LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਰਸਾ ਵਿਚ ਰਾਕੇਸ਼ ਟਿਕੈਤ ਦਾ ਵੱਡਾ ਹਮਲਾ, ਕਿਹਾ-ਬੀ.ਜੇ.ਪੀ. ਤੋਂ ਖਤਰਨਾਕ ਕੋਈ ਪਾਰਟੀ ਨਹੀਂ

1 tikait

ਸਿਰਸਾ (ਇੰਟ.)-ਸਿਰਸਾ ਵਿਚ ਕਿਸਾਨ ਸੰਮੇਲਨ ਵਿਚ ਪਹੁੰਚੇ ਰਾਕੇਸ਼ ਟਿਕੈਤ ਨੇ ਭਾਜਪਾ ਸਰਕਾਰ 'ਤੇ ਵੱਡਾ ਦੋਸ਼ ਲਗਾਇਆ ਗਿਆ ਹੈ। ਟਿਕੈਤ ਨੇ ਕਿਹਾ ਕਿ ਯੂ.ਪੀ. ਚੋਣਾਂ ਤੋਂ ਪਹਿਲਾਂ ਕਿਸੇ ਵੱਡੇ ਹਿੰਦੂ ਲੀਡਰ ਦੀ ਹੱਤਿਆ ਹੋਵੇਗੀ। ਇਨ੍ਹਾਂ ਤੋਂ ਬੱਚ ਕੇ ਰਹਿਣਾ। ਇਹ ਕਿਸੇ ਵੱਡੇ ਹਿੰਦੂ ਲੀਡਰ ਦੀ ਹੱਤਿਆ ਕਰਵਾ ਕੇ ਦੇਸ਼ ਵਿਚ ਹਿੰਦੂ-ਮੁਸਲਮਾਨ ਕਰ ਕੇ ਚੋਣਾਂ ਜਿੱਤਣਾ ਚਾਹੁੰਦੇ ਹਨ। ਇਨ੍ਹਾਂ ਤੋਂ ਖਤਰਨਾਕ ਪਾਰਟੀ ਕੋਈ ਦੂਜੀ ਨਹੀਂ ਹੈ। ਜਿਨ੍ਹਾਂ ਲੋਕਾਂ ਦੀ ਭਾਜਪਾ ਸੀ, ਉਨ੍ਹਾਂ ਨੇਤਾਵਾਂ ਨੂੰ ਵੀ ਘਰਾਂ ਵਿਚ ਕੈਦ ਕੀਤਾ ਹੋਇਆ ਹੈ। ਟਿਕੈਤ ਨੇ ਕਿਹਾ ਕਿ ਇਸ ਦੇਸ਼ 'ਤੇ ਸਰਕਾਰੀ ਤਾਲਿਬਾਨੀਆਂ ਦਾ ਕਬਜ਼ਾ ਹੋ ਚੁੱਕਾ ਹੈ। ਜਿਸ ਐੱਸ.ਡੀ.ਐੱਮ. ਨੇ ਕਿਸਾਨਾਂ 'ਤੇ ਡਾਂਗਾਂ ਵਰ੍ਹਾਈਆਂ ਉਸ ਦਾ ਚਾਚਾ ਆਰ.ਐੱਸ.ਐੱਸ. ਵਿਚ ਵੱਡੇ ਅਹੁਦੇ 'ਤੇ ਹੈ। ਇਨ੍ਹਾਂ ਸਰਕਾਰੀ ਤਾਲਿਬਾਨੀਆਂ ਦਾ ਪਹਿਲਾ ਕਮਾਂਡਰ ਕਰਨਾਲ ਵਿਚ ਮਿਲ ਚੁੱਕਾ ਹੈ। ਜੇਕਰ ਇਹ ਸਾਨੂੰ ਖਾਲਿਸਤਾਨੀ ਕਹਿਣਗੇ ਤਾਂ ਅਸੀਂ ਇਨ੍ਹਾਂ ਨੂੰ ਤਾਲਿਬਾਨੀ ਕਹਾਂਗੇ।

Sarkari Taliban' have captured country: Rakesh Tikait on Karnal police  lathi-charge on farmers - India News


ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਹੋ ਜਾਵੇਗੀ। ਜੇਕਰ ਅਜਿਹਾ ਨਹੀਂ ਹੋਇਆ, ਉਨ੍ਹਾਂ ਦੀਆਂ ਫਸਲਾਂ ਦੁੱਗਣੇ ਰੇਟ 'ਤੇ ਨਹੀਂ ਵਿਕੀਆਂ ਤਾਂ ਪੂਰੇ ਦੇਸ਼ ਨੂੰ ਪਤਾ ਲੱਗ ਜਾਵੇਗਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਝੂਠ ਬੋਲਦਾ ਹੈ। ਇਸ ਤੋਂ ਇਲਾਵਾ ਟਿਕੈਤ ਨੇ ਸਰਕਾਰੀ ਨੀਤੀਆਂ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਦੇਸ਼ ਦੀਆਂ ਵੱਡੀਆਂ ਕੰਪਨੀਆਂ ਕਰਜ਼ਾ ਲੈ ਕੇ ਮੁਆਫ ਕਰਵਾ ਲੈਂਦੀ ਹੈ ਅਤੇ ਫਿਰ ਉਥੇ ਹੀ ਕੰਪਨੀਆਂ ਸਰਕਾਰੀ ਸੰਸਥਾਨ ਖਰੀਦ ਲੈਂਦੀਆਂ ਹਨ। ਇਹ ਦੇਸ਼ ਵਿਚ ਚੱਲ ਕੀ ਰਿਹਾ ਹੈ। ਜੇਕਰ ਕੋਈ ਕਿਸਾਨ ਕਰਜ਼ਾ ਲੈ ਕੇ ਨਾ ਭਰ ਸਕੇ ਤਾਂ ਉਸ ਦਾ ਘਰ, ਜ਼ਮੀਨ ਤੱਕ ਨੀਲਾਮ ਕਰ ਦਿੱਤੀ ਜਾਂਦੀ ਹੈ। ਕਰਜ਼ਾ 10 ਲੱਖ ਦਾ ਹੈ ਤਾਂ ਵੀ ਕਿਸਾਨ ਦੀ 50 ਲੱਖ ਦੀ ਜ਼ਮੀਨ ਵੇਚੀ ਜਾਂਦੀ ਹੈ ਇਹ ਕਿਸ ਤਰ੍ਹਾਂ ਦਾ ਕਾਨੂੰਨ ਹੈ। ਟਿਕੈਤ ਨੇ ਕਿਹਾ ਕਿ ਇਹ ਨੀਤੀਆਂ ਜਿੱਥੇ ਬਣਦੀਆਂ ਹਨ ਉਥੇ ਕੋਈ ਵੀ ਟ੍ਰੈਕਟਰ ਜਾਂ ਹੱਲ ਚਲਾਉਣ ਵਾਲਾ ਨਹੀਂ ਹੈ।

Agri laws: Farmers' to intensify stir with Rakesh Tikait attending  'mahapanchayats' in 3 states starting today | India News


ਟਿਕੈਤ ਨੇ ਕਿਹਾ ਕਿ ਹਿਮਾਚਲ ਵਿਚ ਕਿਸਾਨ ਦਾ ਸੇਬ 20 ਤੋਂ 22 ਰੁਪਏ ਤੱਕ ਵਿਚ ਰਿਹਾ ਹੈ ਉਥੇ ਹੀ ਵੱਡੇ-ਵੱਡੇ ਗੋਦਾਮ ਵਾਲੇ 100 ਤੋਂ 150 ਰੁਪਏ ਵਿਚ ਸੇਬ ਵੇਚ ਰਹੇ ਹਨ। ਹਿਮਾਚਲ ਵਿਚ ਵੱਡੇ-ਵੱਡੇ ਉਦਯੋਗਪਤੀਆਂ ਨੇ ਗੋਦਾਮ ਬਣਾ ਰੱਖੇ ਹਨ ਜੋ ਸਸਤੇ ਵਿਚ ਸੇਬ ਖਰੀਦ ਕੇ ਉਸ ਵਿਚ ਜਮ੍ਹਾ ਕਰਦੇ ਹਨ ਅਤੇ ਫਿਰ ਮਹਿੰਗੇ ਰੇਟਾਂ 'ਤੇ ਅੱਗੇ ਵੇਚਦੇ ਹਨ। ਜਿਸ ਤਰ੍ਹਾਂ ਨਾਲ ਆਸਾਮ ਵਿਚ ਚਾਹ ਦੇ ਬਾਗਾਂ ਦੇ ਮਾਲਕ ਕਿਸਾਨਾਂ ਨੂੰ ਉਦਯੋਗਪਤੀਆਂ ਨੇ ਬਰਬਾਦ ਕੀਤਾ ਹੈ ਉਸੇ ਤਰ੍ਹਾਂ ਨਾਲ ਹੁਣ ਹਿਮਾਚਲ ਦੇ ਕਿਸਾਨ ਬਰਬਾਦ ਹੋਣਗੇ। ਕਿਸਾਨ ਦੀ ਕਣਕ ਵਿਕਦੀ ਹੈ 20 ਰੁਪਏ ਵਿਚ ਅਤੇ ਮਾਲ ਵਿਚ ਆਟਾ ਮਿਲਦਾ ਹੈ 87 ਰੁਪਏ ਕਿੱਲੋ। ਕਿਸਾਨ ਦਾ ਬਾਜਰਾ ਵਿਕਦਾ ਹੈ 12 ਰੁਪਏ ਕਿਲੋ ਅਤੇ ਆਟਾ ਮਿਲਦਾ ਹੈ 60 ਰੁਪਏ ਕਿਲੋ। ਜਿਸ ਤਰ੍ਹਾਂ ਨਾਲ ਦੇਸ਼ ਵਿਚ ਗੋਦਾਮ ਬਣਾਏ ਜਾ ਰਹੇ ਹਨ, ਉਨ੍ਹਾਂ ਨਾਲ ਦੇਸ਼ ਦੇ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋਣਗੇ।

In The Market