LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਤਿਨ ਨੇ ਪ੍ਰਮਾਣੂ ਬਲਾਂ ਨੂੰ ਕੀਤਾ ਅਲਰਟ, ਯੂਕਰੇਨ ਮਾਮਲੇ 'ਤੇ PM ਮੋਦੀ ਨੇ ਸੱਦੀ ਹਾਈ ਲੈਵਲ ਮੀਟਿੰਗ

27f putin

ਨਵੀਂ ਦਿੱਲੀ- ਰੂਸ ਤੇ ਯੂਕਰੇਨ ਦੀ ਜੰਗ ਦਾ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸੇ ਵਿਚਾਲੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਮਾਣੂ ਬਲਾਂ ਨੂੰ ਅਲਰਟ ਕੀਤਾ ਹੈ। ਇਸੇ ਵਿਚਾਲੇ ਦੁਨੀਆ ਵਿਚ ਪ੍ਰਮਾਣੂ ਜੰਗ ਛਿੜਨ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਈ ਲੈਵਨ ਮੀਟਿੰਗ ਸੱਦੀ ਹੈ।

Also Read: ਜੰਗ ਦੇ ਮੈਦਾਨ ਤੋਂ ਆਈ ਵੱਡੀ ਖ਼ਬਰ, ਬੇਲਾਰੂਸ 'ਚ ਹੋਵੇਗੀ ਰੂਸ-ਯੂਕਰੇਨ ਗੱਲਬਾਤ, ਵਫ਼ਦ ਰਵਾਨਾ

ਦੱਸ ਦਈਏ ਕਿ ਕੁਝ ਹੀ ਦੇਰ ਪਹਿਲਾਂ ਰੂਸ ਦੇ ਸਰਕਾਰੀ ਮੀਡੀਆ ਨੇ ਵੱਡਾ ਦਾਅਵਾ ਕੀਤਾ ਹੈ ਕਿ ਯੂਕਰੇਨ ਰੂਸ ਨਾਲ ਗੱਲਬਾਤ ਲਈ ਰਾਜ਼ੀ ਹੋ ਗਿਆ ਹੈ। ਇਸੇ ਕੜੀ ਵਿੱਚ ਯੂਕਰੇਨ ਦਾ ਇੱਕ ਵਫ਼ਦ ਗੱਲਬਾਤ ਲਈ ਬੇਲਾਰੂਸ ਰਵਾਨਾ ਹੋ ਗਿਆ ਹੈ। ਇਸ ਦੌਰਾਨ, ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਯੁੱਧ ਕਾਰਨ ਗੁਆਂਢੀ ਦੇਸ਼ਾਂ ਵਿੱਚ ਪਹੁੰਚਣ ਵਾਲੇ ਯੂਕਰੇਨੀਆਂ ਦੀ ਗਿਣਤੀ 3,68,000 ਹੋ ਗਈ ਹੈ।

Also Read: ਯੂਕਰੇਨ ਨੇ ਰੂਸ ਖਿਲਾਫ ਚੁੱਕਿਆ ਵੱਡਾ ਕਦਮ, ਖੜਕਾਇਆ ICJ ਦਾ ਦਰਵਾਜ਼ਾ

ਤੁਹਾਨੂੰ ਦੱਸ ਦੇਈਏ ਕਿ ਯੂਕਰੇਨ ਰੂਸ ਦੇ ਖਿਲਾਫ ਵੱਖ-ਵੱਖ ਰਣਨੀਤੀਆਂ ਅਪਣਾ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੰਯੁਕਤ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ 'ਤੇ ਹਮਲਾ ਕਰਨ ਲਈ ਰੂਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਜ਼ੇਲੇਂਸਕੀ ਨੇ ਐਤਵਾਰ ਨੂੰ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਯੂਕਰੇਨ 'ਤੇ ਰੂਸ ਦਾ ਹਮਲਾ ਨਸਲਕੁਸ਼ੀ ਵੱਲ ਇਕ ਕਦਮ ਸੀ। ਉਨ੍ਹਾਂ ਕਿਹਾ, ''ਰੂਸ ਨੇ ਬੁਰਾਈ ਦਾ ਰਾਹ ਚੁਣਿਆ ਹੈ ਅਤੇ ਦੁਨੀਆ ਨੂੰ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।

Also Read: ਰਿਲਾਇੰਸ ਨੇ ਸੰਭਾਲੀ ਬਿਗ ਬਾਜ਼ਾਰ ਦੀ ਕਮਾਨ, ਅੱਜ ਬਿਗ ਬਾਜ਼ਾਰ ਦੇ ਜ਼ਿਆਦਾਤਰ ਸਟੋਰ ਬੰਦ

In The Market