ਇਸ ਤਰ੍ਹਾਂ ਲਿਸਟਿੰਗ ਦੇ ਸਮੇਂ ਜਿਸ ਵਿਅਕਤੀ ਨੇ ਸ਼ੇਅਰ ਵਿਚ 1 ਲੱਖ ਰੁਪਏ ਇਨਵੈਸਟ ਕੀਤੇ ਸਨ ਉਸ ਨੂੰ 714 ਸ਼ੇਅਰ ਮਿਲੇ। ਬੋਨਸ ਤੋਂ ਬਾਅਦ ਇਕ ਲੱਖ ਰੁਪਏ ਨਿਵੇਸ਼ ਕਰਨ ਵਾਲੇ ਵਿਅਕਤੀ ਦੇ ਕੋਲ ਸ਼ੇਅਰ ਵਧ ਕੇ 2856 ਹੋ ਗਏ। ਸ਼ੁੱਕਰਵਾਰ ਦੇ ਬੰਦ ਰੇਟ 1,724.05 ਰੁਪਏ ਦੇ ਹਿਸਾਬ ਨਾਲ ਅਨੁਮਾਨ ਲਾਇਆ ਜਾਵੇ ਤਾਂ ਉਨ੍ਹਾਂ ਦਾ 1 ਲੱਖ ਦਾ ਨਿਵੇਸ਼ 49 ਲੱਖ ਤੋਂ ਵਧੇਰੇ ਹੋ ਗਿਆ।

ਜੁਲਾਈ ਵਿਚ ਇਸ ਉੱਚ ਪੱਧਰ ਉੱਤੇ ਸੀ ਸ਼ੇਅਰ
ਜੁਲਾਈ ਵਿਚ ਤਾਂ ਸ਼ੇਅਰਾਂ ਦਾ ਰੇਟ 2200 ਤੋਂ ਵਧੇਰੇ ਤੱਕ ਪਹੁੰਚ ਗਿਆ ਸੀ। ਕੰਪਨੀ ਦੇ ਬਾਰੇ ਗੱਲ ਕਰੀਏ ਤਾਂ ਈਕੇਆਈ ਦੀ ਸ਼ੁਰੂਆਤ 2021 ਵਿਚ ਹੋਈ ਸੀ। ਇਹ ਦੇਸ਼ ਵਿਚ ਕਾਰਬਨ ਕ੍ਰੈਡਿਟ ਇੰਡਸਟ੍ਰੀ ਵਿਚ ਵੱਡੀਆਂ ਕੰਪਨੀਆਂ ਵਿਚੋਂ ਇਕ ਹੈ, ਜੋ ਜਲਵਾਯੂ ਪਰਿਵਰਤਨ ਸਲਾਹਕਾਰ, ਕਾਰਬਨ ਕ੍ਰੈਡਿਟ ਟ੍ਰੇ਼ਡਿੰਗ, ਬਿਜ਼ਨਸ ਐਕਸੀਲੈਂਸ ਐਡਵਾਈਜ਼ਰੀ ਤੇ ਇਲੈਕਟ੍ਰਿਕਲ ਸੈਫਟੀ ਆਡਿਟ ਵਿਚ ਸੇਵਾਵਾਂ ਪ੍ਰਦਾਨ ਕਰਦੀ ਹੈ। 

In The Market