ਨਵੀਂ ਦਿੱਲੀ (ਇੰਟ.) ਘਰੇਲੂ ਰਸੋਈ ਗੈਸ ਸਿਲੰਡਰ ਇਕ ਵਾਰ ਫਿਰ ਮਹਿੰਗਾ ਹੋ ਗਿਆ ਹੈ। ਇਸ ਵਾਰ 15 ਦਿਨਾਂ ‘ਚ ਹੀ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ 50 ਰੁਪਏ ਮਹਿੰਗਾ ਕਰ ਦਿੱਤਾ ਗਿਆ। ਅੱਜ ਇਕ ਸਤੰਬਰ ਨੂੰ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 18 ਅਗਸਤ ਨੂੰ ਵੀ ਰਸੋਈ ਗੈਸ ਦੀਆਂ ਕੀਮਤਾਂ 'ਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦਿੱਲੀ ‘ਚ ਹੁਣ 14.2 ਕਿੱਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ 25 ਰੁਪਏ ਦਾ ਵਾਧਾ ਹੋਇਆ ਹੈ।
ਇਸ ਵਾਧੇ ਤੋਂ ਬਾਅਦ ਹੁਣ ਦਿੱਲੀ ‘ਚ 14.2 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦਾ ਭਾਅ ਵਧ ਕੇ 884.50 ਰੁਪਏ ਹੋ ਗਿਆ ਹੈ। ਦੱਸ ਦੇਈਏ ਜੁਲਾਈ ਤੇ ਅਗਸਤ ‘ਚ ਭਾਅ ਵਧੇ ਸੀ। ਮਈ ਤੇ ਜੂਨ ‘ਚ ਘਰੇਲੂ ਸਿਲੰਡਰ ਦੇ ਭਾਅ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।ਅਪ੍ਰੈਲ ਮਹੀਨੇ ਵੀ ਸਿਲੰਡਰ ਦੇ ਭਾਅ ‘ਚ 10 ਰੁਪਏ ਦੀ ਕਟੌਤੀ ਕੀਤੀ ਸੀ। ਦਿੱਲੀ ‘ਚ ਇਸ ਸਾਲ ਜਨਵਰੀ ‘ਚ LPG ਸਿਲੰਡਰ ਦਾ ਭਾਅ 694 ਰੁਪਏ ਸੀ। ਜੋ ਫਰਵਰੀ ‘ਚ ਵਧਾ ਕੇ 719 ਰੁਪਏ ਪ੍ਰਤੀ ਸਿਲੰਡਰ ਕੀਤਾ ਗਿਆ। ਦਿਨ ਬ ਦਿਨ ਵਧ ਰਹੀ ਮਹਿੰਗਾਈ ਆਮ ਲੋਕਾਂ ਦਾ ਜਿਉਣਾ ਬੇਹਾਲ ਕਰ ਰਹੀ ਹੈ।
ਉਥੇ ਹੀ ਜੂਨ ਵਿਚ ਤੇਲ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰ ਦੇ ਰੇਟ ਵਿਚ 122 ਰੁਪਏ ਦੀ ਕਟੌਤੀ ਕੀਤੀ ਸੀ। ਇਸ ਨਾਲ 19 ਕਿਲੋ ਦਾ ਸਿਲੰਡਰ 1473.50 ਰੁਪਏ ਵਿਚ ਆ ਗਿਆ ਸੀ। ਦਿੱਲੀ ਵਿਚ ਇਸ ਸਾਲ ਜਨਵਰੀ ਵਿਚ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 694 ਰੁਪਏ ਸੀ। ਜਿਸ ਨੂੰ ਫਰਵਰੀ ਵਿਚ ਵਧਾ ਕੇ 719 ਰੁਪਏ ਪ੍ਰਤੀ ਸਿਲੰਡਰ ਕੀਤਾ ਗਿਆ। 15 ਫਰਵਰੀ ਨੂੰ ਕੀਮਤ ਵਧਾ ਕੇ 769 ਰੁਪਏ ਕਰ ਦਿੱਤਾ। ਇਸ ਤੋਂ ਬਾਅਦ 25 ਫਰਵਰੀ ਨੂੰ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ। ਮਾਰਚ ਵਿਚ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਨੂੰ 819 ਰੁਪਏ ਕਰ ਦਿੱਤਾ ਗਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
बड़ा अपडेट! अंतरिक्ष में फंसी सुनीता विलियम्स जल्द पृथ्वी पर लौटेंगी
Mysore News: मैसूर में पुलिस स्टेशन पर हमला; आपत्तिजनक पोस्ट के बाद भड़के लोग, जलाए वाहन
Jasprit Bumrah : टीम इंडिया को बड़ा झटका! जसप्रीत बुमराह चैंपियंस ट्रॉफी से बाहर