LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਆਪਰੇਸ਼ਨ ਗੰਗਾ' ਅਧੀਨ 249 ਹੋਰ ਭਾਰਤੀਆਂ ਦੀ ਯੂਕਰੇਨ ਤੋਂ ਹੋਈ ਵਤਨ ਵਾਪਸੀ

28f flight

ਨਵੀਂ ਦਿੱਲੀ- ਰੂਸ ਨਾਲ ਜਾਰੀ ਯੁੱਧ ਵਿਚਾਲੇ ਯੂਕ੍ਰੇਨ 'ਚ ਫਸੇ 249 ਭਾਰਤੀਆਂ ਨੂੰ ਲੈ ਕੇ ਬੁਖ਼ਾਰੈਸਟ ਤੋਂ ਰਵਾਨਾ ਹੋਈ 5ਵੀਂ ਫਲਾਈਟ ਆਪਰੇਸ਼ਨ ਗੰਗਾ ਦੇ ਅਧੀਨ ਸੋਮਵਾਰ ਸਵੇਰੇ ਦਿੱਲੀ ਏਅਰਪੋਰਟ ਪਹੁੰਚੀ। ਏਅਰਪੋਰਟ 'ਤੇ ਮੌਜੂਦ ਅਧਿਕਾਰੀਆਂ ਅਤੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਦਿੱਲੀ ਪਹੁੰਚੇ ਵਿਦਿਆਰਥੀਆਂ ਲਈ ਵੱਖ-ਵੱਖ ਪ੍ਰਦੇਸ਼ ਤੱਕ ਪਹੁੰਚਣ ਦੀ ਵਿਵਸਥਾ ਵੀ ਕੀਤੀ ਗਈ ਸੀ। 

Also Read: ਪੁਤਿਨ ਨੇ ਪ੍ਰਮਾਣੂ ਬਲਾਂ ਨੂੰ ਕੀਤਾ ਅਲਰਟ, ਯੂਕਰੇਨ ਮਾਮਲੇ 'ਤੇ PM ਮੋਦੀ ਨੇ ਸੱਦੀ ਹਾਈ ਲੈਵਲ ਮੀਟਿੰਗ

 

ਦੱਸਣਯੋਗ ਹੈ ਕਿ ਹੁਣ ਤੱਕ 2 ਹਜ਼ਾਰ ਤੋਂ ਵਧ ਲੋਕਾਂ ਨੂੰ ਯੂਕ੍ਰੇਨ ਤੋਂ ਵਾਪਸ ਭਾਰਤ ਲਿਆਂਦਾ ਜਾ ਚੁਕਿਆ ਹੈ। ਜਿਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਹਨ। ਦੱਸਣਯੋਗ ਹੈ ਕਿ 'ਆਪਰੇਸ਼ਨ ਗੰਗਾ' ਨਾਮ ਦੀ ਮੁਹਿੰਮ ਨੂੰ ਪੋਲੈਂਡ, ਰੋਮਾਨੀਆ, ਹੰਗਰੀ ਅਤੇ ਸਲੋਵਾਕੀਆ ਤੋਂ ਵੱਡੇ ਪੈਮਾਨੇ 'ਤੇ ਸਰਗਰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ 'ਚ ਯੂਕ੍ਰੇਨ ਨਾਲ ਬਾਰਡਰ 'ਤੇ ਕੈਂਪ ਲਗਾਏ ਗਏ ਹਨ। ਇਕ ਅਨੁਮਾਨ ਅਨੁਸਾਰ ਹਾਲੇ ਵੀ ਉੱਥੇ ਕਰੀਬ 15 ਹਜ਼ਾਰ ਤੋਂ ਵਧ ਲੋਕ ਫਸੇ ਹੋਏ ਹਨ।

Also Read: ਜੰਗ ਦੇ ਮੈਦਾਨ ਤੋਂ ਆਈ ਵੱਡੀ ਖ਼ਬਰ, ਬੇਲਾਰੂਸ 'ਚ ਹੋਵੇਗੀ ਰੂਸ-ਯੂਕਰੇਨ ਗੱਲਬਾਤ, ਵਫ਼ਦ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਯੂਕ੍ਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਨਿਕਾਲ ਕੇ ਲਿਆਏ ਜਾਣ 'ਚ ਪ੍ਰਗਤੀ ਦੀ ਸਮੀਖਿਆ ਲਈ ਇਕ ਹਾਈ ਲੇਵਲ ਬੈਠਕ ਕੀਤੀ। ਬੈਠਕ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਅਤੇ ਹੋਰ ਮੌਜੂਦ ਸਨ। ਸੂਤਰਾਂ ਨੇ ਦੱਸਿਆ ਕਿ ਮੋਦੀ ਨੇ ਯੂਕ੍ਰੇਨ ਤੋਂ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਨੂੰ ਸਹੀ ਸਲਾਮ ਕੱਢੇ ਜਾਣ ਦੀਸਮੀਖਿਆ ਕੀਤੀ। ਇਹ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਕ ਹਜ਼ਾਰ ਤੋਂ ਵਧ ਵਿਦਿਆਰਥੀ ਵੱਖ-ਵੱਖ ਉਡਾਣਾਂ ਤੋਂ ਪਰਤ ਆਏ ਹਨ।

In The Market