LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਬਰ-ਜ਼ਨਾਹ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਦੀ ਫਰਲੋ ਦਾ ਅੱਜ ਆਖਰੀ ਦਿਨ, ਸੁਨਾਰੀਆ ਜੇਲ ਲਈ ਰਵਾਨਾ

28f katal

ਨਵੀਂ ਦਿੱਲੀ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਫਰਲੋ ਅੱਜ ਯਾਨੀ ਸੋਮਵਾਰ ਨੂੰ ਖਤਮ ਹੋ ਰਹੀ ਹੈ। ਡੇਰਾ ਮੁਖੀ ਨੂੰ ਰੋਹਤਕ ਦੀ ਸੁਨਾਰੀਆ ਜੇਲ ਵਿਚ ਸਿਰੰਡਰ ਕਰਨਾ ਹੈ। ਉਨ੍ਹਾਂ ਨੂੰ 21 ਦਿਨ ਦੀ ਛੁੱਟੀ ਦਿੱਤੀ ਗਈ ਸੀ। ਗੁਰੂਗ੍ਰਾਮ ਪੁਲਿਸ ਰਾਮ ਰਹੀਮ ਨੂੰ ਸਖਤ ਸੁਰੱਖਿਆ ਵਿਚਾਲੇ ਲੈ ਕੇ ਰੋਹਤਕ ਪਹੁੰਚੇਗੀ। ਜੇਲ ਕੰਪਲੈਕਸ ਦੇ ਨੇੜੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਕਾਫਲਾ ਸੁਨਾਰੀਆ ਜੇਲ ਲਈ ਰਵਾਨਾ ਹੋ ਗਿਆ ਹੈ।

Also Read: ਰਾਹਤ ਦੀ ਖਬਰ: ਬੀਤੇ 24 ਘੰਟਿਆਂ ਦਰਮਿਆਨ ਦੇਸ਼ 'ਚ ਕੋਰੋਨਾ ਦੇ ਸਿਰਫ 8000 ਨਵੇਂ ਮਾਮਲੇ

ਦਰਅਸਲ ਸਰਕਾਰ ਨੇ ਫਰਵਰੀ ਵਿਚ ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਮਨਜ਼ੂਰ ਕੀਤੀ ਸੀ। ਇਸ ਦੌਰਾਨ ਸਰਕਾਰ ਨੇ ਰਾਮ ਰਹੀਮ ਦੀ ਜਾਨ ਦਾ ਖਤਰਾ ਦੱਸਦੇ ਹੋਏ ਉਨ੍ਹਾਂ ਨੂੰ ਜ਼ੈੱਡ ਸੁਰੱਖਿਆ ਮੁਹੱਈਆ ਕਰਵਾਈ ਸੀ। ਫਰਲੋ ਦੌਰਾਨ ਰਾਮ ਰਹੀਮ ਜ਼ਿਆਦਾਤਰ ਸਮਾਂ ਆਪਣੇ ਗੁਰੂਗ੍ਰਾਮ ਸਥਿਤ ਆਸ਼ਰਮ ਵਿਚ ਹੀ ਰਹੇ।

Also Read: 'ਆਪਰੇਸ਼ਨ ਗੰਗਾ' ਅਧੀਨ 249 ਹੋਰ ਭਾਰਤੀਆਂ ਦੀ ਯੂਕਰੇਨ ਤੋਂ ਹੋਈ ਵਤਨ ਵਾਪਸੀ

ਪਿਛਲੇ ਸਾਲ ਵੀ ਡੇਰਾ ਮੁਖੀ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਦੇ ਲਈ ਸਵੇਰੇ ਤੋਂ ਸ਼ਾਮ ਤੱਕ ਦੀ ਐਮਰਜੈਂਸੀ ਪੇਰੋਲ ਦਿੱਤੀ ਗਈ ਸੀ। ਉਹ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵੀ ਕੁਝ ਮੌਕਿਆਂ ਉੱਤੇ ਜੇਲ ਤੋਂ ਬਾਹਰ ਆਏ ਸਨ। ਰਾਮ ਰਹੀਮ ਨੂੰ ਕੁਝ ਸ਼ਰਤਾਂ ਦੇ ਨਾਲ ਹੀ ਫਰਲੋ ਦਿੱਤੀ ਗਈ ਸੀ। ਇਸ ਵਿਚ ਨਾ ਤਾਂ ਉਹ ਜਨਸਭਾ ਕਰ ਸਕਦੇ ਸਨ ਤੇ ਨਾ ਹੀ ਉਨ੍ਹਾਂ ਦੇ ਡੇਰਿਆਂ ਵਿਚ ਭਗਤਾਂ ਦਾ ਇਕੱਠ ਹੋ ਸਕਦਾ ਹੈ।

ਫਰਲੋ ਇਕ ਤਰ੍ਹਾਂ ਨਾਲ ਸਜਾਯਾਫਤਾ ਕੈਦੀਆਂ ਦੇ ਲਈ ਛੁੱਟੀ ਦੀ ਤਰ੍ਹਾਂ ਹੀ ਹੁੰਦੀ ਹੈ। ਫਰਲੋ ਦੇ ਤਹਿਤ ਇਕ ਨਿਰਧਾਰਿਤ ਮਿਆਦ ਦੇ ਲਈ ਕੈਦੀ ਨੂੰ ਆਪਣੇ ਘਰ ਜਾਣ ਦੀ ਆਗਿਆ ਹੁੰਦੀ ਹੈ।

Also Read: ਪੁਤਿਨ ਨੇ ਪ੍ਰਮਾਣੂ ਬਲਾਂ ਨੂੰ ਕੀਤਾ ਅਲਰਟ, ਯੂਕਰੇਨ ਮਾਮਲੇ 'ਤੇ PM ਮੋਦੀ ਨੇ ਸੱਦੀ ਹਾਈ ਲੈਵਲ ਮੀਟਿੰਗ

ਰਾਮ ਰਹੀਮ ਨੂੰ ਕਿਉਂ ਹੋਈ ਸਜ਼ਾ?
ਰਾਮ ਰਹੀਮ ਸਿਰਸਾ ਸਥਿਤ ਆਪਣੇ ਆਸ਼ਰਮ ਵਿਚ ਦੋ ਮਹਿਲਾਵਾਂ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਹਨ। ਰਾਮ ਰਹੀਮ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਗਸਤ 2017 ਵਿਚ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਇਲਾਵਾ ਗੁਰਮੀਤ ਰਾਮ ਰਹੀਮ ਨੂੰ ਸਾਬਕਾ ਡੇਰਾ ਪ੍ਰਬੰਧਕ ਰਨਜੀਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਵੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

In The Market