LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਦੀ ਰੋਹਿਣੀ ਕੋਰਟ 'ਚ ਗੈਂਗਵਾਰ, ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ

24s6

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੀ ਰੋਹਿਣੀ ਕੋਰਟ ਵਿਚ ਗੈਂਗਵਾਰ ਹੋਇਆ ਹੈ। ਸ਼ੁੱਕਰਵਾਰ ਦੁਪਹਿਰੇ ਇਥੇ ਮੋਸਟ ਵਾਂਟਡ ਗੈਂਗਸਟਰ ਜਿਤੇਂਦਰ ਉਰਫ ਗੋਗੀ ਦੀ ਗੋਲੀਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਕੰਪਲੈਕਸ ਵਿਚ ਗੋਲੀਬਾਰੀ ਹੋਈ ਤੇ ਹਮਲਾਵਰਾਂ ਨੂੰ ਵੀ ਢੇਰ ਕਰ ਦਿੱਤਾ ਗਿਆ।

ਪੜੋ ਹੋਰ ਖਬਰਾਂ: ਪਟਨਾ ਸਾਹਿਬ ਤੋਂ ਪਰਤਦਿਆਂ ਸ਼ਰਧਾਲੂਆਂ ਨਾਲ ਭਰੀ ਬੱਸ ਹੋਈ ਹਾਦਸੇ ਦੀ ਸ਼ਿਕਾਰ, 22 ਜ਼ਖ਼ਮੀ

ਇਸ ਗੋਲੀਬਾਰੀ ਵਿਚ ਹੁਣ ਤੱਕ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਇਕ ਜਿਤੇਂਦਰ ਹੈ, ਜਦਕਿ ਦੋ ਹਮਲਾਵਰ ਹਨ, ਜੋ ਜਿਤੇਂਦਰ ਉੱਤੇ ਹੀ ਹਮਲਾ ਕਰਨ ਆਏ ਸਨ। ਜਿਤੇਂਦਰ ਉਰਫ ਗੋਗੀ ਜੇਲ ਵਿਚ ਬੰਦ ਸੀ, ਜਿਸ ਨੂੰ ਸ਼ੁੱਕਰਵਾਰ ਨੂੰ ਪੇਸ਼ੀ ਦੇ ਲਈ ਲਿਆਂਦਾ ਗਿਆ ਸੀ। ਇਸੇ ਦੌਰਾਨ ਰੋਹਿਣੀ ਕੋਰਟ ਕੰਪਲੈਕਸ ਵਿਚ ਬਦਮਾਸ਼ਾਂ ਵਿਚਾਲੇ ਗੋਲੀਬਾਰੀ ਹੋ ਗਈ।

ਪੜੋ ਹੋਰ ਖਬਰਾਂ: ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਕਹਿਰ, ਬੀਤੇ 24 ਘੰਟਿਆਂ ਦੌਰਾਨ 10 ਲੋਕਾਂ ਦੀ ਮੌਤ

ਵਕੀਲ ਬਣ ਕੇ ਆਏ ਸਨ ਹਮਲਾਵਰ
ਦਿੱਲੀ ਪੁਲਿਸ ਦੇ ਮੁਤਾਬਕ ਦੋ ਹਮਲਾਵਰ ਵਕੀਲ ਬਣ ਕੇ ਕੋਰਟ ਕੰਪਲੈਕਸ ਵਿਚ ਪਹੁੰਚੇ ਸਨ, ਜਿਨ੍ਹਾਂ ਨੇ ਗੈਂਗਸਟਰ ਜਿਤੇਂਦਰ ਉੱਤੇ ਗੋਲੀ ਚਲਾਈ। ਸਪੈਸ਼ਲ ਸੈਲ ਦੀ ਟੀਮ ਜਿਤੇਂਦਰ ਨੂੰ ਕੋਰਟ ਰੂਮ ਲੈ ਕੇ ਗਈ ਸੀ, ਜਿਥੇ ਇਹ ਘਟਨਾ ਹੋਈ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਦੇ ਟਿੱਲੂ ਗੈਂਗ ਨੇ ਜਿਤੇਂਦਰ ਦਾ ਕਤਲ ਕੀਤਾ ਹੈ। ਜੋ ਦੋ ਹਮਲਾਵਰ ਢੇਰ ਹੋਏ ਹਨ, ਉਨ੍ਹਾਂ ਵਿਚੋਂ ਇਕ ਰਾਹੁਲ ਹੈ, ਜਿਸ ਉੱਤੇ 50 ਹਜ਼ਾਰ ਦਾ ਇਨਾਮ ਹੈ। ਜਦਕਿ ਇਕ ਦਸਰਾ ਬਦਮਾਸ਼ ਹੈ।

ਪੜੋ ਹੋਰ ਖਬਰਾਂ: ਪਤਨੀ ਨੂੰ ਵਟਸਐਪ ਚੈਟ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਤੋੜੇ ਦੰਦ

ਦੋ ਸਾਲ ਪਹਿਲਾਂ ਫੜਿਆ ਗਿਆ ਸੀ ਜਿਤੇਂਦਰ
ਜਿਤੇਂਦਰ ਨੂੰ ਦੋ ਸਾਲ ਪਹਿਲਾਂ ਹੀ ਸਪੈਸ਼ਲ ਸੈਲ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੇ ਮੁਤਾਬਕ ਜਿਤੇਂਦਰ ਗੋਗੀ ਨੇ ਅਪਰਾਧ ਦੇ ਰਾਹੀਂ ਬਹੁਤ ਜਾਇਦਾਦ ਕਮਾਈ ਸੀ। ਜਿਤੇਂਦਰ ਗੋਗੀ ਦੇ ਨੈੱਟਵਰਕ ਵਿਚ 50 ਤੋਂ ਜ਼ਿਆਦਾ ਲੋਕ ਹਨ।

ਜ਼ਿਕਰਯੋਗ ਹੈ ਕਿ ਜਿਤੇਂਦਰ ਗੋਗੀ ਨੂੰ ਸਾਲ 2020 ਵਿਚ ਗੁਰੂਗ੍ਰਾਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਗੋਗੀ ਦੇ ਨਾਲ ਕੁਲਦੀਪ ਫਜ਼ਾ ਨੂੰ ਵੀ ਫੜਿਆ ਗਿਆ ਸੀ। ਕੁਲਦੀਪ ਫਜ਼ਾ ਬਾਅਦ ਵਿਚ 25 ਮਾਰਚ ਨੂੰ ਕਸਟਡੀ ਤੋਂ ਫਰਾਰ ਹੋ ਗਿਆ ਸੀ। ਫਜ਼ਾ ਜੀਟੀਬੀ ਹਸਪਤਾਲ ਤੋਂ ਫਰਾਰ ਹੋਇਆ ਸੀ, ਜਿਸ ਤੋਂ ਬਾਅਦ ਉਸ ਦਾ ਐਨਕਾਊਂਟਰ ਹੋਇਆ।

In The Market