LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

10ਵੀਂ-12ਵੀਂ ਪਾਸ ਨੌਜਵਾਨਾਂ ਲਈ BSF 'ਚ ਬੰਪਰ ਨੌਕਰੀ! ਮਿਲੇਗੀ ਇੰਨੀ ਤਨਖਾਹ 

16 aug job

ਨਵੀਂ ਦਿੱਲੀ- ਬੀਐੱਸਐੱਭ ਵਿਚ ਜਾਣ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਹੈੱਡ ਕਾਂਸਟੇਬਲ ਬਣਨ ਦਾ ਸ਼ਾਨਦਾਰ ਮੌਕੇ ਹੈ। ਬਾਰਡਰ ਸਕਿਓਰਿਟੀ ਫੋਰਸ ਨੇ 1312 ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਜਿਹੇ ਕੈਂਡੀਡੇਟ ਜੋ 10ਵੀਂ-12ਵੀਂ ਤੇ ਆਈਟੀਆਈ ਕਰ ਚੁੱਕੇ ਹਨ ਉਨ੍ਹਾਂ ਦੇ ਲਈ 20 ਅਗਸਤ ਤੋਂ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਅਪਲਾਈ ਕਰਨ ਦੀ ਪ੍ਰਕਿਰਿਆ ਆਨਲਾਈਨ ਹੋਵੇਗੀ। ਯੋਗ ਕੈਂਡੀਡੇਟ ਬੀਐੱਸਐੱਫ ਦੀ ਆਫੀਸ਼ੀਅਲ ਵੈੱਬਸਾਈਟ bsf.gov.in ਉੱਤੇ ਜਾ ਕੇ 19 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ।

Also Read: ਪੰਜਾਬ 'ਚ ਬਣਨਗੇ ਹਜ਼ਾਰਾਂ ਮੁਹੱਲਾ ਕਲੀਨਿਕ ਤੇ ਡਿਗਰੀ ਮੁਤਾਬਕ ਮਿਲੇਗੀ ਨੌਕਰੀ, CM ਮਾਨ ਨੇ ਕੀਤਾ ਐਲਾਨ

ਸਿਲੈਕਸ਼ਨ ਪੈਟਰਨ
* ਲਿਖਿਤ ਪ੍ਰੀਖਿਆ
* ਫਿਜ਼ਿਕਲ ਟੈਸਟ
* ਮੈਡੀਕਲ ਟੈਸਟ
* ਡਾਕਿਊਮੈਂਟ ਵੈਰੀਫਿਕੇਸ਼ਨ

ਪ੍ਰੀਖਿਆ ਦਾ ਪੈਟਰਨ
* ਹੈੱਡ ਕਾਂਸਟੇਬਲ (ਆਰਓ): 100-100 ਅੰਕਾਂ ਦਾ ਵਿਆਖਿਆਤਮਕ ਤੇ ਡਿਕਟੇਸ਼ਨ ਟੈਸਟ ਹੋਵੇਗਾ।
* ਹੈੱਡ ਕਾਂਸਟੇਬਲ (ਆਰਐੱਮ): 200 ਅੰਕਾਂ ਦਾ ਵਿਆਖਿਆਤਮਕ ਟੈਸਟ ਹੋਵੇਗਾ।
* ਟੈਸਟ ਦੇ ਲਈ 3 ਘੰਟੇ ਦਾ ਸਮਾਂ ਮਿਲੇਗਾ। ਇਸ ਵਿਚ ਵਿਕਲਪਾਂ ਵਾਲੇ 100 ਸਵਾਲ ਪੁੱਛੇ ਜਾਣਗੇ।
* ਹਰੇਕ ਸਵਾਲ ਦੇ 2 ਅੰਕ ਹੋਣਗੇ। ਸਵਾਲ ਦਾ ਗਲਤ ਉੱਤਰ ਦੇਣ ਉੱਤੇ 0.50 ਅੰਕ ਕੱਟੇ ਜਾਣਗੇ। 
* ਫਿਜ਼ਿਕਲ ਦੇ 40 ਸਵਾਲ, ਗਣਿਤ ਦੇ 20 ਸਵਾਲ, ਕੈਮਿਸਟ੍ਰੀ ਦੇ 20 ਸਵਾਲ ਤੇ ਇੰਗਲਿਸ਼ ਤੇ ਜੀਕੇ ਦੇ 20 ਸਵਾਲ ਪੁੱਛੇ ਜਾਣਗੇ।
* ਜੀਕੇ ਵਿਚ ਕਰੇਂਟ ਅਫੇਅਰਸ, ਇਤਿਹਾਸ, ਭੂਗੋਲ ਤੇ ਜਨਰਲ ਸਾਈਂਸ ਤੋਂ ਸਵਾਲ ਪੁੱਛੇ ਜਾਣਗੇ।
* ਇਤਿਹਾਸ, ਭੂਗੋਲ ਤੇ ਜਨਰਲ ਸਾਈਂਸ ਦੀ ਤਿਆਰੀ ਦੇ ਲਈ NCERT ਦੀ ਕਲਾਸ-6 ਤੋਂ 12 ਤੱਕ ਦੀਆਂ ਪੁਸਤਕਾਂ ਦਾ ਅਧਿਐਨ ਫਾਇਦੇਮੰਦ ਹੋਵੇਗਾ।

Also Read: ਖਟਕੜਕਲਾਂ ਸ਼ਹੀਦ-ਏ-ਆਜ਼ਮ ਸਮਾਰਕ ਜਾਣਗੇ ਬਿਕਰਮ ਮਜੀਠੀਆ, ਜਲੰਧਰ 'ਚ ਵੀ ਹੋਵੇਗਾ ਸਵਾਗਤ

ਜ਼ਰੂਰੀ ਯੋਗਤਾ
* ਹੈੱਡ ਕਾਂਸਟੇਬਲ (ਰੇਡੀਓ ਆਪ੍ਰੇਟਰ- ਆਰਓ) ਦੇ ਲਈ 10ਵੀਂ-12ਵੀਂ
* ਹੈਂਡ ਕਾਂਸਟੇਬਲ (ਰੇਡੀਓ ਮੈਕੇਨਿਕ- ਆਰਐੱਮ) ਦੇ ਲਈ 10ਵੀਂ-12ਵੀਂ ਆਈਟੀਆਈ

BSF ਹੈੱਡ ਕਾਂਸਟੇਬਲ ਫਿਜ਼ਿਕਲ ਸਟੈਂਡਰਡ
ਔਰਤਾਂ ਦੇ ਲਈ
* ਜਨਰਲ/ਓਬੀਸੀ- 157 ਸੈ.ਮੀ.
* SC/ST- 154 ਸੈ.ਮੀ.

ਪੁਰਸ਼ਾਂ ਲਈ
* ਜਨਰਲ/ਓਬੀਸੀ- 168 ਸੈ.ਮੀ.
* SC/ST- 162.5 ਸੈ.ਮੀ.

ਉਮਰ ਹੱਦ
* ਜਨਰਲ ਕੈਂਡੀਡੇਟ ਦੇ ਲਈ 18 ਤੋਂ 25 ਸਾਲ
* ਰਾਖਵੀਂ ਸ਼੍ਰੇਣੀ ਦੇ ਕੈਂਡੀਡੇਟ ਲਈ ਨਿਯਮ ਅਨੁਸਾਰ ਛੋਟ ਮਿਲੇਗੀ।

ਸੈਲਰੀ
ਬੀਐੱਸਐੱਫ ਦੇ 1312 ਅਹੁਦਿਆਂ ਲਈ ਸਿਲੈਕਟ ਹੋਣ ਤੋਂ ਬਾਅਦ ਕੈਂਡੀਡੇਟ ਨੂੰ ਸੱਤਵੇਂ ਪੇਅ ਕਮਿਸ਼ਨ ਮੁਤਾਬਕ 25500-81100 ਰੁਪਏ ਲੈਵਲ-4 ਦੇ ਅਧਾਰ ਉੱਤੇ ਸੈਲਰੀ ਮਿਲੇਗੀ। ਇਸ ਦੇ ਤਹਿਤ ਇਨਹੈਂਡ ਸੈਲਰੀ 45,800 ਰੁਪਏ ਮਿਲੇਗੀ।

In The Market