LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੋਲਿਕਾ ਦਹਿਨ ਵੇਲੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਵਿਆਹੁਤਾ ਜੀਵਨ 'ਚ ਆ ਸਕਦੀਆਂ ਨੇ ਦਿੱਕਤਾਂ 

holika

ਨਵੀਂ ਦਿੱਲੀ : ਫਾਲਗੁਨ ਮਹੀਨੇ (Falgun Month) ਦੀ ਪੂਰਣਿਮਾ ਦੇ ਦਿਨ ਹੋਲੀ ਮਨਾਈ (Celebrate Holi) ਜਾਂਦੀ ਹੈ ਅਤੇ ਸ਼ਾਮ ਦੇ ਸਮੇਂ ਸ਼ੁੱਭ ਮਹੂਰਤ ਮੁਤਾਬਕ ਹੋਲਿਕਾ ਦਹਨ (Holika Dahan) ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਹੈ ਕਿ ਭਗਵਨ ਵਿਸ਼ਣੂੰ ਪ੍ਰਹਿਲਾਦ ਨੂੰ ਹਿਰਣਿਆਕਸ਼ਯਪ (Hiranyakashyap) ਨੇ ਹੋਲਿਕਾ ਦੀ ਗੋਦ ਵਿਚ ਬੈਠ ਕੇ ਜਿੰਦਾ ਜਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੌਰਾਨ ਹੋਲਿਕਾ ਖੁਦ ਹੀ ਭਸਮ ਹੋ ਗਈ ਸੀ। ਉਸ ਦਿਨ ਫਾਲਗੁਨ ਮਹੀਨੇ (Falgun month) ਦੀ ਪੂਰਣੀਮਾ ਸੀ। ਉਦੋਂ ਤੋਂ ਹੋਲਿਕਾ ਦਹਿਨ ਕੀਤਾ ਜਾਂਦਾ ਹੈ। ਹੋਲਿਕਾ ਦਹਿਨ ਬੁਰਾਈ 'ਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਵਜੋਂ ਕੀਤਾ ਜਾਂਦਾ ਹੈ। ਇਸ ਵਾਰ ਹੋਲਿਕਾ ਦਹਿਨ 17 ਮਾਰਚ (March 17) ਅਤੇ ਹੋਲੀ 18 ਮਾਰਚ (Holi 18 March) ਦੇ ਦਿਨ ਮਨਾਈ ਜਾਵੇਗੀ। ਹੋਲਿਕਾ ਦਹਿਨ (Holika Dahin) ਦੇ ਸਮੇਂ ਕੁਝ ਚੀਜਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਲਾਜ਼ਮੀ ਹੈ। ਇਸ ਦਿਨ ਭੁੱਲ ਕੇ ਵੀ ਇਹ ਗਲਤੀਆਂ ਨਾ ਕਰੋ। ਅਜਿਹਾ ਕਰਨ ਨਾਲ ਵਿਅਕਤੀ ਦੇ ਜੀਵਨ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।


ਮਾਨਤਾ ਹੈ ਕਿ ਹੋਲਿਕਾ ਦਹਿਨ ਦੀ ਅਗਨੀ ਨੂੰ ਬਲਦੇ ਹੋਏ ਸਰੀਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਕਿਸੇ ਵੀ ਨਵਵਿਆਹੁਤਾ ਨੂੰ ਇਹ ਅਗਨੀ ਨਹੀਂ ਦੇਖਣੀ ਚਾਹੀਦੀ। ਇਸ ਨੂੰ ਅਸ਼ੁੱਭ ਮੰਨਿਆ ਗਿਆ ਹੈ। ਇਸ ਨਾਲ ਉਨ੍ਹਾਂ ਦੇ ਵਿਆਹੁਤਾ ਜੀਵਨ ਵਿਚ ਦਿੱਕਤਾਂ ਸ਼ੁਰੂ ਹੋ ਸਕਦੀਆਂ ਹਨ। ਹੋਲਿਕਾ ਦਹਿਨ ਵਾਲੇ ਦਿਨ ਕਿਸੇ ਵੀ ਵਿਅਕਤੀ ਨੂੰ ਪੈਸਾ ਉਧਾਰ ਦੇਣ ਦੀ ਮਨਾਹੀ ਹੁੰਦੀ ਹੈ। ਅਜਿਹਾ ਕਰਨ ਨਾਲ ਘਰ ਵਿਚ ਬਰਕਤ ਨਹੀਂ ਹੁੰਦੀ ਅਤੇ ਵਿਅਕਤੀ ਦੀ ਆਰਥਿਕ ਸਮੱਸਿਆਵਾਂ ਵੱਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ ਇਸ ਦਿਨ ਉਧਾਰ ਲੈਣ ਤੋਂ ਵੀ ਪਰਹੇਜ਼ ਕਰੋ।ਮਾਨਤਾ ਹੈ ਕਿ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹੋਣ 'ਤੇ ਹੋਲਿਕਾ ਦਹਿਨ ਦੀ ਅਗਨੀ ਨੂੰ ਪ੍ਰਜਵਲਿਤ ਕਰਨ ਤੋਂ ਬਚੋ। ਇਸ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ।

ਇਕ ਭਰਾ ਅਤੇ ਇਕ ਭੈਣ ਹੋਣ 'ਤੇ ਅਗਨੀ ਨੂੰ ਪ੍ਰਜਵਲਿਤ ਕੀਤਾ ਜਾ ਸਕਦਾ ਹੈ। ਮਾਨਤਾ ਹੈ ਕਿ ਇਸ ਦਿਨ ਹੋਲਿਕਾ ਦਹਿਨ ਲਈ ਪਿੱਪਲ, ਬਰਗਦ ਜਾਂ ਅੰਬ ਦੀਆਂ ਲਕੜੀਆਂ ਦਾ ਇਸਤੇਮਾਲ ਨਾ ਕਰੋ। ਇਹ ਦਰੱਖਤ ਦੈਵੀ ਅਤੇ ਪੂਜਨੀਕ ਹਨ। ਨਾਲ ਹਿ ਇਸ ਮੌਸਮ ਵਿਚ ਇਨ੍ਹਾਂ ਦਰੱਖਤਾਂ 'ਤੇ ਨਵੀਂ ਕੋਪਲਾਂ ਆਉਂਦੀਆਂ ਹਨ। ਅਜਿਹੇ ਵਿਚ ਇਨ੍ਹਾਂ ਅੱਗ ਲਗਾਉਣਾ ਨਾ ਪੱਖੀ ਵੇਵ ਫੈਲਦੀ ਹੈ। ਹੋਲਿਕਾ ਦਹਿਨ ਲਈ ਗੂਲਰ ਜਾਂ ਅਰੰਡ ਦੇ ਦਰੱਖਤ ਦੀ ਲਕੜੀ ਜਾਂ ਉਪਲਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।ਕਹਿੰਦੇ ਹਨ ਕਿ ਇਸ ਦਿਨ ਆਪਣੀ ਮਾਤਾ ਦਾ ਆਸ਼ੀਰਵਾਦ ਜ਼ਰੂਰ ਲਓ। ਉਨ੍ਹਾਂ ਨੂੰ ਕੋਈ ਤਿਓਹਾਰ ਲਿਆ ਕੇ ਦੇਣ। ਅਜਿਹਾ ਕਰਨ ਨਾਲ ਸ਼੍ਰੀਕ੍ਰਿਸ਼ਨ ਪ੍ਰਸੰਨ ਹੁੰਦੇ ਹਨ ਅਤੇ ਉਨ੍ਹਾਂ ਦੀ ਕਿਰਪਾ ਬਣੀ ਰਹਿੰਦੀ ਹੈ। ਕਿਸੇ ਵੀ ਮਹਿਲਾ ਨੂੰ ਭੁੱਲ ਕੇ ਵੀ ਅਪਮਾਨ ਨਾ ਕਰੋ।

ਡਿਸਕਲੇਮਰ - ਇਥੇ ਮੌਜੂਦ ਸੂਚਨਾ ਸਿਰਫ ਮਾਨਤਾਵਾਂ ਅਤੇ ਜਾਣਕਾਰੀਆਂ 'ਤੇ ਅਧਾਰਿਤ ਹੈ, ਇਥੇ ਇਹ ਦੱਸਣਾ ਬਣਦਾ ਹੈ ਕਿ LivingIndianews.com 'ਤੇ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਮਾਨਤਾ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਸਬੰਧਿਤ ਮਾਹਰ ਤੋਂ ਸਲਾਹ ਲਓ।

In The Market