LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਿਲਾਇੰਸ ਨੇ ਸੰਭਾਲੀ ਬਿਗ ਬਾਜ਼ਾਰ ਦੀ ਕਮਾਨ, ਅੱਜ ਬਿਗ ਬਾਜ਼ਾਰ ਦੇ ਜ਼ਿਆਦਾਤਰ ਸਟੋਰ ਬੰਦ

27f big

ਨਵੀਂ ਦਿੱਲੀ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਰਿਟੇਲਰ ਫਿਊਚਰ ਰਿਟੇਲ ਲਿਮਟਿਡ ਨੇ ਆਪਣੇ ਜ਼ਿਆਦਾਤਰ ਔਨਲਾਈਨ ਅਤੇ ਔਫਲਾਈਨ ਸਟੋਰਾਂ ਦੇ ਸੰਚਾਲਨ ਨੂੰ ਬੰਦ ਕਰ ਦਿੱਤਾ ਹੈ। ਐਤਵਾਰ ਨੂੰ ਕੰਪਨੀ ਦੇ ਜ਼ਿਆਦਾਤਰ ਸਟੋਰ ਬੰਦ ਰਹੇ। ਨਿਊਜ਼ ਏਜੰਸੀ 'ਰਾਇਟਰਜ਼' ਦੀ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਫਿਊਚਰ ਗਰੁੱਪ ਨੂੰ ਸੰਭਾਲਣ ਦੀ ਤਿਆਰੀ 'ਚ ਹੈ।

Also Read: ਯੂਕਰੇਨ ਦੀ 'ਬਿਊਟੀ ਕੁਈਨ' ਫੌਜ 'ਚ ਸ਼ਾਮਲ, ਰੂਸ ਨਾਲ ਜੰਗ ਲਈ ਚੁੱਕੀ ਬੰਦੂਕ!

ਰਿਲਾਇੰਸ ਇੰਡਸਟਰੀਜ਼ ਫਿਊਚਰ ਸਟੋਰਾਂ ਦੀ ਰੀਬ੍ਰਾਂਡਿੰਗ ਕਰੇਗੀ
ਫਿਊਚਰ ਗਰੁੱਪ ਲੀਜ਼ ਦਾ ਕਿਰਾਇਆ ਅਦਾ ਕਰਨ ਵਿੱਚ ਅਸਮਰੱਥ ਸੀ ਅਤੇ ਇਸ ਤੋਂ ਬਾਅਦ, ਰਿਲਾਇੰਸ ਇੰਡਸਟਰੀਜ਼ ਹੁਣ ਕਿਸ਼ੋਰ ਬਿਆਨੀ ਦੀ ਅਗਵਾਈ ਵਾਲੇ ਫਿਊਚਰ ਗਰੁੱਪ ਦੇ ਉਨ੍ਹਾਂ ਰਿਟੇਲ ਸਟੋਰਾਂ ਨੂੰ ਰੀਬ੍ਰਾਂਡ ਕਰੇਗੀ, ਜਿਨ੍ਹਾਂ ਨੂੰ ਕੰਪਨੀ ਨੇ ਫਿਊਚਰ ਗਰੁੱਪ ਨੂੰ ਲੀਜ਼ 'ਤੇ ਦਿੱਤਾ ਹੈ। ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਨੇ ਫਿਊਚਰ ਗਰੁੱਪ ਦੇ ਕਰਮਚਾਰੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਵੀ ਕੀਤੀ ਹੈ।

Also Read: ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਲਈ ਬਿਨਾਂ ਵੀਜ਼ਾ ਪੋਲੈਂਡ 'ਚ ਦਾਖਲਾ, ਘਰ ਵਾਪਸੀ ਲਈ ਉਡਾਣਾਂ ਵਧਾਏਗਾ ਭਾਰਤ

ਐਤਵਾਰ ਨੂੰ ਬਿਗ ਬਾਜ਼ਾਰ ਦੇ ਜ਼ਿਆਦਾਤਰ ਸਟੋਰ ਰਹੇ ਬੰਦ
ਹਾਲਾਂਕਿ ਐਤਵਾਰ ਨੂੰ ਜ਼ਿਆਦਾਤਰ ਲੋਕ ਮਾਲ ਅਤੇ ਸੁਪਰਮਾਰਕੀਟ 'ਚ ਖਰੀਦਦਾਰੀ ਲਈ ਆਉਂਦੇ ਹਨ, ਪਰ ਇਸ ਐਤਵਾਰ ਨੂੰ ਬਿਗ ਬਾਜ਼ਾਰ ਰਿਟੇਲ ਚੇਨ ਦੇ ਜ਼ਿਆਦਾਤਰ ਸਟੋਰ ਬੰਦ ਰਹੇ। ਐਤਵਾਰ ਨੂੰ ਵੀ ਕੰਪਨੀ ਦੀ ਵੈੱਬਸਾਈਟ 'ਤੇ ਆਰਡਰ ਨਹੀਂ ਪਾਇਆ ਜਾ ਸਕਿਆ। ਇਸ ਦਾ ਕਾਰਨ ਇਹ ਹੈ ਕਿ ਦੁਪਹਿਰ 2:30 ਵਜੇ ਤੱਕ ਵੈੱਬਸਾਈਟ 'ਤੇ ਇਕ ਸੰਦੇਸ਼ ਆ ਰਿਹਾ ਹੈ ਕਿ ਵੈੱਬਸਾਈਟ ਨੂੰ ਅਪਗ੍ਰੇਡ ਕਰਨ ਦਾ ਕੰਮ ਚੱਲ ਰਿਹਾ ਹੈ। ਵੈੱਬਸਾਈਟ 'ਤੇ ਲਿਖਿਆ ਹੈ, "ਹੈਲੋ, ਅਸੀਂ ਆਪਣੀ ਵੈੱਬਸਾਈਟ ਨੂੰ ਅੱਪਗ੍ਰੇਡ ਕਰ ਰਹੇ ਹਾਂ। ਬਿਹਤਰ ਅਨੁਭਵ ਲਈ ਬਣੇ ਰਹੋ - ਟੀਮ ਬਿਗ ਬਾਜ਼ਾਰ।"

Also Read: ਯੂਕਰੇਨ ਦੀ ਰੂਸ ਖਿਲਾਫ ਗੋਰਿਲਾ ਜੰਗ ਦੀ ਤਿਆਰੀ, ਆਮ ਲੋਕਾਂ ਚੁੱਕੇ ਹਥਿਆਰਬੰਦ

ਕੰਪਨੀ ਨੇ ਸੰਚਾਲਨ ਬਾਰੇ ਇਹ ਗੱਲ ਕਹੀ
ਇਸ ਸਬੰਧ ਵਿਚ ਫਿਊਚਰ ਗਰੁੱਪ ਅਤੇ ਰਿਲਾਇੰਸ ਇੰਡਸਟਰੀਜ਼ ਨੂੰ ਟਿੱਪਣੀ ਲਈ ਬੇਨਤੀ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਫਿਊਚਰ ਗਰੁੱਪ ਨੇ ਸਟਾਕ ਐਕਸਚੇਂਜ ਨੂੰ ਦੱਸਿਆ ਸੀ ਕਿ ਕੰਪਨੀ ਆਪਣਾ ਕੰਮਕਾਜ ਘਟਾ ਰਹੀ ਹੈ।

In The Market