LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਦੇ ਆਮ ਲੋਕਾਂ 'ਤੇ ਪੈਣ ਵਾਲੀ ਹੈ ਮਹਿੰਗਾਈ ਦੀ ਮਾਰ, 233 ਤੋਂ ਪਾਰ ਹੋਵੇਗੀ ਪੈਟਰੋਲ ਦੀ ਕੀਮਤ

16 aug pakkk

ਲਾਹੌਰ- ਖਸਤਾਹਾਲ ਹੁੰਦੇ ਪਾਕਿਸਤਾਨ ਵਿਚ ਆਮ ਲੋਕਾਂ ਉੱਪਰ ਇਕ ਵਾਰ ਫਿਰ ਸਰਕਾਰ ਮਾਰ ਮਾਰਨ ਵਾਲੀ ਹੈ। ਇਹ ਮਾਰ ਸਰਕਾਰ ਵਲੋਂ ਪੈਟਰੋਲ ਦੀਆਂ ਕੀਮਤਾਂ ਦੀ ਬਦੌਲਤ ਮਾਰੀ ਜਾਵੇਗੀ। ਸਰਕਾਰ ਨੇ ਸਤੰਬਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 6.72 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਵਾਧੇ ਦੇ ਨਾਲ ਪੈਟਰੋਲ ਦੀ ਕੀਮਤ 227 ਤੋਂ ਵਧ ਕੇ 234 ਰੁਪਏ ਹੋ ਜਾਵੇਗੀ। ਆਮ ਲੋਕਾਂ ਨੂੰ ਰਾਹਤ ਦੇਣ ਦੇ ਨਾਂ ਉੱਤੇ ਸਰਕਾਰ ਨੇ ਹਾਈਸਪੀਟ ਡੀਜ਼ਲ ਦੀ ਕੀਮਤ 51 ਪੈਸੇ ਤੇ ਕੈਰੋਸੀਨ ਦੀ ਕੀਮਤ 1.67 ਰੁਪਏ ਪ੍ਰਤੀ ਲੀਟਰ ਘਟਾਈ ਹੈ। ਇਸ ਦੇ ਬਦਲਾਅ ਦੇ ਬਾਅਦ ਡੀਜ਼ਲ ਦੀ ਕੀਮਤ 192 ਰੁਪਏ ਤੇ ਹਾਈਸਪੀਟ ਡੀਜ਼ਲ ਦੀ ਕੀਮਤ 245 ਰੁਪਏ ਪ੍ਰਤੀ ਲੀਟਰ, ਕੈਰੋਸੀਨ ਦੀ ਕੀਮਤ 199.40 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।

Also Read: 10ਵੀਂ-12ਵੀਂ ਪਾਸ ਨੌਜਵਾਨਾਂ ਲਈ BSF 'ਚ ਬੰਪਰ ਨੌਕਰੀ! ਮਿਲੇਗੀ ਇੰਨੀ ਤਨਖਾਹ 

ਦੱਸ ਦਈਏ ਕਿ ਪਹਿਲਾਂ ਹੀ ਪਾਕਿਸਤਾਨ ਬਦਹਾਲੀ ਦੀ ਕਗਾਰ ਉੱਤੇ ਪਹੁੰਚ ਗਿਆ ਹੈ। ਖਰਾਬ ਹੁੰਦੀ ਅਰਥਵਿਵਸਥਾ ਵਿਚ ਲੋਕਾਂ ਨੂੰ ਪਹਿਲਾਂ ਤੋਂ ਹੀ ਭਾਰੀ ਪਰੇਸ਼ਾਨੀਆਂ ਦੀ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਵਧਾਉਣ ਦੇ ਪਿੱਛੇ ਤਰਕ ਦਿੱਤਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਤੇ ਐਕਸਚੇਂਜ ਰੇਟ ਵਿਚ ਆ ਰਹੇ ਬਦਲਾਅ ਦੇ ਮੱਦੇਨਜ਼ਰ ਇਕ ਫੈਸਲਾ ਲਿਆ ਗਿਆ ਹੈ। ਸਰਕਾਰ ਪੈਟਰੋਲ ਉੱਤੇ 20 ਰੁਪਏ ਪ੍ਰਤੀ ਲੀਟਰ ਤੇ ਹਾਈਸਪੀਟ ਡੀਜ਼ਲ ਉੱਤੇ 10 ਰੁਪਏ ਦੀ ਲੇਵੀ ਲੈ ਰਹੀ ਹੈ। ਤੁਹਾਨੂੰ ਦੱਸ ਦਈਏ ਕਿ 1 ਅਗਸਤ ਨੂੰ ਹੀ ਸਰਕਾਰ ਨੇ ਹਾਈਸਪੀਡ ਡੀਜ਼ਲ ਉੱਤੇ 9 ਰੁਪਏ ਤੇ ਕੈਰੋਸੀਨ ਉੱਤੇ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।

Also Read: ਪੰਜਾਬ 'ਚ ਬਣਨਗੇ ਹਜ਼ਾਰਾਂ ਮੁਹੱਲਾ ਕਲੀਨਿਕ ਤੇ ਡਿਗਰੀ ਮੁਤਾਬਕ ਮਿਲੇਗੀ ਨੌਕਰੀ, CM ਮਾਨ ਨੇ ਕੀਤਾ ਐਲਾਨ

ਸਰਕਾਰ ਦੇ ਤਾਜ਼ਾ ਫੈਸਲੇ ਦੇ ਬਾਅਦ ਸਥਾਨਕ ਬਾਜ਼ਾਰਾਂ ਵਿਚ ਜ਼ਰੂਰੀ ਚੀਜ਼ਾਂ ਦੇ ਰੇਟਾਂ ਵਿਚ ਹੁਣੇ ਤੋਂ ਹੀ ਉਛਾਲ ਦੇਖਣ ਨੂੰ ਮਿਲ ਰਹੇ ਹਨ। ਸਬਜ਼ੀਆਂ ਤੋਂ ਲੈ ਕੇ ਫਲ, ਦੁੱਧ, ਬ੍ਰੈੱਡ ਆਦਿ ਦੇ ਰੇਟਾਂ ਵਿਚ ਤੇਜ਼ੀ ਦੇਖੀ ਜਾ ਰਹੀ ਹੈ। ਹਾਲਾਂਕਿ ਸਰਕਾਰ ਨੇ ਨਵੇਂ ਰੇਟ 1 ਸਤੰਬਰ ਤੋਂ ਹੀ ਲਾਗੂ ਕਰਨ ਦੀ ਗੱਲ ਕਹੀ ਹੈ। ਬਲੂਮਬਰਗ ਦੀ ਤਾਜ਼ਾ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਰੁਪਏ ਦੀ ਖਰਾਬ ਹਾਲਤ ਦੇ ਕਾਰਨ ਮਹਿੰਗਾਈ ਦਰ ਵਿਚ 24.93 ਫੀਸਦੀ ਦਾ ਵਾਧਾ ਹੋਇਆ ਹੈ। ਜੁਲਾਈ ਵਿਚ ਭੋਜਨ ਪਦਾਰਥਾਂ ਉੱਤੇ ਇਹ ਦਰ 28 ਫੀਸਦੀ ਤੋਂ ਵਧੇਰੇ ਦੀ ਰਹੀ ਹੈ।

In The Market