LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਟੀਵੀ ਦੇਖਣਾ ਵੀ ਪਵੇਗਾ ਮਹਿੰਗਾ, 1 ਦਸੰਬਰ ਤੋਂ ਵਧਣਗੇ ਰੇਟ

23o4

ਨਵੀਂ ਦਿੱਲੀ- 1 ਦਸੰਬਰ ਤੋਂ ਤੁਹਾਨੂੰ ਟੀਵੀ ਦੇਖਣ ਦੇ ਆਪਣੇ ਸ਼ੌਕ ਨੂੰ ਕਾਇਮ ਰੱਖਣ ਲਈ ਵਧੇਰੇ ਪੈਸੇ ਦੇਣੇ ਪੈਣਗੇ। ਜੀ ਹਾਂ, ਅਸਲ ਵਿੱਚ ਕੁਝ ਚੋਣਵੇਂ ਚੈਨਲਾਂ ਦੀਆਂ ਕੀਮਤਾਂ 1 ਦਸੰਬਰ ਤੋਂ ਵਧਣ ਜਾ ਰਹੀਆਂ ਹਨ। ਇਨ੍ਹਾਂ ਚੋਣਵੇਂ ਚੈਨਲਾਂ ਲਈ 1 ਦਸੰਬਰ ਤੋਂ ਦਰਸ਼ਕਾਂ ਨੂੰ 50 ਫੀਸਦੀ ਜ਼ਿਆਦਾ ਦੇਣੇ ਪੈਣਗੇ। ਦੱਸ ਦੇਈਏ ਕਿ ਦੇਸ਼ ਦੇ ਪ੍ਰਮੁੱਖ ਪ੍ਰਸਾਰਣ ਨੈੱਟਵਰਕ ZEE, STAR, SONY, VIACOM 18 ਨੇ ਆਪਣੇ ਕੁਝ ਚੈਨਲਾਂ ਨੂੰ ਟੈਲੀਕਾਮ ਰੈਗੂਲੇਟਰੀ ਅਥਾਰਟੀ (TRAI) ਦੇ ਪ੍ਰਸਤਾਵਿਤ ਬੁਕੇ ਸੂਚੀ ਤੋਂ ਬਾਹਰ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਇਨ੍ਹਾਂ ਚੈਨਲਾਂ ਨੂੰ ਦੇਖਣ ਲਈ 50 ਪ੍ਰਤੀਸ਼ਤ ਵਧੇਰੇ ਪੈਸੇ ਦੇਣੇ ਪੈਣਦੇ।

Also Read: ਹਾਈ ਕਮਾਂਡ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਆਸ਼ੂ, ਕਿਹਾ-ਪੰਜਾਬ ਲੀਡਰਾਂ ਲਈ ਮਿਲਿਆ 'ਸੁਨੇਹਾ'

ਸਟਾਰ ਪਲੱਸ, ਕਲਰਸ, ਸੋਨੀ, ਜ਼ੀ ਵਰਗੇ ਚੈਨਲਾਂ ਲਈ ਦਰਸ਼ਕਾਂ ਨੂੰ ਕੀਮਤ ਦਾ 35 ਤੋਂ 50 ਫੀਸਦ ਵਧੇਰੇ ਅਦਾ ਕਰਨਾ ਪਏਗਾ। ਇਸ ਵੇਲੇ ਇਨ੍ਹਾਂ ਚੈਨਲਾਂ ਦੀ ਔਸਤ ਕੀਮਤ 49 ਰੁਪਏ ਪ੍ਰਤੀ ਮਹੀਨਾ ਹੈ, ਜਿਸ ਨੂੰ ਵਧਾ ਕੇ 69 ਰੁਪਏ ਪ੍ਰਤੀ ਮਹੀਨਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸੋਨੀ ਲਈ 39 ਰੁਪਏ ਦੀ ਬਜਾਏ 71 ਰੁਪਏ ਪ੍ਰਤੀ ਮਹੀਨਾ ਖਰਚ ਕਰਨੇ ਪੈਣਗੇ। ਜਦੋਂ ਕਿ ZEE 39 ਰੁਪਏ ਦੀ ਬਜਾਏ 49 ਰੁਪਏ ਪ੍ਰਤੀ ਮਹੀਨਾ ਅਤੇ Viacom18 ਚੈਨਲਾਂ ਲਈ 25 ਰੁਪਏ ਪ੍ਰਤੀ ਮਹੀਨਾ ਦੀ ਬਜਾਏ 39 ਰੁਪਏ ਪ੍ਰਤੀ ਮਹੀਨਾ ਖਰਚ  ਕਰਨੇ ਪੈਣਗੇ।

Also Read: ਹਰਿਆਣਾ ਮੁੱਖ ਮੰਤਰੀ ਦਾ ਐਲਾਨ, ਇਨ੍ਹਾਂ ਬੱਚਿਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ

ਕੀ ਸੀ ਕਾਰਨ
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਨਵੇਂ ਟੈਰਿਫ ਆਰਡਰ ਲਾਗੂ ਹੋਣ ਕਾਰਨ ਟੀਵੀ ਦੇਖਣਾ ਮਹਿੰਗਾ ਹੋਣ ਜਾ ਰਿਹਾ ਹੈ। TRAI ਨੇ ਮਾਰਚ 2017 ਵਿੱਚ ਟੀਵੀ ਚੈਨਲਾਂ ਦੀਆਂ ਕੀਮਤਾਂ ਦੇ ਸੰਬੰਧ ਵਿੱਚ ਇੱਕ ਨਵਾਂ ਟੈਰਿਫ ਆਰਡਰ (NTO) ਜਾਰੀ ਕੀਤਾ ਸੀ। ਟਰਾਈ ਦਾ ਮੰਨਣਾ ਹੈ ਕਿ NTO 2.0 ਦੇ ਨਾਲ ਦਰਸ਼ਕ ਸਿਰਫ਼ ਉਨ੍ਹਾਂ ਚੈਨਲਾਂ ਨੂੰ ਚੁਣ ਕੇ ਭੁਗਤਾਨ ਕਰਨ ਦੇ ਯੋਗ ਹੋਣਗੇ ਜਿਨ੍ਹਾਂ ਨੂੰ ਉਹ ਦੇਖਣਾ ਚਾਹੁੰਦੇ ਹਨ। ਹਾਲਾਂਕਿ ਸਮੱਸਿਆ ਇਹ ਹੈ ਕਿ ਜਿਨ੍ਹਾਂ ਚੈਨਲਾਂ ਦਾ ਮਾਸਿਕ ਮੁੱਲ ਪ੍ਰਸਾਰਣ ਨੈਟਵਰਕ ਦੁਆਰਾ 15-25 ਰੁਪਏ ਦੇ ਵਿਚਕਾਰ ਰੱਖਿਆ ਗਿਆ ਸੀ, ਉਨ੍ਹਾਂ ਨੂੰ ਟ੍ਰਾਈ ਦੇ ਨਵੇਂ ਟੈਰਿਫ ਆਰਡਰ ਦੇ ਕਾਰਨ ਘੱਟੋ ਘੱਟ 12 ਰੁਪਏ ਨਿਰਧਾਰਤ ਕੀਤਾ ਗਿਆ ਸੀ। ਇਸ ਕਾਰਨ ਪ੍ਰਸਾਰਕ ਚੈਨਲ ਨੂੰ ਪ੍ਰੇਸ਼ਾਨੀ ਹੋ ਰਹੀ ਸੀ, ਜਿਸ ਕਾਰਨ ਕੁਝ ਮਸ਼ਹੂਰ ਚੈਨਲਾਂ ਦੀਆਂ ਕੀਮਤਾਂ ਵਧ ਰਹੀਆਂ ਹਨ।

In The Market