LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Apple ਦੇ ਇਸ ਡਿਵਾਈਸ ਨਾਲ Ex 'ਤੇ ਰੱਖਦਾ ਸੀ ਨਜ਼ਰ, ਹੋ ਗਈ ਜੇਲ੍ਹ

16 aug jail

ਨਵੀਂ ਦਿੱਲੀ- Apple ਦੇ ਏਅਰਟੈਗ ਨਾਲ ਲੋਕਾਂ ਨੂੰ ਟ੍ਰੈਕ ਕਰਨ ਵਾਲੀ ਗੱਲ ਨਵੀਂ ਨਹੀਂ ਹੈ। ਪਹਿਲਾਂ ਕਈ ਮੀਡੀਆ ਰਿਪੋਰਟਾਂ ਵਿਚ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹੁਣ ਇਕ ਹੋਰ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਇਕ ਵਿਅਕਤੀ Apple ਦੇ ਏਅਰਟੈਗ ਨਾਲ ਆਪਣੀ ਸਾਬਕਾ ਸਹੇਲੀ ਉੱਤੇ ਨਜ਼ਰ ਰੱਖਦਾ ਸੀ।

Also Read: ਪਾਕਿਸਤਾਨ ਦੇ ਆਮ ਲੋਕਾਂ 'ਤੇ ਪੈਣ ਵਾਲੀ ਹੈ ਮਹਿੰਗਾਈ ਦੀ ਮਾਰ, 233 ਤੋਂ ਪਾਰ ਹੋਵੇਗੀ ਪੈਟਰੋਲ ਦੀ ਕੀਮਤ

ਹਾਲਾਂਕਿ ਅਜਿਹਾ ਕਰਨ ਦੇ ਜੁਰਮ ਵਿਚ ਉਸ ਵਿਅਕਤੀ ਨੂੰ 9 ਹਫਤਿਆਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਉੱਤੇ ਦੋਸ਼ ਸੀ ਕਿ ਉਸ ਨੇ ਐਪਲ ਡਿਵਾਈਸ ਦੀ ਵਰਤੋਂ ਕਰਕੇ ਆਪਣੀ ਸਾਬਕਾ ਸਹੇਲੀ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ। ਇਹ ਘਟਨਾ ਯੂਕੇ ਦੀ ਦੱਸੀ ਜਾ ਰਹੀ ਹੈ।

Apple ਦੇ ਏਅਰਟੈਗ ਨਾਲ ਕਰਦਾ ਸੀ ਟ੍ਰੈਕ
ਰਿਪੋਰਟ ਵਿਚ ਕਿਹਾ ਗਿਆ ਹੈ ਕਿ 41 ਸਾਲਾ ਵਿਅਕਤੀ ਕ੍ਰਿਸਟੋਫਰ ਪੌਲ ਟ੍ਰਾਟਮੈਨ ਲਗਾਤਾਰ ਆਪਣੀ ਸਾਬਕਾ ਸਹੇਲੀ ਨੂੰ ਫੋਨ ਕਾਲਸ ਕਰਕੇ ਪਰੇਸ਼ਾਨ ਕਰਦਾ ਸੀ। ਇਸ ਤੋਂ ਬਾਅਦ ਉਸ ਨੇ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਏਅਰਟੈਗ ਆਰਡਰ ਕੀਤਾ।

ਇਸ ਟ੍ਰੈਕਿੰਗ ਡਿਵਾਈਸ ਨੂੰ ਉਸ ਨੇ ਆਪਣੀ ਸਾਬਕਾ ਸਹੇਲੀ ਦੀ ਕਾਰ ਵਿਚ ਲਗਾ ਦਿੱਤਾ। ਇਸ ਨਾਲ ਉਹ ਉਸ ਦੀ ਹਰ ਗਤੀਵਿਧੀ ਉੱਤੇ ਨਜ਼ਰ ਰੱਖ ਰਿਹਾ ਸੀ। ਰਿਪੋਰਟ ਵਿਚ ਅੱਗੇ ਦੱਸਿਆ ਗਿਆ ਹੈ ਕਿ ਕ੍ਰਿਸਟੋਫਰ ਉਸ ਦੇ ਨਾਲ ਤਕਰੀਬਨ 10 ਸਾਲ ਤੋਂ ਕੰਟ੍ਰੋਲਿੰਗ ਰਿਲੇਸ਼ਨਸ਼ਿਪ ਵਿਚ ਸੀ।

ਅਗਸਤ 2020 ਵਿਚ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ। ਇਸ ਨੂੰ ਲੈ ਕੇ ਡੇਲੀ ਮੇਲ ਪਬਲਿਕੇਸ਼ਨ ਨੇ ਰਿਪੋਰਟ ਕੀਤਾ ਹੈ। ਰਿਪੋਰਟ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਉਸ ਦੀ ਗਰਲਫ੍ਰੈਂਡ ਨੇ ਮਾਰਚ 2022 ਵਿਚ ਇਕ ਨਵਾਂ ਆਈਫੋਨ ਖਰੀਦਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਵਾਂ ਏਅਰਟੈਗ ਨੋਟੀਫਿਕੇਸ਼ਨ ਮਿਲਿਆ।

ਸ਼ੁਰੂਆਤ ਵਿਚ ਨਹੀਂ ਲੱਗਿਆ ਪਤਾ
ਸ਼ੁਰੂਆਤ ਵਿਚ ਉਹ ਡਿਵਾਈਸ ਦੇ ਨਾਲ ਫੋਨ ਨੂੰ ਕਨੈਕਟ ਕਰਨ ਦੇ ਰਿਕਵੈਸਟ ਇਗਨੋਰ ਕਰ ਰਹੀ ਸੀ। ਉਸ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਸ ਦਾ ਐਕਸ ਉਸ ਨੂੰ ਟ੍ਰੈਕ ਕਰ ਰਿਹਾ ਹੈ। ਇਸ ਦੌਰਾਨ ਉਸ ਦਾ ਐਕਸ ਕ੍ਰਿਸਟੋਫਰ ਲਗਾਤਾਰ ਉਸ ਦੇ ਨਾਈਟ ਆਊਟ ਤੇ ਪਾਰਟੀ ਦੇ ਬਾਰੇ ਪੁੱਛਦਾ ਸੀ।

Also Read: 10ਵੀਂ-12ਵੀਂ ਪਾਸ ਨੌਜਵਾਨਾਂ ਲਈ BSF 'ਚ ਬੰਪਰ ਨੌਕਰੀ! ਮਿਲੇਗੀ ਇੰਨੀ ਤਨਖਾਹ 
https://livingindianews.co.in/national/opportunity-for-women-to-become-radio-operators-46-thousand-will-be-in-hand-salary

ਪੁਲਿਸ ਨੇ ਇਸ ਤਰ੍ਹਾਂ ਕੀਤਾ ਟ੍ਰੈਕ
ਉਸ ਦੇ ਐਕਸ ਨੂੰ ਉਸ ਦੀ ਹਰ ਗਤੀਵਿਧੀ ਦੀ ਖਬਰ ਰਹਿੰਦੀ ਸੀ। ਇਨ੍ਹਾਂ ਚੀਜ਼ਾਂ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਦੀ ਸਾਬਕਾ ਸਹੇਲੀ ਦੇ ਬੇਟੀ ਨੂੰ ਏਅਰਟੈਗ ਦਾ ਨੋਟੀਫਿਕੇਸ਼ਨ ਮਿਲਿਆ। ਇਸ ਟ੍ਰੈਕਰ ਨੂੰ ਉਸ ਨੇ ਕਾਰ ਦੇ ਰਿਅਰ ਪੰਬਰ ਵਿਚ ਲੱਗਿਆ ਹੋਇਆ ਪਾਇਆ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਾਣਕਾਰੀ ਮਿਲਣ ਦੇ ਬਾਅਦ ਇਸੇ ਏਅਰਟੈਗ ਦਾ ਯੂਜ਼ ਕਰਕੇ ਫਿਰ ਪੁਲਿਸ ਨੇ Trotman ਨੂੰ ਲੋਕੇਟ ਕੀਤਾ।

ਬੇਲ 'ਤੇ ਦੋਸ਼ੀ ਨੂੰ ਕੀਤਾ ਗਿਆ ਸੀ ਰਿਹਾਅ
ਸ਼ੁਰੂਆਤ ਵਿਚ ਉਸ ਨੇ ਕਿਹਾ ਕਿ ਇਹ ਸਿਰਫ ਮਜ਼ਾਕ ਹੈ। ਬਾਅਦ ਵਿਚ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਸਾਬਕਾ ਸਹੇਲੀ ਨੂੰ ਟ੍ਰੈਕ ਕੀਤਾ ਸੀ, ਉਹ ਅਜੇ ਵੀ ਉਸ ਨਾਲ ਪਿਆਰ ਕਰਦਾ ਹੈ। ਬਾਅਦ ਵਿਚ ਪੁਲਿਸ ਨੇ ਉਸ ਤੋਂ ਪੁੱਛਗਿੱਛ ਕਰਕੇ ਉਸ ਨੂੰ ਬੇਲ ਉੱਤੇ ਰਿਹਾਅ ਕਰ ਦਿੱਤਾ।

ਪਰ ਬਾਅਦ ਵਿਚ ਉਸ ਦੀ ਗ੍ਰਿਫਤਾਰੀ ਹੋ ਗਈ ਕਿਉਂਕਿ ਉਸ ਉੱਤੇ ਗਵਾਹਾਂ ਨੂੰ ਧਮਕੀ ਦੇਣ ਦਾ ਦੋਸ਼ ਲੱਗਿਆ। ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਬਾਅਦ ਵਿਚ ਹਟਾ ਦਿੱਤਾ ਗਿਆ। ਪਰ ਉਸ ਨੂੰ ਕਸਟਡੀ ਵਿਚ ਹੀ ਰੱਖਿਆ ਗਿਆ ਕਿਉਂਕਿ ਉਸ ਨੂੰ ਸਜ਼ਾ ਹੋਣੀ ਸੀ।

ਕੀ ਹੈ Apple AirTag?
ਤੁਹਾਨੂੰ ਦੱਸ ਦਈਏ ਕਿ Apple ਨੇ ਪਿਛਲੇ ਸਾਲ AirTag ਨੂੰ ਲਾਂਚ ਕੀਤਾ ਸੀ। ਇਕ ਇਕ ਟ੍ਰੈਕਿੰਗ ਡਿਵਾਈਸ ਹੈ, ਜਿਸ ਦੀ ਵਰਤੋਂ ਕਿਸੇ ਡਿਵਾਈਸ ਜਾਂ ਦੂਜੇ ਆਈਟਮ ਨੂੰ ਟ੍ਰੈਕ ਕਰਨ ਲਈ ਕੀਤੀ ਜਾਂਦੀ ਹੈ। Apple AirTag ਦੀ ਵਰਤੋਂ Find My ਦੀ ਮਦਦ ਨਾਲ ਕੀਤੀ ਜਾਂਦੀ ਹੈ। ਇਸ ਦੀ ਮਦਦ ਨਾਲ ਏਅਰਟੈਗ ਦੀ ਲਾਸਟ ਲੋਕੇਸ਼ਨ ਤੇ ਕਰੇਂਟ ਲੋਕੇਸ਼ਨ ਦੀ ਜਾਣਕਾਰੀ ਮਿਲਦੀ ਹੈ।

In The Market